(Source: ECI/ABP News/ABP Majha)
ਬਲੂਚਿਸਤਾਨ 'ਚ ਭਿਆਨਕ ਬੰਬ ਧਮਾਕੇ 'ਚ ਚਾਰ ਲੋਕਾਂ ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ
ਸੁਰੱਖਿਆ ਬਲਾਂ ਦੇ ਦਫਤਰਾਂ ਦੇ ਬਾਹਰ ਸੜਕ ਕਿਨਾਰੇ ਇਕ ਭਿਆਨਕ ਬੰਬ ਵਿਸਫੋਟ ਹੋਇਆ। ਇਸ ਦੌਰਾਨ ਕਰੀਬ 4 ਲੋਕਾਂ ਦੀ ਮੌਤ ਹੋ ਗਈ।
ਕੋਟਾ: ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ 'ਚ ਮੰਗਲਵਾਰ ਸੁਰੱਖਿਆ ਬਲਾਂ ਦੇ ਦਫਤਰਾਂ ਦੇ ਬਾਹਰ ਸੜਕ ਕਿਨਾਰੇ ਇਕ ਭਿਆਨਕ ਬੰਬ ਵਿਸਫੋਟ ਹੋਇਆ। ਇਸ ਦੌਰਾਨ ਕਰੀਬ 4 ਲੋਕਾਂ ਦੀ ਮੌਤ ਹੋ ਗਈ ਤੇ 14 ਹੋਰ ਜ਼ਖ਼ਮੀ ਹੋਏ। ਚਮਨ ਕਸਬੇ 'ਚ ਲੇਵੀਸ ਹੈੱਡ ਆਫਿਸ ਦੇ ਬਾਹਰ ਹੋਏ ਇਸ ਹਮਲੇ ਦੀ ਤਤਕਾਲ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ।
ਮੋਟਰਸਾਇਕਲਕ 'ਤੇ ਲਾਇਆ ਗਿਆ ਵਿਸਫੋਟਕ
ਚਮਨ ਦੇ ਸਹਾਇਕ ਪੁਲਿਸ ਕਮਿਸ਼ਨਰ ਜਕਉਲਾਹ ਦੁਰਾਨੀ ਨੇ ਕਿਹਾ ਕਿ ਘੱਟੋ ਘੱਟੋ ਚਾਰ ਲੋਕਾਂ ਦੀ ਮੌਤ ਹੋਈ ਤੇ 14 ਹੋਰ ਜ਼ਖ਼ਮੀ ਹੋ ਗਏ। ਵਿਸਸਫੋਟਕ ਮੋਟਰਸਾਇਕਲ 'ਚ ਲਾਇਆ ਗਿਆ ਸੀ ਤੇ ਇਸਦਾ ਨਿਸ਼ਾਨਾ ਲੇਵੀਸ ਦਫਤਰ ਦੇ ਬਾਹਰ ਮੋਬਾਇਲ ਪੁਲਿਸਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਣਾ ਸੀ।
ਕਰਾਚੀ 'ਚ ਹੋਇਆ ਸੀ ਵਿਸਫੋਟ
ਹਾਲ ਹੀ 'ਚ ਪਾਕਿਸਸਤਾਨ ਦੇ ਕਰਾਚੀ 'ਚ ਇਕ ਬੰਬ ਧਮਾਕਾ ਹੋਇਆ ਸੀ। ਧਮਾਕੇ 'ਚ ਪਾਕਿਸਤਾਨੀ ਅਰਧਸੈਨਿਕ ਬਲ ਦੇ ਇਕ ਜਵਾਨ ਦੀ ਮੌਤ ਹੋ ਗਈ ਸੀ ਤੇ 10 ਹੋਰ ਜ਼ਖ਼ਮੀ ਹੋਏ ਸਨ। ਪਾਬੰਦੀਸ਼ਸ਼ੁਦਾ ਬਲੂਚਿਸਤਾਨ ਲਿਬਰੇਸਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਕਰਾਚੀ ਦੇ ਭੀੜਭਾੜ ਵਾਲੇ ਓਰੰਗੀ ਕਸਬੇ 'ਚ ਇਹ ਹਮਲਾ ਇਕ ਖੜੀ ਮੋਟਰਸਾਇਕਲ 'ਤੇ ਬੰਬ ਲਾਕੇ ਕੀਤਾ ਗਿਆ ਸੀ। ਰੇਂਜਰਸ ਦੇ ਇਕ ਵਾਹਨ ਦੇ ਇਲਾਕੇ 'ਚੋਂ ਲੰਘਣ ਦੌਰਾਨ ਵਿਸਫੋਟ ਹੋਇਆ। ਇਸ ਤੋਂ ਕੁਝ ਦਿਨ ਬਾਅਦ ਹੀ ਦੂਜਾ ਵਿਸਫੋਟ ਹੋਇਆ ਹੈ
ਇਹ ਵੀ ਪੜ੍ਹੋ: Holi Special Trains: ਹੋਲੀ 'ਤੇ ਘਰ ਜਾਣ ਵਾਲਿਆਂ ਨੂੰ ਰੇਲਵੇ ਦਾ ਤੋਹਫ਼ਾ, ਸ਼ੁਰੂ ਕੀਤੀਆਂ 18 ਸਪੈਸ਼ਲ ਰੇਲਾਂ, ਚੈੱਕ ਕਰੋ ਲਿਸਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904