ਸਾਰੀ ਦੁਨੀਆ ਨਵੇਂ ਦਹਾਕੇ ਦੇ ਪਹਿਲੇ ਸਾਲ ਦਾ ਸਵਾਗਤ ਕਰਨ ਲਈ ਤਿਆਰ ਹਾਂ। ਇਸ ਸਾਲ ਦਾ New Year ਪਹਿਲਾਂ ਜਿਹਾ ਨਹੀਂ ਹੈ। ਕੋਰੋਨਾ ਮਹਾਮਾਰੀ ਕਰਕੇ ਕਈ ਦੇਸ਼ਾਂ ਵਿੱਚ  31 ਦਸੰਬਰ ਦੀਆਂ ਪਾਰਟੀਆਂ 'ਤੇ ਪਾਬੰਦੀ ਲਾਈ ਗਈ ਹੈ ਤੇ ਲੋਕਾਂ ਨੂੰ ਭੀੜ ਇਕੱਠਾ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ। ਆਸਟਰੇਲੀਆ ਵਿੱਚ ਸਿਡਨੀ ਦਾ ਨਵਾਂ ਸਾਲ ਪੂਰੀ ਦੁਨੀਆਂ ਵਿੱਚ ਆਪਣੇ ਜਸ਼ਨਾਂ ਲਈ ਜਾਣਿਆ ਜਾਂਦਾ ਹੈ, ਪਰ ਇਸ ਸਾਲ ਸਿਡਨੀ ਨਿਵਾਸੀਆਂ ਨੂੰ ਵੀ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਸ ਦੇ ਜਸ਼ਨ ਕਰਕੇ ਸਿਡਨੀ ਨਵੇਂ ਸਾਲ ਦੇ ਸਵਾਗਤ ਕਰਨ ਵਾਲੇ ਪਹਿਲੇ ਸ਼ਹਿਰ ਤੇ ਆਸਟਰੇਲੀਆ ਪਹਿਲੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ ਇਹ ਸਹੀ ਨਹੀਂ ਹੈ। ਨਵੇਂ ਸਾਲ ਦਾ ਸਵਾਗਤ ਕਰਨ ਵਾਲੇ ਦੁਨੀਆ ਦੇ ਪਹਿਲੇ ਦੇਸ਼ ਟੋਂਗਾ, ਸਮੋਆ ਤੇ ਕ੍ਰਿਸਮਸ/ਕੀਰੀਬਾਤੀ ਦੇ ਪ੍ਰਸ਼ਾਂਤ ਟਾਪੂ ਹਨ। ਇੱਥੇ ਨਵਾਂ ਸਾਲ 31 ਦਸੰਬਰ ਨੂੰ ਸਵੇਰੇ 10 ਵਜੇ ਜਾਂ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੁੰਦਾ ਹੈ।


ਨਵੇਂ ਸਾਲ ਦਾ ਸਵਾਗਤ ਕਰਨ ਵਾਲਾ ਆਖਰੀ ਦੇਸ਼ ਸੰਯੁਕਤ ਰਾਜ ਦੇ ਨੇੜਲਾ ਹੌਉਲੈਂਡ ਤੇ ਬੇਕਰ ਆਈਲੈਂਡ ਹੈ, ਜਿੱਥੇ ਨਵਾਂ ਸਾਲ ਦੁਪਹਿਰ 12 ਵਜੇ ਜਾਂ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਸ਼ੁਰੂ ਹੁੰਦਾ ਹੈ। ਦੱਸ ਦਈਏ ਕਿ ਨਵੇਂ ਸਾਲ ਦਾ ਸਮਾਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਸ਼ੁਰੂ ਹੁੰਦਾ ਹੈ। ਖ਼ਬਰ ਲਿਖੇ ਜਾਣ ਤਕ ਨਿਊ ਈਅਰ 2021 ਨੇ ਸਮੋਆ ਤੇ ਨਿਊਜ਼ੀਲੈਂਡ ਵਿਚ ਦਸਤਕ ਦੇ ਦਿੱਤੀ ਹੈ। 2021 ਦਾ ਨਿਊਜ਼ੀਲੈਂਡ ਵਿੱਚ ਪਟਾਕੇ ਚਲਾ ਕੇ ਸਵਾਗਤ ਕੀਤਾ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904