ਸਥਾਨਕ ਮੀਡੀਆ ਮੁਤਾਬਕ ਗਿਲਰੌਏ ਦਾ ਇਹ ਗਾਰਲਿਕ ਫੈਸਟੀਵਲ ਦੇਸ਼ ਦੇ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ। ਗਿਲਰੌਏ ਅਮਰੀਕਾ ਦੇ ਪ੍ਰਮੁੱਖ ਸ਼ਹਿਰ ਸੈਨ ਹੋਜ਼ੇ (San Jose) ਤੋਂ 48 ਕਿਲੋਮੀਟਰ ਦੂਰ ਹੈ। ਐਤਵਾਰ ਨੂੰ ਛੁੱਟੀ ਵਾਲੇ ਦਿਨ ਅਤੇ ਸ਼ਾਮ ਦੇ ਸਮੇਂ ਕਰਕੇ ਮੇਲੇ ਵਿੱਚ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ।
ਚਸ਼ਮਦੀਦ ਗਵਾਹਾਂ ਮੁਤਾਬਕ 35 ਕੁ ਸਾਲਾਂ ਦੇ ਗੋਰੇ ਵਿਅਕਤੀ ਨੇ ਆਪਣੀ ਬੰਦੂਕ 'ਚੋਂ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਉਸ ਨੇ ਹਰ ਦਿਸ਼ਾ ਵੱਲ 40 ਤੋਂ ਵੱਧ ਗੋਲ਼ੀਆਂ ਚਲਾਈਆਂ। ਘਟਨਾ 'ਤੇ ਰਾਹਤ ਕਾਰਜ ਜਾਰੀ ਹਨ। ਅਜਿਹੇ ਵਿੱਚ ਮੌਤਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।