ਇਸਲਾਮਾਬਾਦ: ਪਾਕਿਸਤਾਨ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਉਮਰ ਸਈਦ ਸ਼ੇਖ ਨੂੰ ਤੁਰੰਤ ਰਿਹਾ ਕਰਨ ਦੇ ਆਦੇਸ਼ ਦਿੱਤੇ। 1999 ਵਿਚ ਕੰਧਾਰ ਵਿਚ ਏਅਰ ਇੰਡੀਆ ਦੇ ਜਹਾਜ਼ ਦੇ ਅਗਵਾ ਹੋਣ ਤੋਂ ਬਾਅਦ ਓਮਰ ਭਾਰਤ ਤੋਂ ਰਿਹਾ ਕੀਤੇ ਗਏ ਤਿੰਨ ਅੱਤਵਾਦੀਆਂ ਚੋਂ ਇੱਕ ਹੈ। ਅਦਾਲਤ ਨੇ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਕਤਲ ਕੇਸ ਵਿਚ ਸ਼ਾਮਲ ਪਾਕਿਸਤਾਨੀ ਅੱਤਵਾਦੀ ਉਮਰ ਸ਼ੇਖ, ਫਹਾਦ ਨਸੀਮ, ਸਈਦ ਸਲਮਾਨ ਸਾਕਿਬ ਅਤੇ ਸ਼ੇਖ ਮੁਹੰਮਦ ਆਦਿਲ ਨੂੰ ਰਿਹਾ ਕਰਨ ਦੇ ਆਦੇਸ਼ ਦਿੱਤੇ ਹਨ।
ਸਿੰਧ ਹਾਈ ਕੋਰਟ ਨੇ ਪੱਤਰਕਾਰ ਡੈਨੀਅਲ ਪਰਲ ਦੇ ਕਤਲ ਦੀ ਸੁਣਵਾਈ ਕਰਦਿਆਂ ਕਿਹਾ ਕਿ ਇਨ੍ਹਾਂ ਚਾਰ ਅੱਤਵਾਦੀਆਂ ਨੂੰ ਜੇਲ੍ਹ ਵਿੱਚ ਬੰਦ ਰੱਖਣਾ ਗੈਰ ਕਾਨੂੰਨੀ ਹੈ। 2 ਅਪਰੈਲ 2020 ਨੂੰ ਅਦਾਲਤ ਨੇ ਸ਼ੇਖ, ਸਾਕਿਬ ਅਤੇ ਨਸੀਮ ਰੀਆ ਨੂੰ ਸੁਣਵਾਈ ਕਰਨ ਦਾ ਆਦੇਸ਼ ਦਿੱਤਾ ਸੀ। ਸ਼ੇਖ ਦੀ ਮੌਤ ਦੀ ਸਜ਼ਾ ਨੂੰ 7 ਸਾਲ ਦੀ ਕੈਦ ਵਿੱਚ ਬਦਲਦਿਆਂ ਉਸ ਨੂੰ 20 ਲੱਖ ਰੁਪਏ ਪਾਕਿਸਤਾਨ ਦਾ ਜ਼ੁਰਮਾਨਾ ਕੀਤਾ ਗਿਆ ਸੀ। ਸ਼ੇਖ ਨੇ 18 ਸਾਲ ਜੇਲ੍ਹ ਵਿਚ ਬਿਤਾਏ ਹਨ, ਇਸ ਲਈ ਉਸਦੀ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਪੂਰੀ ਹੋ ਚੁੱਕੀ ਹੈ।
Khattar on Farmers Protest: ਕਿਸਾਨ ਅੰਦੋਲਨ ਬਾਰੇ ਫੇਰ ਦਿੱਤਾ ਖੱਟਰ ਨੇ ਵਿਵਾਦਤ ਬਿਆਨ, ਕਿਹਾ ਇਹ ਤਮਾਸ਼ਾ ਨਹੀਂ ਚਲੇਗਾ
ਰਿਹਾਈ ਦੇ ਆਦੇਸ਼ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਉਮਰ ਨੂੰ ਅੱਤਵਾਦ ਰੋਕੂ ਐਕਟ ਤਹਿਤ ਹਿਰਾਸਤ ਵਿੱਚ ਰੱਖਿਆ ਹੈ। ਸਿੰਧ ਹਾਈ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਉਹ ਬਗੈਰ ਕਿਸੇ ਜੁਰਮ ਦੇ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਨਾਂ ਨੋ-ਫਲਾਇੰਗ ਸੂਚੀ ਵਿੱਚ ਸ਼ਾਮਲ ਕੀਤਾ ਜਾਣੇ ਚਾਹੀਦੇ ਹਨ ਤਾਂ ਜੋ ਉਹ ਦੇਸ਼ ਤੋਂ ਭੱਜ ਨਾ ਸਕਣ।
ਇਸ ਫੈਸਲੇ ਤੋਂ ਬਾਅਦ ਪਾਕਿਸਤਾਨੀ ਅਦਾਲਤ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਹੈਰਾਨੀ ਜ਼ਾਹਰ ਕੀਤੀ ਹੈ। ਦੱਸ ਦੇਈਏ ਕਿ ਪੱਤਰਕਾਰ ਡੈਨੀਅਲ ਪਰਲ ਦ ਵਾਲ ਸਟ੍ਰੀਟ ਜਰਨਲ ਦਾ ਸਾਊਥ ਏਸ਼ੀਆ ਬਿਊਰੋ ਚੀਫ ਸੀ। 2002 ਵਿੱਚ ਉਸਨੂੰ ਅਗਵਾ ਕਰਕੇ ਅੱਤਵਾਦੀਆਂ ਨੇ ਉਸ ਦਾ ਸਿਰ ਕਲਮ ਕਰ ਦਿੱਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੰਧਾਰ ਜਹਾਜ਼ ਹਾਈਜੈਕ ਤੋਂ ਬਾਅਦ ਭਾਰਤ ਤੋਂ ਰਿਹਾ ਅੱਤਵਾਦੀ ਉਮਰ ਨੂੰ ਪਾਕਿਸਤਾਨੀ ਅਦਾਲਤ ਵਲੋਂ ਵੀ ਮਿਲੀ ਵੱਡੀ ਰਾਹਤ
ਏਬੀਪੀ ਸਾਂਝਾ
Updated at:
24 Dec 2020 06:06 PM (IST)
ਸਿੰਧ ਹਾਈ ਕੋਰਟ ਨੇ ਪੱਤਰਕਾਰ ਡੈਨੀਅਲ ਪਰਲ ਦੇ ਕਤਲ ਦੀ ਸੁਣਵਾਈ ਕਰਦਿਆਂ ਕਿਹਾ ਕਿ ਇਨ੍ਹਾਂ ਚਾਰ ਅੱਤਵਾਦੀਆਂ ਨੂੰ ਜੇਲ੍ਹ ਵਿੱਚ ਬੰਦ ਰੱਖਣਾ ਗੈਰ ਕਾਨੂੰਨੀ ਹੈ।
- - - - - - - - - Advertisement - - - - - - - - -