ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨੀ ਸਰਹੱਦ ਪਾਰ ਤੋਂ ਹੋ ਰਹੀ ਗੋਲੀਬਾਰੀ ਦੇ ਨਾ ਰੁਕਣ 'ਤੇ ਸਖ਼ਤ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਗੋਲੀਬਾਰੀ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਦੇ ਉਦੋਂ ਤੱਕ ਕਿਸੇ ਵੀ ਕ੍ਰਿਕਟ ਸੀਰੀਜ਼ ਦੀ ਸੰਭਾਵਨਾ ਨਹੀਂ ਹੈ। ਸੁਸ਼ਮਾ ਨੇ ਇਹ ਗੱਲ ਵਿਦੇਸ਼ ਮੰਤਰਾਲੇ ਦੀ ਬੈਠਕ ਵਿੱਚ ਕਹੀ ਜਿੱਥੇ ਰਾਜ ਮੰਤਰੀ ਐਮ.ਜੇ. ਅਕਬਰ ਤੇ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਇਸ ਬੈਠਕ ਦਾ ਮੁਦਾ ਗੁਆਂਢੀ ਮੁਲਕ ਨਾਲ ਰਿਸ਼ਤਾ ਸੀ।
70 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਨੂੰ ਛੱਡਣਾ ਚਾਹੀਦਾ
ਮੀਟਿੰਗ ਵਿੱਚ ਸੁਸ਼ਮਾ ਨੇ ਇਹ ਵੀ ਕਿਹਾ ਕਿ ਉਹ ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਮਿਲੇ ਸਨ। ਉਨ੍ਹਾਂ ਸੁਝਾਅ ਦਿੱਤਾ ਕਿ ਦੋਵੇਂ ਦੇਸ਼ਾਂ ਨੂੰ 70 ਸਾਲ ਤੋਂ ਵੱਧ ਉਮਰ ਵਾਲੇ ਬੰਦਿਆਂ ਨੂੰ, ਔਰਤਾਂ ਨੂੰ ਤੇ ਮੰਦਬੁਧੀਆਂ ਨੂੰ ਮਨੁੱਖੀ ਪਹਿਲੂ ਅਨੁਸਾਰ ਨੂੰ ਛੱਡ ਦੇਣਾ ਚਾਹੀਦਾ ਹੈ।
ਨਿਰਪੱਖ ਕ੍ਰਿਕਟ ਸੀਰੀਜ਼ ਦੀ ਕੋਈ ਸੰਭਾਵਨਾ ਨਹੀਂ
ਇੱਕ ਨਿਰਪੱਖ ਕ੍ਰਿਕਟ ਸੀਰੀਜ਼ ਕਰਾਉਣ ਦੇ ਮਾਮਲੇ ਵਿੱਚ ਸੁਸ਼ਮਾ ਨੇ ਇਸ਼ਾਰਾ ਕੀਤਾ ਕਿ ਜਦ ਤੱਕ ਪਾਕਿਸਤਾਨ ਸਰਹੱਦ 'ਤੇ ਅੱਤਵਾਦ ਤੇ ਫਾਇਰਿੰਗ ਬੰਦ ਨਹੀਂ ਕਰਦਾ, ਇਹ ਹੋਣ ਦੀ ਸੰਭਾਵਨਾ ਨਹੀ ਹੈ।
ਮੀਟਿੰਗ 'ਚ ਮਾਲਦੀਵਜ਼-ਚੀਨ ਮੁਕਤ ਵਪਾਰ ਸਮਝੌਤੇ ਤੇ ਦੋ ਦੇਸ਼ ਦੇ ਵਿਚਕਾਰ ਵਧ ਰਹੀ ਨਜ਼ਦੀਕੀ ਤੇ ਸਵਾਲ ਪੁੱਛੇ। ਮੰਤਰਾਲੇ ਨੇ ਇਸ ਦੇ ਜਵਾਬ ਵਿੱਚ ਕਿਹਾ ਹੈ ਕਿ ਭਾਰਤ ਤੇ ਮਾਲਦੀਵ ਵਿਚਾਲੇ ਸਬੰਧ ਬਹੁਤ ਨਜ਼ਦੀਕੀ ਤੇ ਤੰਦਰੁਸਤ ਹਨ। ਉਨ੍ਹਾਂ ਨੇ ਦੋਵਾਂ ਮੁਲਕਾਂ ਦਰਮਿਆਨ ਵਧ ਰਹੀ ਸੁਰੱਖਿਆ ਬਾਰੇ ਵੀ ਵਿਚਾਰ ਕੀਤੀ।