ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੰਤਰੀ ਫੈਸਲ ਵਾਧਵਾ ਨੇ ਟਵੀਟ ਕੀਤਾ ਹੈ ਕਿ ਉਹ ਲੜੀਵਾਰ ਸਿਗਰੇਟਨੋਸ਼ (ਚੇਨ ਸਮੋਕਰ) ਹਨ ਤੇ ਉਹ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਨ ਤਾਂ ਜੋ ਉਹ ਤੇ ਹੋਰ ਲੋਕ ਸਿਗਰਟ ਪੀਣਾ ਘੱਟ ਕਰ ਸਕਣ। ਉਨ੍ਹਾਂ ਇਹ ਵੀ ਲਿਖਿਆ ਕਿ ਅਜਿਹਾ ਕਰਨਾ ਸਿਹਤ ਲਈ ਹਾਨੀਕਾਰਕ ਹੈ, ਪਰ ਗੁਨਾਹ ਟੈਕਸ ਦੀ ਵਰਤੋਂ ਸਹੀ ਨਹੀਂ ਹੈ। ਜੇਕਰ ਇਸ ਕੰਮ ਲਈ ਗੁਨਾਹ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਸਲੀ ਗੁਨਾਹ ਦੇ ਮਾਮਲੇ ਵਿੱਚ ਕੀ ਕੀਤਾ ਜਾਵੇਗਾ।
ਇਸੇ ਲੜੀ ਵਿੱਚ ਇੱਕ ਹੋਰ ਟਵਿੱਟਰ ਵਰਤੋਂਕਾਰ ਨੇ ਟਵੀਟ ਕੀਤਾ ਹੈ ਕਿ ਉਸ ਨੂੰ #GunnahTax ਨਾਲ ਮਜ਼ਾ ਆ ਰਿਹਾ ਹੈ। ਉਸ ਨੇ ਇਹ ਵੀ ਲਿਖਿਆ ਹੈ ਕਿ ਹੁਣ ਕਿੰਨੇ ਮੌਲਵੀ ਇਸ ਗੁਨਾਹ ਤੋਂ ਬਚਣਗੇ।
ਬੇਸ਼ੱਕ ਇਸ ਕਾਨੂੰਨ ਕਰਕੇ ਇਮਰਾਨ ਸਰਕਾਰ ਉੱਪਰ ਸਵਾਲ ਚੁੱਕੇ ਜਾ ਰਹੇ ਸਨ, ਪਰ ਇਹ ਨਾਂਅ ਅੰਗਰੇਜ਼ ਹਕੂਮਤ ਸਮੇਂ ਵੀ ਦਿੱਤਾ ਗਿਆ ਸੀ। 1643 ਈਸਵੀ ਵਿੱਚ ਅੰਗਰੇਜ਼ਾਂ ਨੇ ਸਿਨ ਟੈਕਸ ਨੂੰ ਡਿਸਟਿਲਡ ਸਿਗਰਟ 'ਤੇ ਲਾਇਆ ਸੀ। ਪਾਕਿ ਸਰਕਾਰ ਦੇ ਇਸ ਟੈਕਸ ਬਾਰੇ ਲਿਖੇ ਲੇਖ ਵਿੱਚ ਹੀ ਅੰਗਰੇਜ਼ ਸਰਕਾਰ ਦੇ ਕਾਨੂੰਨ ਦਾ ਵੀ ਜ਼ਿਕਰ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਮਰੀਕਾ ਨੇ ਵੀ 1791 ਈਸਵੀ ਦੌਰਾਨ ਅਜਿਹੀਆਂ ਹੀ ਚੀਜ਼ਾਂ 'ਤੇ ਟੈਕਸ ਲਾਉਣ ਦੀ ਪੁਰਾਣੀ ਪਰੰਪਰਾ ਹੈ।
ਪਾਕਿਸਤਾਨ ਐਨਐਚਐਸ ਦੇ ਨਿਰਦੇਸ਼ਕ ਜਨਰਲ ਅਸਦ ਹਾਫ਼ਿਜ਼ ਦਾ ਕਹਿਣਾ ਹੈ ਕਿ ਪੂਰੀ ਦੁਨੀਆ ਦੇ 45 ਦੇਸ਼ਾਂ ਵੱਲੋਂ ਲਾਇਆ ਜਾਂਦਾ ਹੈ, ਜਿਨ੍ਹਾਂ ਸਾਊਦੀ ਅਰਬ ਤੋਂ ਲੈਕੇ ਬਰਤਾਨੀਆ ਵਰਗੇ ਮੁਲਕ ਆਉਂਦੇ ਹਨ। ਉਨ੍ਹਾਂ ਭਾਰਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਗੁਟਕਾ, ਪਾਨ ਮਸਾਲਾ ਵਰਗੇ ਉਤਪਾਦਾਂ 'ਤੇ ਵੀ ਅਜਿਹਾ ਟੈਕਸ ਲਾਇਆ ਜਾਂਦਾ ਹੈ ਅਤੇ ਇਸ ਤੋਂ ਇਕੱਠੇ ਹੋਏ ਮਾਲੀਏ ਨੂੰ ਸਿਹਤ ਸੁਧਾਰ ਲਈ ਵਰਤਿਆ ਜਾਂਦਾ ਹੈ, ਪਰ ਇਸ ਨੂੰ ਇਹ ਨਾਂ ਨਹੀਂ ਦਿੱਤਾ ਗਿਆ।