ਨਵੀ ਦਿੱਲੀ:ਪਾਕਿਸਤਾਨ ਨੇ ਹਾਫਿਜ਼ ਸਈਦ ਦੇ ਸੰਗਠਨਾਂ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ 'ਤੇ ਚੰਦਾ ਇਕੱਠਾ ਕਰਨ 'ਤੇ ਪਾਬੰਦੀ ਲਗਾ ਦਿੱਤੀ।
'ਦਿ ਡਾਨ' ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਵਿੱਤੀ ਕੰਟਰੋਲ ਸੰਸਥਾ ਐਸ. ਈ. ਸੀ. ਪੀ. ਨੇ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤਾਇਬਾ, ਜਮਾਤ-ਉਦ-ਦਾਵਾ ਅਤੇ ਹੋਰ ਅਜਿਹੇ ਕਈ ਸੰਗਠਨਾਂ 'ਤੇ ਚੰਦਾ ਇਕੱਠਾ ਦੀ ਪਾਬੰਦੀ ਲਗਾ ਦਿੱਤੀ ਹੈ, ਜੋ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਲੋਂ ਜਾਰੀ ਕੀਤੀ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ 'ਚ ਸ਼ਾਮਿਲ ਹਨ।
ਪਾਕਿ ਵਲੋਂ ਜਮਾਤ-ਉਦ-ਦਾਵਾ ਤੋਂ ਇਲਾਵਾ, ਲਸ਼ਕਰ-ਏ-ਤਾਇਬਾ, ਫਲਾਹ-ਏ-ਇਨਸਾਨੀਅਤ, ਪਾਸਬਾਨ-ਏ-ਅਹਿਲੇ-ਹਾਦਿਥ, ਪਾਸਬਾਨ-ਏ-ਕਸ਼ਮੀਰ ਅਤੇ ਹੋਰ ਸੰਗਠਨਾਂ 'ਤੇ ਪਾਬੰਦੀ ਲਗਾਈ ਗਈ ਹੈ।
ਜ਼ਿਕਰਯੋਗ ਹੈ ਕਿ ਜਨਵਰੀ 2017 ਪਾਕਿ ਸਰਕਾਰ ਨੇ ਜਮਾਤ-ਉਦ-ਦਾਵਾ ਖ਼ਿਲਾਫ਼ ਕਾਰਵਾਈ ਕਰਦਿਆ ਸੰਗਠਨ ਦੇ ਸਰਗਨੇ ਹਾਫਿਜ਼ ਸਈਦ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਸੀ। ਜਦੋਂਕਿ ਲਾਹੌਰ ਹਾਈ ਕੋਰਟ ਵਲੋਂ ਨਵੰਬਰ 'ਚ ਹਾਫਿਜ਼ ਦੀ ਨਜ਼ਰਬੰਦੀ 'ਚ ਹੋਰ ਵਾਧੇ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।