ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਅਤੇ ਵ੍ਹਾਈਟ ਹਾਊਸ ਦੇ ਗਾਰਡ ਕੋਰੋਨਵਾਇਰਸ ਦੀ ਲਪੇਟ ਵਿਚ ਹਨ। ਯੂਐਸ ਮੀਡੀਆ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਵਾਸ਼ਿੰਗਟਨ ਪੋਸਟ ਮੁਤਾਬਕ ਸੰਕਰਮਿਤ ਲੋਕਾਂ ਨਾਲ ਸੰਪਰਕ ‘ਚ ਆਉਣ ਤੋਂ ਬਾਅਦ 130 ਤੋਂ ਵੱਧ ਸੀਕ੍ਰੇਟ ਸਰਵਿਸ ਏਜੰਟ ਜਾਂ ਤਾਂ ਕੋਰੋਨਾਵਾਇਰਸ ਤੋਂ ਸੰਕਰਮਿਤ ਹੋਏ ਹਨ ਜਾਂ ਕੁਆਰੰਟੀਨ ਹੋ ਗਏ ਹਨ।

ਕੋਰੋਨਾਵਾਇਰਸ ਦਾ ਪ੍ਰਕੋਪ ਉਸ ਸਮੇਂ ਵਧਿਆ ਜਦੋਂ ਇਨ੍ਹਾਂ ਚੋਂ ਜ਼ਿਆਦਾਤਰ ਵਰਕਰ ਡੋਨਾਲਡ ਟਰੰਪ ਨਾਲ ਚੋਣ ਮੁਹਿੰਮ ਦੌਰਾਨ ਰੈਲੀਆਂ ਕਰਨ ਗਏ। ਜਿਸ ਦੌਰਾਨ ਬਹੁਤੇ ਲੋਕਾਂ ਅਤੇ ਜ਼ਿਆਦਾਤਰ ਲੋਕ ਬਗੈਰ ਮਾਸਕ ਦੇ ਇਨ੍ਹਾਂ ਰੈਲੀਆਂ ‘ਚ ਸ਼ਾਮਲ ਹੋਏ ਸੀ। ਇਹ ਵਰਕਰ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਵ੍ਹਾਈਟ ਹਾਊਸ ਦੇ ਕਈ ਸਮਾਗਮਾਂ ਵਿੱਚ ਸ਼ਾਮਲ ਹੋਏ। ਰਾਸ਼ਟਰਪਤੀ ਟਰੰਪ ਵੀ ਉਨ੍ਹਾਂ ਵਿਚ ਸ਼ਾਮਲ ਹੋ ਰਹੇ ਹਨ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ 3 ਨਵੰਬਰ ਨੂੰ ਇੱਕ ਚੋਣ ਪਾਰਟੀ ਦਾ ਆਯੋਜਨ ਕੀਤਾ, ਜਿਸ ਵਿਚ ਮੌਜੂਦ ਜ਼ਿਆਦਾਤਰ ਲੋਕ ਮਾਸਕ ਤੋਂ ਬਿਨਾਂ ਸ਼ਾਮਲ ਹੋਏ ਸੀ। ਇਸ ਤੋਂ ਬਾਅਦ ਡੌਨਾਲਡ ਟਰੰਪ ਦੇ ਚੀਫ਼ ਆਫ਼ ਸਟਾਫ਼ ਸਮੇਤ ਬਹੁਤੇ ਸਿਕਰੇਟ ਸਰਵਿਸ ਏਜੰਟ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ।

ਨਿਊਯਾਰਕ ਟਾਈਮਜ਼ ਮੁਤਾਬਕ, ਸੀਕ੍ਰੇਟ ਸਰਵਿਸ ਦੇ ਘੱਟੋ ਘੱਟ 30 ਵਰਦੀਧਾਰੀ ਅਧਿਕਾਰੀ ਹਾਲ ਦੇ ਹਫਤਿਆਂ ਵਿੱਚ ਸੰਕਰਮਿਤ ਪਾਏ ਗਏ ਹਨ। ਇਸ ਤੋਂ ਇਲਾਵਾ 60 ਵਰਦੀਧਾਰੀ ਲੋਕਾਂ ਨੂੰ ਕੁਆਰੰਟੀਨ ਲਈ ਕਿਹਾ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904