ਬਾਰਸੀਲੋਨਾ : ਕਈ ਦਿਨਾਂ ਤੋਂ ਜਾਰੀ ਸਿਆਸੀ ਕਸ਼ਮਕਸ਼ ਵਿਚਕਾਰ ਕੈਟੇਲੋਨੀਆ ਨੇ ਖ਼ੁਦ ਨੂੰ ਸਪੇਨ ਤੋਂ ਆਜ਼ਾਦ ਐਲਾਨ ਦਿੱਤਾ। ਸਥਾਨਕ ਸੰਸਦ ਵੱਲੋਂ ਪਾਸ ਪ੍ਰਸਤਾਵ ਵਿਚ ਕਿਹਾ ਗਿਆ ਕਿ ਕੈਟੇਲੋਨੀਆ ਨੇ ਇਕ ਆਜ਼ਾਦ, ਪ੍ਰਭੂਸੱਤਾ ਸੰਪੰਨ ਅਤੇ ਸਮਾਜਿਕ ਲੋਕਤੰਤਿਕ ਰਾਜ ਦਾ ਗਠਨ ਕੀਤਾ ਹੈ। ਸੰਸਦ ਨੇ ਦੂਸਰੇ ਦੇਸ਼ਾਂ ਅਤੇ ਸੰਸਥਾਨਾਂ ਤੋਂ ਉਸ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ।


ਪ੍ਰਸਤਾਵ ਵਿਚ ਕਿਹਾ ਗਿਆ ਹੈ ਉਹ ਸਪੇਨ ਦੇ ਨਾਲ ਨਵੇਂ ਗਣਰਾਜ ਦੀ ਸਥਾਪਨਾ 'ਚ ਸਹਿਯੋਗ ਕਰਨਾ ਚਾਹੁੰਦਾ ਹੈ। ਜਦੋਂ ਇਹ ਪ੍ਰਸਤਾਵ ਪਾਸ ਹੋਇਆ ਤਾਂ ਆਜ਼ਾਦੀ ਸਮੱਰਥਕ ਹਜ਼ਾਰਾਂ ਲੋਕ ਸੰਸਦ ਭਵਨ ਦੇ ਬਾਹਰ ਜਮ੍ਹਾਂ ਸਨ। ਹਾਲਾਂਕਿ ਵਿਰੋਧੀ ਮੈਂਬਰਾਂ ਨੇ ਸੰਸਦ ਦੀ ਬੈਠਕ ਵਿਚ ਹਿੱਸਾ ਨਹੀਂ ਲਿਆ।
ਸਪੇਨ ਨੇ ਕੈਟੇਲੋਨੀਆ ਨੂੰ ਆਜ਼ਾਦ ਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਪੇਨ ਦੀ ਸੈਨੇਟ ਨੇ ਕੈਟੇਲੋਨੀਆ ਵਿਚ ਕੇਂਦਰੀ ਸ਼ਾਸਨ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ।