ਬੀਜਿੰਗ-ਚੀਨ ਨੇ ਅਮਰੀਕਾ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਉਸ ਨੂੰ ਸੀਤ ਯੁੱਧ ਦੀ ਮਾਨਸਿਕਤਾ ਤੋਂ ਬਾਹਰ ਆਉਣਾ ਚਾਹੀਦਾ ਹੈ। ਚੀਨ ਨੇ ਕਿਹਾ ਕਿ ਅਮਰੀਕਾ ਨੂੰ ਉਸ ਦੀ (ਚੀਨ) ਸੈਨਿਕ ਤਾਕਤ ਨੂੰ ਘੱਟ ਕਰ ਕੇ ਨਹੀਂ ਦੇਖਣਾ ਚਾਹੀਦਾ। ਵਾਸ਼ਿੰਗਟਨ ਵਲੋਂ ਸ਼ੁੱਕਰਵਾਰ ਨੂੰ ਆਪਣੀਆਂ ਪ੍ਰਮਾਣੂ ਸਮਰੱਥਾਵਾਂ ਨੂੰ ਵਧਾਉਣ ਨੂੰ ਲੈ ਕੇ ਜਾਰੀ ਕੀਤੇ ਗਏ ਦਸਤਾਵੇਜ਼ ਦੇ ਬਾਅਦ ਚੀਨ ਨੇ ਇਹ ਟਿੱਪਣੀ ਕੀਤੀ ਹੈ।
ਚੀਨ ਦੇ ਰੱਖਿਆ ਮੰਤਰਾਲੇ ਵਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਕਿ ਸ਼ਾਂਤੀ ਅਤੇ ਵਿਕਾਸ ਦਾ ਮੁੱਦਾ ਦੁਨੀਆ 'ਚ ਸਥਾਈ ਹੈ। ਅਮਰੀਕਾ ਵਰਗੇ ਦੇਸ਼ ਨੂੰ , ਜਿਸ ਦੇ ਕੋਲ ਦੁਨੀਆ 'ਚ ਸਭ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ, ਇਸ ਸਿਧਾਂਤ 'ਤੇ ਕੰਮ ਕਰਨਾ ਚਾਹੀਦਾ ਹੈ।
ਚੀਨ ਆਪਣੀ ਤਾਕਤ ਵਧਾ ਰਿਹਾ ਹੈ ਅਤੇ ਇਸ ਦਾ ਕਾਰਨ ਹੈ ਉਸ ਦਾ ਸਸਤਾ ਮਾਲ ਜਿਨ੍ਹਾਂ ਨੂੰ ਉਹ ਵੇਚ-ਵੇਚ ਕੇ ਮਹਾ ਸ਼ਕਤੀ ਬਣਦਾ ਜਾ ਰਿਹਾ ਹੈ। ਅਮਰੀਕਾ ਵਲੋਂ ਛੋਟੇ ਪ੍ਰਮਾਣੂ ਹਥਿਆਰਾਂ ਨੂੰ ਵਿਕਸਿਤ ਕਰਨ ਦੀ ਕਵਾਇਦ ਦੀ ਰੂਸ ਵੀ ਨਿੰਦਾ ਕਰ ਚੁੱਕਾ ਹੈ।
ਰੂਸ ਦਾ ਕਹਿਣਾ ਹੈ ਕਿ ਅਮਰੀਕਾ ਦਾ ਇਹ ਯਤਨ ਵਿਵਾਦਾਂ ਨੂੰ ਉਕਸਾਉਣ ਵਾਲਾ ਹੈ। ਇਹ ਹੀ ਨਹੀਂ ਰੂਸ ਨੇ ਦੋਵੇਂ ਦੇਸ਼ਾਂ ਦਰਮਿਆਨ ਇਸ ਨਾਲ ਤਣਾਅ ਵਧਣ ਦਾ ਵੀ ਖ਼ਤਰਾ ਦੱਸਿਆ।ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਅਮਰੀਕੀ ਸੈਨਾ ਵਲੋਂ ਜਾਰੀ ਕੀਤੀ ਗਈ ਰੱਖਿਆ ਰਣਨੀਤੀ 'ਚ ਚੀਨ ਅਤੇ ਰੂਸ ਨੂੰ 'ਰਿਵਿਜ਼ਨਿਸਟ ਪਾਵਰ' ਕਰਾਰ ਦਿੱਤਾ ਗਿਆ ਹੈ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੇ ਘੱਟ ਸਮਰੱਥਾ ਵਾਲੇ ਪ੍ਰਮਾਣੂ ਹਥਿਆਰਾਂ ਨਾਲ ਅਮਰੀਕਾ ਰੂਸ ਦੇ ਖ਼ਤਰੇ ਨਾਲ ਨਿਪਟਣ 'ਚ ਸਮਰੱਥ ਹੋ ਸਕੇਗਾ। ਚੀਨ ਨੇ ਅਮਰੀਕਾ 'ਤੇ ਖ਼ੁਦ ਦਾ ਗ਼ਲਤ ਵਿਸ਼ਲੇਸ਼ਣ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੀ ਨੀਤੀ ਹਮੇਸ਼ਾ ਤੋਂ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਸੀਮਤ ਕਰਨ ਦੀ ਰਹੀ ਹੈ ।