(Source: ECI/ABP News)
ਅੱਗ ਲੱਗਣ ਤੋਂ ਬਾਅਦ ਪਲਟੀ ਯਾਤਰੀ ਵੈਨ, 13 ਲੋਕਾਂ ਦੀ ਮੌਤ
ਦੁਰਘਟਨਾ ਹੈਦਰਾਬਾਦ ਤੋਂ 60 ਕਿਲੋਮੀਟਰ ਦੂਰ ਵਾਪਰੀ ਅਤੇ ਦੁਰਘਟਨਾ 'ਚ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਯਾਤਰੀਆਂ ਦੇ ਸਰੀਰ ਪੂਰੀ ਤਰ੍ਹਾਂ ਸੜੇ ਹੋਏ ਸਨ
![ਅੱਗ ਲੱਗਣ ਤੋਂ ਬਾਅਦ ਪਲਟੀ ਯਾਤਰੀ ਵੈਨ, 13 ਲੋਕਾਂ ਦੀ ਮੌਤ Pakistan Karachi accident fire in passenger van 13 died ਅੱਗ ਲੱਗਣ ਤੋਂ ਬਾਅਦ ਪਲਟੀ ਯਾਤਰੀ ਵੈਨ, 13 ਲੋਕਾਂ ਦੀ ਮੌਤ](https://static.abplive.com/wp-content/uploads/sites/5/2020/09/27195806/Fire-in-van.jpg?impolicy=abp_cdn&imwidth=1200&height=675)
ਕਰਾਚੀ: ਪਾਕਿਸਤਾਨ 'ਚ ਇਕ ਯਾਤਰੀ ਵੈਨ ਅੱਗ ਲੱਗਣ ਤੋਂ ਬਾਅਦ ਪਲਟ ਗਈ। ਇਸ ਹਾਦਸੇ 'ਚ ਵੈਨ ਸਵਾਰ 13 ਲੋਕਾਂ ਦੀ ਮੌਤ ਹੋ ਗਈ। ਹੈਦਰਾਬਾਦ ਤੋਂ ਕਰਾਚੀ ਜਾ ਰਹੀ ਇਕ ਤੇਜ਼ ਰਫ਼ਤਾਰ ਵੈਨ ਸੜਕ ਤੋਂ ਫਿਸਲ ਗਈ ਅਤੇ ਉਸ 'ਚ ਅੱਗ ਲੱਗ ਗਈ। ਇਹ ਹਾਦਸਾ ਨੂਰਿਆਬਾਦ ਇਲਾਕੇ ਕੋਲ ਵਾਪਰਿਆ।
ਐਡੀਸ਼ਨਲ ਇੰਸਪੈਕਟਰ ਜਨਰਲ ਡਾ.ਆਫਤਾਬ ਪਠਾਨ ਨੇ ਮੀਡੀਆ ਨੂੰ ਦੱਸਿਆ ਵੈਨ 'ਚ 22 ਯਾਤਰੀ ਸਵਾਰ ਸਨ। ਉਨ੍ਹਾਂ 'ਚੋਂ ਕਈ ਯਾਤਰੀ ਵੈਨ ਦੇ ਅੰਦਰ ਫਸ ਗਏ ਤੇ ਅੱਗ ਦੀ ਲਪੇਟ 'ਚ ਆ ਗਏ। ਕਈ ਲੋਕ ਵੈਨ 'ਚੋਂ ਨਿੱਕਲਣ 'ਚ ਸਫ਼ਲ ਰਹੇ ਹਾਲਾਂਕਿ ਉਹ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ ਪੰਜ ਦੀ ਹਾਲਤ ਗੰਭੀਰ ਹੈ।
ਇਹ ਦੁਰਘਟਨਾ ਹੈਦਰਾਬਾਦ ਤੋਂ 60 ਕਿਲੋਮੀਟਰ ਦੂਰ ਵਾਪਰੀ ਅਤੇ ਦੁਰਘਟਨਾ 'ਚ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਯਾਤਰੀਆਂ ਦੇ ਸਰੀਰ ਪੂਰੀ ਤਰ੍ਹਾਂ ਸੜੇ ਹੋਏ ਸਨ।
ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ ਕਾਂਗਰਸ ਵੱਲੋਂ ਕਿਸਾਨਾਂ ਦੀ ਜਿੱਤ ਕਰਾਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)