ਇਸਲਾਮਾਬਾਦ: ਚੀਨ ਦੀ ਨਵੀਂ ਸੁਪਰਸੌਨਿਕ ਮਿਜ਼ਾਈਲ ਨੂੰ ਖਰੀਦਣ ਲਈ ਪਾਕਿਸਤਾਨ ਤਿਆਰੀ ਸ਼ੁਰੂ ਕਰਨ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੀ ਨਵੀਂ ਮਿਜ਼ਾਈਲ ਭਾਰਤ ਤੇ ਰੂਸ ਵੱਲੋਂ ਮਿਲ ਕੇ ਤਿਆਰ ਕੀਤੀ ਗਈ ਬ੍ਰਹਮੋਸ ਤੋਂ ਵੱਧ ਤਾਕਤਵਰ ਹਨ।


ਰਿਪੋਰਟ ਮੁਤਾਬਕ, ਕੌਮਾਂਤਰੀ ਬਾਜ਼ਾਰ ਵਿੱਚ ਚੀਨ ਦੀ ਨਵੀਂ ਮਿਜ਼ਾਈਲ ਐਚਡੀ-1 ਸੁਪਰਸੌਨਿਕ ਨੂੰ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਪਵੇਗਾ। ਉੱਥੇ ਹੀ ਐਂਟੀ ਮਿਜ਼ਾਈਲ ਡਿਫੈਂਸ ਸਿਸਟਮ ਤਿਆਰ ਕਰਨ ਦੇ ਮਕਸਦ ਨਾਲ ਪਾਕਿਸਤਾਨ ਛੇਤੀ ਤੋਂ ਛੇਤੀ ਇਸ ਨੂੰ ਖਰੀਦਣ ਦੀ ਤਿਆਰੀ ਕਰ ਸਕਦਾ ਹੈ। ਇਸ ਚੀਨੀ ਮਿਜ਼ਾਈਲ ਨੂੰ ਦੱਖਮੀ ਚੀਨ ਦੇ ਗਵਾਂਗਡੋਂਗ ਦੀ ਹੋਂਗਡਾ ਬਲਾਸਟਿੰਗ ਕੰਪਨੀ ਨੇ ਤਿਆਰ ਕੀਤਾ ਹੈ।

ਮਿਜ਼ਾਈਲ ਦਾ ਪ੍ਰੀਖਣ ਵੀ ਪਿਛਲੇ ਹਫ਼ਤੇ ਉੱਤਰੀ ਚੀਨ ਵਿੱਚ ਗੁਪਤ ਤਰੀਕੇ ਨਾਲ ਕੀਤਾ ਗਿਆ। ਇਸ ਨੂੰ ਹਵਾ, ਪਾਣੀ ਤੇ ਜ਼ਮੀਨ ਤੋਂ ਵਰਤਿਆ ਜਾ ਸਕਦਾ ਹੈ। ਬੀਜਿੰਗ ਦੇ ਫ਼ੌਜ ਮਾਹਰ ਵੇਈ ਡੋਂਗਝੂ ਮੁਤਾਬਕ ਐਚਡੀ-1, ਸੁਪਰਸੌਨਿਕ ਵਿੱਚ ਠੋਸ ਬਾਲਣ ਰੈਮਜੇਟ ਦੀ ਲੋੜ ਪੈਂਦੀ ਹੈ, ਅਜਿਹੇ ਵਿੱਚ ਇਹ ਮੁਕਾਬਲੇ ਵਿੱਚ ਹੋਰ ਮਿਜ਼ਾਈਲਾਂ ਤੋਂ ਕਾਫੀ ਘੱਟ ਬਾਲਣ ਦੀ ਲੋੜ ਹੁੰਦੀ ਹੈ।