ਪੜਚੋਲ ਕਰੋ
Advertisement
ਬਲੈਕ ਲਿਸਟ ਹੋਣ ਤੋਂ ਬਚਿਆ ਪਾਕਿਸਤਾਨ, ਚਾਰ ਮਹੀਨਿਆਂ ਦਾ ਮਿਲਿਆ ਸਮਾਂ
ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਨੇ ਅੱਤਵਾਦ ‘ਤੇ ਮੱਠੀ ਕਾਰਵਾਈ ਕਰਨ ਕਰਕੇ ਗ੍ਰੇਅ ਲਿਸਟ ‘ਚ ਪਾਕਿਸਤਾਨ ਨੂੰ ਬਰਕਾਰ ਰੱਖਿਆ ਹੈ ਤੇ ਚੇਤਾਵਨੀ ਦਿੱਤੀ ਹੈ। ਐਫਟੀਏਐਫ ਨੇ ਕਿਹਾ, “ਫਰਵਰੀ 2020 ਤਕ ਉਹ ਪੂਰਾ ਐਕਸ਼ਨ ਪਲਾਨ ਤਿਆਰ ਕਰਕੇ ਉਸ ‘ਤੇ ਅੱਗੇ ਵਧੇ।
ਨਵੀਂ ਦਿੱਲੀ: ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਨੇ ਅੱਤਵਾਦ ‘ਤੇ ਮੱਠੀ ਕਾਰਵਾਈ ਕਰਨ ਕਰਕੇ ਗ੍ਰੇਅ ਲਿਸਟ ‘ਚ ਪਾਕਿਸਤਾਨ ਨੂੰ ਬਰਕਾਰ ਰੱਖਿਆ ਹੈ ਤੇ ਚੇਤਾਵਨੀ ਦਿੱਤੀ ਹੈ। ਐਫਟੀਏਐਫ ਨੇ ਕਿਹਾ, “ਫਰਵਰੀ 2020 ਤਕ ਉਹ ਪੂਰਾ ਐਕਸ਼ਨ ਪਲਾਨ ਤਿਆਰ ਕਰਕੇ ਉਸ ‘ਤੇ ਅੱਗੇ ਵਧੇ। ਜੇਕਰ ਤੈਅ ਸਮੇਂ ਤਕ ਪਾਕਿਸਤਾਨ ਨੇ ਅਜਿਹਾ ਕਰਨ ‘ਚ ਨਾਕਾਮਯਾਬੀ ਹਾਸਲ ਕੀਤੀ ਤਾਂ ਉਸ ਨੂੰ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।”
ਐਫਟੀਏਐਫ ‘ਚ ਪੂਰੀ ਸਹਿਮਤੀ ਦੀ ਕਮੀ ਤੇ ਇਸ ਦੀ ਨੁਮਾਇੰਦਗੀ ਕਰ ਰਹੇ ਚੀਨ ਤੇ ਕੁਝ ਹੋਰ ਮੁਲਕਾਂ ਦੀ ਮਦਦ ਨਾਲ ਪਾਕਿਸਤਾਨ ਬਲੈਕ ਲਿਸਟ ਹੋਣ ਤੋਂ ਬਚ ਗਿਆ ਹੈ। ਗ੍ਰੇਅ ਲਿਸਟ ‘ਚ ਰਹਿੰਦੇ ਹੋਏ ਪਾਕਿਸਤਾਨ ਨੂੰ ਫਰਵਰੀ 2020 ‘ਚ ਇੱਕ ਵਾਰ ਫੇਰ ਐਫਏਟੀਐਫ ਦੀ ਬੈਠਕ ‘ਚ ਪ੍ਰੀਖਿਆ ਦੇਣੀ ਹੋਵੇਗੀ।
ਪੈਰਿਸ ‘ਚ ਹੋਈ ਇਸ ਬੈਠਕ ‘ਚ ਚੀਨ ਤੇ ਤੁਰਕੀ ਨੇ ਪਾਕਿਸਤਾਨ ਵੱਲੋਂ ਚੁੱਕੇ ਕਦਮਾਂ ਦੀ ਤਾਰੀਫ ਕੀਤੀ। ਉਧਰ ਭਾਰਤ ਨੇ ਇਸ ਦਲੀਲ ‘ਤੇ ਇਸਲਾਮਾਬਾਦ ਨੂੰ ਬਲੈਕ ਲਿਸਟ ਕਰਨ ਦੀ ਸਿਫਾਰਸ਼ ਕੀਤੀ ਹੈ ਕਿ ਪਾਕਿਸਤਾਨ ਹਾਫਿਜ ਸਈਦ ਨੂੰ ਆਪਣੇ ਫਰੀਜ਼ ਖਾਤਿਆਂ ਵਿੱਚੋਂ ਪੈਸੇ ਕੱਢਣ ਦੀ ਇਜਾਜ਼ਤ ਦਿੱਤੀ ਹੈ।Financial Action Task Force(FATF): ..including urging members to advise their financial institutions to give special attention to business relations/transactions with Pakistan. (2/2) https://t.co/YqwkdjFgPQ
— ANI (@ANI) October 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement