ਚੰਡੀਗੜ੍ਹ: ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਪਾਕਿਸਤਾਨੀ ਪੰਜਾਬ ਭਾਵ ‘ਲਹਿੰਦੇ ਪੰਜਾਬ’ ਦੇ ਕਿਸਾਨ ਵੀ ਆ ਗਏ ਹਨ। ਇਸ ਅੰਦੋਲਨ ਤੇ ਕਿਸਾਨਾਂ ਦੇ ਜਜ਼ਬਾਤ ਨਾਲ ਜੋੜ ਕੇ ਉੱਥੇ ਗੀਤ ਲਿਖੇ ਜਾ ਰਹੇ ਹਨ, ਜੋ ਸੋਸ਼ਲ ਮੀਡੀਆ ’ਤੇ ਹਿੱਟ ਵੀ ਹੋ ਰਹੇ ਹਨ। ਹੁਣ ਲਹਿੰਦੇ ਪੰਜਾਬ ਵਿੱਚ ਕਿਸਾਨਾਂ ਦੇ ਹੱਕ ’ਚ ਰਚੇ ਜਾ ਰਹੇ ਗੀਤਾਂ ਵਿੱਚ ਦੇਸ਼ ਦੀ ਵੰਡ ਦਾ ਦਰਦ ਝਲਕਦਾ ਵੀ ਸਹਿਜੇ ਹੀ ਵੇਖਿਆ ਜਾ ਸਕਦਾ ਹੈ।

ਪਾਕਿਸਤਾਨੀ ਕਲਾਕਾਰ ਵਿਕਾਰ ਭਿੰਡਰ ਦਾ ਗੀਤ ‘ਦਿੱਲੀ ਮੋਰਚਾ’ ਕਿਸਾਨੀ ਦਰਦ ਉੱਤੇ ਕੇਂਦ੍ਰਿਤ ਹੈ। ਇਸ ਗੀਤ ਦਾ ਅਰਥ ਕੁਝ ਇਉਂ ਹੈ ‘ਪੰਜਾਬ ਦੇ ਕਿਸਾਨਾਂ ਨੇ ਦਿੱਲੀ ਡੇਰੇ ਲਾ ਦਿੱਤੇ ਹਨ। ਕਿਸਾਨ ਬੇਕਾਰ ਨਹੀਂ ਰਹਿੰਦਾ। ਇਹ ਗੱਲ ਦਿੱਲੀ ਚੰਗੀ ਤਰ੍ਹਾਂ ਸਮਝ ਲਵੇ। ਧਰਨੇ ’ਤੇ ਬੈਠੇ ਪੰਜਾਬੀਆਂ ਨੇ ਸੜਕਾਂ ਦੇ ਡਿਵਾਈਡਰਾਂ ਉੱਤੇ ਫ਼ਸਲਾਂ ਬੀਜ ਦਿੱਤੀਆਂ ਹਨ। ਇਹ ਪੰਜਾਬ ਦੀ ਉਹ ਕੌਮ ਹੈ, ਜੋ ਨਾ ਕਿਸੇ ਨਾਲ ਜ਼ਬਰਦਸਤੀ ਕਰਦੀ ਹੈ, ਨਾ ਆਪਣੇ ਨਾਲ ਹੋਣ ਦਿੰਦੀ ਹੈ। ਇਹ ਕੌਮ ਤਾਂ ਸੱਪ ਦੇ ਫਣ ਉੱਤੇ ਪੈਰ ਧਰ ਕੇ ਖੇਤ ਸਿੰਜਦੀ ਹੈ।’

ਸ਼ਹਿਜ਼ਾਦ ਸਿੱਧੂ ਦੇ ਗੀਤ ‘ਪੰਜਾਬ’ ਦੇ ਗੀਤਾਂ ਵਿੱਚ ਵੰਡ ਤੇ ਕਿਸਾਨੀ ਦੋਵਾਂ ਦਾ ਦਰਦ ਹੈ। ਉਨ੍ਹਾਂ ਦੇ ਗੀਤ ਦਾ ਅਰਥ ਕੁਝ ਇੰਝ ਹੈ: ‘1947 ਦੀ ਵੰਡ ਸਾਡੇ ਪੰਜਾਬੀਆਂ ਦੀਆਂ ਹੱਡੀਆਂ ਵਿੱਚ ਦਰਦ ਬਣ ਕੇ ਦਬਿਆ ਹੋਇਆ ਹੈ। ਹੁਣ ਸੁੱਤੇ ਸ਼ੇਰ ਨੂੰ ਜਗਾ ਦਿੱਤਾ ਗਿਆ ਹੈ। …ਖ਼ੂਨ ਖੰਨਾ ਦਾ ਵੀ ਉਹੀ, ਖ਼ੂਨ ਲਾਹੌਰ ਦਾ ਵੀ ਉਹੀ।’

Farmers Protest: ਮੋਦੀ ਸਰਕਾਰ ਨੂੰ ਝਟਕਾ, ਇੱਕ ਹੋਰ ਸੂਬੇ ਨੇ ਰੱਦ ਕੀਤੇ ਖੇਤੀ ਕਾਨੂੰਨ

ਏਆਰ ਵਾਟੋ ਦੇ ਗੀਤ ਦਾ ਅਰਥ ਕੁਝ ਇਉਂ ਹੈ ‘ਖੇਤਾਂ ’ਚ ਹਲ਼ ਚਲਾਉਣ ਵਾਲੇ ਬਲਦਾਂ ਨਾਲ ਜੋ ਲੜਕਾ ਜਵਾਨ ਹੋਇਆ, ਉਸ ਨੂੰ ਅੱਜ ਅੱਤਵਾਦੀ ਕਿਹਾ ਜਾ ਰਿਹਾ ਹੈ। ਉਸ ਨੂੰ ਆਪਣੇ ਹੀ ਖੇਤ ਵਿੱਚ ਗ਼ੁਲਾਮ ਹੋ ਜਾਣ ਦਾ ਡਰ ਹੈ, ਇਸੇ ਲਈ ਉਹ ਕਿਸਾਨ ਅੱਜ ਜਜ਼ਬਾਤੀ ਹੋ ਗਿਆ ਹੈ। ਚੜ੍ਹਦਾ ਪੰਜਾਬ ਖ਼ੁਦ ਨੂੰ ਇਕੱਲਾ ਨਾ ਸਮਝੇ।’

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904