ਲਾਸ ਏਾਜਲਸ- ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਹੈਲੀਕਾਪਟਰ ਘਰ 'ਤੇ ਡਿੱਗ ਗਿਆ ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖ਼ਮੀ ਹੋ ਗਏ। ਇਸ ਸਬੰਧੀ ਨਿਊਪੋਰਟ ਬੀਚ ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਜਿਸ ਸਮੇਂ ਹੈਲੀਕਾਪਟਰ ਡਿਗਿਆ, ਉਸ ਸਮੇਂ ਘਰ ਅੰਦਰ ਕੋਈ ਨਹੀਂ ਸੀ। ਰਿਪੋਰਟ ਅਨੁਸਾਰ 4 ਸੀਟਾਂ ਵਾਲਾ ਰੋਬਿਨਸਨ 44 ਹੈਲੀਕਾਪਟਰ ਬਿ੍ਸਟਲ ਸਟਰੀਟ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ। 'ਸੀ.ਬੀ.ਐਸ. ਲਾਸ ਏਾਜਲਸ' ਨੇ ਪ੍ਰਤੱਖਦਰਸ਼ੀ ਦੇ ਹਵਾਲੇ ਨਾਲ ਦੱਸਿਆ ਕਿ ਹੈਲੀਕਾਪਟਰ ਇਕ ਚੱਟਾਨ ਵਾਂਗ ਹੇਠਾਂ ਡਿਗਿਆ।