ਵਾਸ਼ਿੰਗਟਨ: ਅਰਬਪਤੀ ਕਾਰੋਬਾਰੀ ਐਲਨ ਮਸਕ ਅਹਿਮ ਪ੍ਰੋਜੈਕਟ ਮੰਗਲ ਰਾਕੇਟ 'ਤੇ ਕੰਮ ਕਰ ਰਹੇ ਹਨ। ਇਸ ਨੂੰ ਬੀਐਫਆਰ ਜਾਂ ਬਿੱਗ ਫਾਲਕਨ ਰਾਕੇਟ ਕਿਹਾ ਜਾਂਦਾ ਹੈ। ਇਸ ਰਾਹੀਂ ਉਹ ਨਵਾਂ ਰਿਕਾਰਡ ਬਣਾਉਣ ਜਾ ਰਹੇ ਹਨ।


ਇਸ ਰਾਹੀਂ ਅਮਰੀਕੀ ਸ਼ਹਿਰ ਨਿਊਯਾਰਕ ਤੋਂ ਚੀਨੀ ਸ਼ਹਿਰ ਸ਼ੰਘਾਈ ਜਾਣ 'ਚ ਸਿਰਫ 30 ਮਿੰਟ ਲੱਗਣਗੇ। ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਸਪੇਸਐਕਸ 2019 'ਚ ਮੰਗਲ 'ਤੇ ਰਾਕੇਟ ਭੇਜਣ ਲਈ ਤਿਆਰ ਹੋ ਜਾਵੇਗੀ।

ਸੀਐਨਐਨ ਮੁਤਾਬਕ ਟੈਕਸਾਸ ਦੇ ਆਸਟਿਨ 'ਚ ਜਾਰੀ ਪ੍ਰੋਗਰਾਮ ਦੌਰਾਨ ਮਸਕ ਨੇ ਕਿਹਾ, "ਅਸੀਂ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ। ਉਮੀਦ ਹੈ ਕਿ ਅਗਲੇ ਸਾਲ ਤੱਕ ਅਸੀਂ ਛੋਟੀ ਉਡਾਣ ਉੱਥੇ ਭੇਜਣ ਕਾਬਲ ਹੋ ਜਾਵਾਂਗੇ।" ਮਸਕ ਨੇ ਪਿਛਲੇ ਸਾਲ ਕਿਹਾ ਸੀ ਕਿ ਉਨ੍ਹਾਂ ਦਾ ਮੰਗਲ ਰਾਕੇਟ ਨਿਊਯਾਰਕ ਤੋਂ ਸ਼ੰਘਾਈ ਤੱਕ ਸਿਰਫ 30 ਮਿੰਟ 'ਚ ਸਫਰ ਕਰਵਾ ਸਕਦਾ ਹੈ।