ਇਸਲਾਮਾਬਾਦ: ਪਾਕਿਸਤਾਨੀ ਪੰਜਾਬ 'ਚ ਨਵਵਿਹੁਅਤਾ ਨੇ ਆਪਣੇ ਪਤੀ ਨੂੰ ਮਾਰਨ ਦੇ ਮਕਸਦ ਨਾਲ ਉਸ ਨੂੰ ਦੁੱਧ 'ਚ ਜ਼ਹਿਰ ਦੇ ਦਿੱਤਾ। ਪਤੀ ਨੇ ਉਹ ਦੁੱਧ ਪੀਤਾ ਨਹੀਂ ਪਰ ਉਸ ਨਾਲ ਬਣੀ ਲੱਸੀ ਨੂੰ ਪੀ ਕੇ ਸਹੁਰਾ ਪਰਿਵਾਰ 'ਚ 13 ਲੋਕਾਂ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਮਹਿਲਾ ਜਬਰਨ ਵਿਆਹ ਤੋਂ ਨਾਰਾਜ਼ ਸੀ।
ਰਿਪੋਰਟ ਮੁਤਾਬਕ ਮਜ਼ੱਫਰਨਗਰ ਇਲਾਕੇ ਦੇ ਦੌਲਤਪੁਰ ਦੀ ਇਹ ਘਟਨਾ ਦੋ ਦਿਨ ਪਹਿਲਾਂ ਸਾਹਮਣੇ ਆਈ ਜਿਸ 'ਚ ਜ਼ਹਿਰ ਕਰਕੇ ਕਈ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਆਸੀਆ ਨਾਂ ਮਹਿਲਾ ਨੇ ਦੁੱਧ 'ਚ ਜ਼ਹਿਰ ਮਿਲਾਉਣ ਦਾ ਗੁਨਾਹ ਕਬੂਲ ਲਿਆ ਹੈ। ਦਰਅਸਲ ਉਹ ਆਪਣੇ ਪਤੀ ਅਮਜਦ ਨੂੰ ਦੁੱਧ ਪਿਲਾ ਕੇ ਮਾਰਨਾ ਚਾਹੁੰਦੀ ਸੀ।
ਪੁਲਿਸ ਨੇ ਦੁੱਸਿਆ ਹੈ ਕਿ ਆਸੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ ਤੇ ਉਸ ਦੇ ਕਥਿਤ ਪ੍ਰੇਮੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਇਸ 'ਚ ਪ੍ਰੇਮੀ ਦਾ ਹੱਥ ਹੋ ਸਕਦਾ ਹੈ।