ਵਾਸ਼ਿੰਗਟਨ-ਅਮਰੀਕਾ ਨੇ ਉੱਤਰੀ ਕੋਰੀਆ ਤੇ ਚੀਨ ਦੀਆਂ ਕੰਪਨੀਆਂ 'ਤੇ ਨਵੀਂਆਂ ਪਾਬੰਦੀਆਂ ਲਗਾਈਆਂ ਹਨ ਅਤੇ ਕਿਹਾ ਹੈ ਕਿ ਇਹ ਕੰਪਨੀਆਂ ਤਾਨਾਸ਼ਾਹ ਕਿਮ ਯੌਾਗ ਉਨ ਦੇ ਪਿਓਾਗਯਾਂਗ ਸ਼ਾਸਨ ਨੂੰ ਚਲਾਉਣ ਤੇ ਉਸ ਦੇ ਪ੍ਰਮਾਣੂ ਹਥਿਆਰਾਂ ਦੇ ਪ੍ਰੋਗਰਾਮ 'ਚ ਸਹਾਇਤਾ ਕਰਦੀਆਂ ਹਨ।
ਅਮਰੀਕਾ ਦੇ ਖਜ਼ਾਨਾ ਵਿਭਾਗ ਵਲੋਂ ਜਿਨ੍ਹਾਂ ਕੰਪਨੀਆਂ ਖਿਲਾਫ਼ ਪਾਬੰਦੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਨ੍ਹਾਂ 'ਚ ਚੀਨ ਤੇ ਰੂਸ ਦੇ ਜ਼ਿਆਦਾਤਰ ਬੈਂਕ, ਉੱਤਰੀ ਕੋਰੀਆ ਦੇ ਪ੍ਰਤੀਨਿਧੀ, ਉੱਤਰੀ ਕੋਰੀਆ ਦੀਆਂ ਜਹਾਜ਼ ਕੰਪਨੀਆਂ ਤੇ 6 ਵਿਸ਼ੇਸ਼ ਬੇੜੇ ਤੇ 2 ਚੀਨ ਦੀਆਂ ਵਪਾਰਕ ਫਰਮਾਂ ਸ਼ਾਮਿਲ ਹਨ।
ਖਜ਼ਾਨਾ ਵਿਭਾਗ ਦੇ ਸਕੱਤਰ ਸਟੀਵ ਮਨੁਚਿਨ ਨੇ ਇਕ ਬਿਆਨ 'ਚ ਕਿਹਾ ਕਿ ਕਿਮ ਸ਼ਾਸਨ ਤੇ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸਮਰਥਨ ਦੇਣ ਵਾਲੀਆਂ ਕੰਪਨੀਆਂ ਤੇ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਪਾਬੰਦੀਆਂ ਲਗਾਈਆਂ ਗਈਆਂ ਹਨ।