ਯੂਰਪ 'ਚ ਗਰਮੀ ਦਾ ਕਹਿਰ, ਹੁਣ ਤਕ ਦੇ ਸਿਖਰਲੇ ਤਾਪਮਾਨ ਨਾਲ ਵਧਿਆ ਖਤਰਾ
ਮੌਸਮ ਵਿਗਿਆਨੀ ਮੈਨੂਅਲ ਮਾਜੋਲੋਨੀ ਨੇ ਕਿਹਾ ਕਿ ਜੇਕਰ ਇਹ ਅੰਕੜਾ ਸਹੀ ਮੰਨਿਆ ਜਾਂਦਾ ਹੈ ਤਾਂ ਇਹ 10 ਜੁਲਾਈ, 1977 ਨੂੰ ਗ੍ਰੀਸ ਦੇ ਅਥੇਂਸ 'ਚ ਮਾਪੇ ਗਏ 48 ਡਿਗਰੀ ਦੇ ਪਿਛਲੇ ਰਿਕਾਰਡ ਨੂੰ ਤੋੜ ਦੇਵੇਗਾ।
ਰੋਮ: ਇਟਲੀ 'ਚ ਸਿਸਲੀ ਆਈਲੈਂਡ 'ਤੇ 48.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜੋ ਹੁਣ ਤਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਸੀਐਨਐਨ ਨੇ ਦੱਸਿਆ ਕਿ ਇਟਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਰ ਅਧਿਕਾਰਤ ਤੌਰ 'ਤੇ ਵਿਸ਼ਵ ਮੌਸਮ ਸੰਗਠਨ (World Meteorological Organization, WMO) ਵੱਲੋਂ ਇਸ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ। ਦੱਸ ਦੇਈਏ ਇਟਲੀ ਤੇ ਗ੍ਰੀਸ ਦੇ ਕਈ ਹਿੱਸਿਆਂ 'ਚ ਲੱਗੀ ਅੱਗ ਕਾਰਨ ਹਾਲਾਤ ਖਰਾਬ ਹਨ। ਕੁਝ ਪਿੰਡ ਤਾਂ ਖਤਮ ਹੀ ਹੋ ਗਏ ਹਨ।
ਮੌਸਮ ਵਿਗਿਆਨੀ ਮੈਨੂਅਲ ਮਾਜੋਲੋਨੀ ਨੇ ਕਿਹਾ ਕਿ ਜੇਕਰ ਇਹ ਅੰਕੜਾ ਸਹੀ ਮੰਨਿਆ ਜਾਂਦਾ ਹੈ ਤਾਂ ਇਹ 10 ਜੁਲਾਈ, 1977 ਨੂੰ ਗ੍ਰੀਸ ਦੇ ਅਥੇਂਸ 'ਚ ਮਾਪੇ ਗਏ 48 ਡਿਗਰੀ ਦੇ ਪਿਛਲੇ ਰਿਕਾਰਡ ਨੂੰ ਤੋੜ ਦੇਵੇਗਾ। ਸਿਸਲੀ ਦਾ ਇਹ ਤਾਪਮਾਨ ਯੂਰਪ 'ਚ ਦਰਜ ਕੀਤਾ ਗਿਆ ਹੁਣ ਤਕ ਦਾ ਸਿਖਰਾ ਤਾਪਮਾਨ ਹੋ ਸਕਦਾ ਹੈ।
Italy firefighters battle 500 blazes after record heat.
— AFP News Agency (@AFP) August 13, 2021
Temperatures are soaring, causing what is believed to be a new European record of 48.8 degrees Celsius (119.8 Fahrenheit) in Sicily this weekhttps://t.co/hzIAEDsJdh pic.twitter.com/HX1xkMp2OJ
ਵਿਗਿਆਨੀਆਂ ਦੇ ਮੁਤਾਬਕ ਇਹ ਜਲਵਾਯੂ ਸੰਕਟ ਹੈ ਜੋ ਗਰਮ ਹਵਾਵਾਂ ਤੇ ਅੱਗ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਗਰਮ ਮੌਸਮ ਦੀ ਵਜ੍ਹਾ ਨਾਲ ਹਾਲ ਹੀ ਦੇ ਹਫਤਿਆਂ 'ਚ ਦੱਖਣੀ ਯੂਰੋਪ ਭਰ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਵਜ੍ਹਾ ਨਾਲ ਇਟਲੀ ਦੇ ਸਾਡੋਰਨੀਆ ਦੀਪ ਨੂੰ ਵੀ ਨੁਕਾਸਨ ਹੋਇਆ ਹੈ। ਇਸ ਤੋਂ ਇਲਾਵਾ ਗ੍ਰੀਸ 'ਚ ਵੀ ਜੰਗਲਾਂ 'ਚ ਲੱਗੀ ਅੱਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।