ਸਿਓਲ  : ਸੰਯੁਕਤ ਰਾਸ਼ਟਰ ਸੁਰੱਖਿਆ  ਪ੍ਰੀਸ਼ਦ  ਦੇ ਪਾਬੰਦੀਆਂ ਦੇ ਯਤਨਾਂ 'ਤੇ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਸੁਰੱਖਿਆ ਪ੫ੀਸ਼ਦ ਭਾਰਤੀ ਸਮੇਂ ਮੁਤਾਬਿਕ ਸੋਮਵਾਰ ਨੂੰ ਦੇਰ ਰਾਤ ਉੱਤਰੀ ਕੋਰੀਆ 'ਤੇ ਤਾਜ਼ਾ ਸਖ਼ਤ ਪਾਬੰਦੀਆਂ ਲਈ ਮਤਦਾਨ ਕਰੇਗੀ। ਇਸ 'ਚ ਸੁਰੱਖਿਆ ਪ੫ੀਸ਼ਦ ਦੇ ਪੰਜ ਸਥਾਈ ਮੈਂਬਰਾਂ ਸਮੇਤ ਕੁੱਲ 15 ਦੇਸ਼ ਹਿੱਸਾ ਲੈਣਗੇ।


ਅਮਰੀਕਾ ਦੇ ਪ੫ਸਤਾਵ 'ਚ ਉੱਤਰੀ ਕੋਰੀਆ ਨੂੰ ਤੇਲ ਬਰਾਮਦ ਤੇ ਉਸ ਦੇ ਟੈਕਸਟਾਈਲ ਦਰਾਮਦ 'ਤੇ ਪਾਬੰਦੀ ਲਗਾਉਣ ਦਾ ਮੁੱਖ ਬਿੰਦੂ ਹੈ। ਇਸ ਤੋਂ ਇਲਾਵਾ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਆਰਥਿਕ ਵਸੀਲਿਆਂ ਤੇ ਯਾਤਰਾਵਾਂ 'ਤੇ ਪਾਬੰਦੀ ਲਗਾਉਣ ਦਾ ਵੀ ਪ੫ਸਤਾਵ ਹੈ।

ਫਰਾਂਸ ਤੇ ਬਿ੫ਟੇਨ ਦੀ ਹਮਾਇਤ ਵਾਲੇ ਇਨ੍ਹਾਂ ਪ੫ਸਤਾਵਾਂ 'ਤੇ ਚੀਨ ਤੇ ਰੂਸ ਨੂੰ ਕੁਝ ਇਤਰਾਜ਼ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਵਸੀਲਿਆਂ ਨਾਲ ਇਹ ਪ੫ਸਤਾਵ ਪਾਸ ਹੋ ਸਕਦਾ ਹੈ। ਇਸ ਕਾਰਨ ਤੇਲ ਤੇ ਗੈਸ ਬਰਾਮਦ 'ਚ ਕਟੌਤੀ 'ਤੇ ਸੁਰੱਖਿਆ ਪ੫ੀਸ਼ਦ 'ਚ ਸਹਿਮਤੀ ਬਣ ਸਕਦੀ ਹੈ ਜਦਕਿ ਕਿਮ ਜੋਂਗ ਉਨ ਨੂੰ ਪਾਬੰਦੀਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ।

ਇਹ ਪਾਬੰਦੀਆਂ ਤਿੰਨ ਸਤੰਬਰ ਨੂੰ ਉੱਤਰੀ ਕੋਰੀਆ ਦੇ ਪਰਮਾਣੂ ਪ੫ੀਖਣ ਦੇ ਵਿਰੋਧ 'ਚ ਲਗਾਏ ਜਾਣ ਦਾ ਪ੫ਸਤਾਵ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੂੰ ਹਰ ਸਾਲ ਕਰੀਬ ਸਵਾ ਪੰਜ ਲੱਖ ਟਨ ਕੱਚੇ ਤੇਲ ਦੀ ਸਪਲਾਈ ਚੀਨ ਕਰਦਾ ਹੈ ਜਦਕਿ ਰੂਸ ਕਰੀਬ 60 ਹਜ਼ਾਰ ਟਨ ਤੇਲ ਵੇਚਦਾ ਹੈ।

ਉੱਤਰੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਰਾਹੀਂ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਪਾਬੰਦੀਆਂ ਰਾਹੀਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਮਰੀਕਾ ਨੂੰ ਨਤੀਜੇ ਭੁਗਤਣੇ ਪੈਣਗੇ। ਉੱਤਰੀ ਕੋਰੀਆ ਕੋਲ ਹਾਲੇ ਵੀ ਆਪਣੇ ਦੁਸ਼ਮਣਾਂ ਖ਼ਿਲਾਫ਼ ਹੋਰ ਸਟੀਕ ਹਮਲੇ ਕਰਨ ਦੇ ਬਦਲ ਮੌਜੂਦ ਹਨ। ਉਹ ਉਨ੍ਹਾਂ ਦਾ ਵੀ ਪ੫ੀਖਣ ਕਰ ਸਕਦਾ ਹੈ।