ਨਾ ਲੌਕਡਾਊਨ-ਨਾ ਹੀ ਕੁਆਰੰਟੀਨ: ਸਰਦੀ-ਜ਼ੁਕਾਮ ਵਰਗਾ ਹੋਵੇਗਾ ਕੋਰੋਨਾ ਦਾ ਹਾਲ, ਟਾਕਰੇ ਲਈ ਬਣਾਇਆ ਨਵਾਂ ਪਲਾਨ
ਸਰਕਾਰ ਨੂੰ ਉੱਚ ਜੋਖਮ ਵਾਲੇ ਲੋਕਾਂ ਲਈ ਬੂਸਟਰ ਡੋਜ਼ ਦੇਣੀਆਂ ਪੈਣਗੀਆਂ। ਇਸ ਤੋਂ ਇਲਾਵਾ ਥਰਮਲ ਸਕਰੀਨਿੰਗ ਤੇ ਹੈਂਡ ਸੈਨੀਟਾਈਜ਼ੇਸ਼ਨ ਨੂੰ ਵੀ ਖਤਮ ਕਰ ਦੇਣਾ ਚਾਹੀਦਾ ਹੈ। ਹਾਲਾਂਕਿ, ਭੀੜ ਵਾਲੀਆਂ ਥਾਵਾਂ 'ਤੇ ਮਾਸਕ ਜ਼ਰੂਰੀ ਕਰ ਦੇਣਾ ਚਾਹੀਦਾ ਹੈ।
Coronavirus : ਜਿੱਥੋਂ ਕੋਰੋਨਾ ਮਹਾਮਾਰੀ ਸ਼ੁਰੂ ਹੋਈ ਸੀ, ਉਥੋਂ ਵਾਇਰਸ ਦਮ ਤੋੜਦਾ ਨਜ਼ਰ ਆ ਰਿਹਾ ਹੈ। ਦੱਖਣੀ ਅਫਰੀਕਾ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਹੁਣ ਕੋਰੋਨਾ ਨਾਲ ਨਜਿੱਠਣ ਲਈ ਤਿਆਰ ਹੈ। ਹੁਣ ਨਾ ਤਾਂ ਦੇਸ਼ 'ਚ ਲੌਕਡਾਊਨ ਲਾਇਆ ਜਾਵੇਗਾ ਤੇ ਨਾ ਹੀ ਕਿਸੇ ਨੂੰ ਕੁਆਰੰਟੀਨ ਕੀਤਾ ਜਾਵੇਗਾ। ਪੀਟੀਆਈ ਦੀ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਮਹਾਮਾਰੀ ਪ੍ਰਤੀ ਵਿਵਹਾਰਕ ਪਹੁੰਚ ਅਪਣਾਉਣ ਦਾ ਫੈਸਲਾ ਕੀਤਾ ਹੈ।
ਦਰਅਸਲ 9 ਜਨਵਰੀ ਨੂੰ ਦੱਖਣੀ ਅਫ਼ਰੀਕਾ ਦੇ ਮਾਹਰਾਂ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਵਾਰ-ਵਾਰ ਤਾਲਾਬੰਦੀ ਕਾਰਨ ਦੇਸ਼ ਦੀ ਅਰਥਵਿਵਸਥਾ, ਰੋਜ਼ੀ-ਰੋਟੀ ਤੇ ਹੋਰ ਪਹਿਲੂਆਂ 'ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਇਸ ਲਈ ਸਰਕਾਰ ਨੂੰ ਵਿਸ਼ਵ ਦੀਆਂ ਨਜ਼ਰਾਂ 'ਚ ਬੇਲੋੜੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਸਥਾਨਕ ਪੱਧਰ 'ਤੇ ਸੰਭਵ ਨਹੀਂ।
ਦੱਸ ਦਈਏ ਕਿ ਦੱਖਣੀ ਅਫਰੀਕਾ ਇਸ ਸਮੇਂ ਕੋਰੋਨਾ ਦੀ ਚੌਥੀ ਲਹਿਰ ਨਾਲ ਜੂਝ ਰਿਹਾ ਹੈ। ਇੱਥੇ ਵੱਡੀ ਗਿਣਤੀ 'ਚ ਓਮੀਕਰੋਨ ਸੰਕਰਮਿਤ ਮਰੀਜ਼ ਆ ਰਹੇ ਹਨ। ਕੋਰੋਨਾ ਦੀਆਂ ਤਿੰਨੋਂ ਲਹਿਰਾਂ ਦੌਰਾਨ ਹੁਣ ਤਕ 35 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। 93,278 ਮੌਤਾਂ ਹੋ ਚੁੱਕੀਆਂ ਹਨ। ਦੇਸ਼ ਵਿੱਚ ਹੁਣ ਕੋਰੋਨਾ ਦਾ ਭੈਅ ਨਹੀਂ ਰਿਹਾ। ਇਸ ਲਈ ਸਰਕਾਰ ਨੇ ਵੀ ਇਸ ਬਾਰੇ ਨਵਾਂ ਪਲਾਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਦਰਅਸਲ ਸਰਕਾਰ ਨੇ ਸਿਹਤ ਮਾਹਿਰਾਂ ਨੂੰ ਪੁੱਛਿਆ ਸੀ ਕਿ ਜੇਕਰ ਦੇਸ਼ 'ਚ ਉੱਚ ਪੱਧਰੀ ਤਾਲਾਬੰਦੀ ਦਾ ਐਲਾਨ ਨਹੀਂ ਕੀਤਾ ਜਾਂਦਾ ਹੈ ਤਾਂ ਕੀ ਇਸ ਨਾਲ ਸਿਹਤ ਸਹੂਲਤਾਂ ਖਤਰੇ 'ਚ ਪੈ ਜਾਣਗੀਆਂ? ਇਸ 'ਤੇ ਮਾਹਿਰਾਂ ਵੱਲੋਂ ਦੱਸਿਆ ਗਿਆ ਕਿ ਸੀਰੋ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲੀਆਂ ਤਿੰਨ ਲਹਿਰਾਂ ਕਾਰਨ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਹੋਈ ਹੈ, ਉੱਥੇ ਹੀ ਟੀਕਾਕਰਨ ਨਾਲ ਵੀ ਇਮਿਊਨਿਟੀ 'ਚ ਬੇਮਿਸਾਲ ਬਦਲਾਅ ਆਇਆ ਹੈ। ਇਸ ਤੋਂ ਇਲਾਵਾ ਓਮੀਕਰੋਨ ਕਾਰਨ ਗੰਭੀਰ ਰੂਪ 'ਚ ਬਿਮਾਰ ਹੋਣ ਦਾ ਜੋਖਮ ਘੱਟ ਹੈ।
ਹਾਲਾਂਕਿ ਸਿਹਤ ਮਾਹਰਾਂ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਉੱਚ ਜੋਖਮ ਵਾਲੇ ਲੋਕਾਂ ਲਈ ਬੂਸਟਰ ਡੋਜ਼ ਦੇਣੀਆਂ ਪੈਣਗੀਆਂ। ਇਸ ਤੋਂ ਇਲਾਵਾ ਥਰਮਲ ਸਕਰੀਨਿੰਗ ਤੇ ਹੈਂਡ ਸੈਨੀਟਾਈਜ਼ੇਸ਼ਨ ਨੂੰ ਵੀ ਖਤਮ ਕਰ ਦੇਣਾ ਚਾਹੀਦਾ ਹੈ। ਹਾਲਾਂਕਿ, ਭੀੜ ਵਾਲੀਆਂ ਥਾਵਾਂ 'ਤੇ ਮਾਸਕ ਜ਼ਰੂਰੀ ਕਰ ਦੇਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490