ਹੁਣ ਇਮਰਾਨ ਖ਼ਾਨ ਨੇ ਅਸਾਮ NRC ਨੂੰ ਲੈ ਕੇ ਘੇਰੀ ਮੋਦੀ ਸਰਕਾਰ
ਕਸ਼ਮੀਰ ਮੁੱਦੇ 'ਤੇ ਵਾਰ-ਵਾਰ ਮੂੰਹ ਦੀ ਖਾਣ ਦੇ ਬਾਵਜੂਦ ਇਮਰਾਨ ਖਾਨ ਭਾਰਤ ਦੇ ਅੰਦਰੂਨੀ ਮੁੱਦਿਆਂ 'ਤੇ ਟਿੱਪਣੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਹੁਣ ਉਨ੍ਹਾਂ ਅਸਾਮ ਐਨਆਰਸੀ ਦੀ ਅੰਤਿਮ ਰਿਪੋਰਟ ਨੂੰ ਧਰਮ ਨਾਲ ਜੋੜਿਆ ਹੈ। ਉਨ੍ਹਾਂ ਇਸ ਬਾਰੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ।
ਨਵੀਂ ਦਿੱਲੀ: ਕਸ਼ਮੀਰ ਮੁੱਦੇ 'ਤੇ ਵਾਰ-ਵਾਰ ਮੂੰਹ ਦੀ ਖਾਣ ਦੇ ਬਾਵਜੂਦ ਇਮਰਾਨ ਖਾਨ ਭਾਰਤ ਦੇ ਅੰਦਰੂਨੀ ਮੁੱਦਿਆਂ 'ਤੇ ਟਿੱਪਣੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਹੁਣ ਉਨ੍ਹਾਂ ਅਸਾਮ ਐਨਆਰਸੀ ਦੀ ਅੰਤਿਮ ਰਿਪੋਰਟ ਨੂੰ ਧਰਮ ਨਾਲ ਜੋੜਿਆ ਹੈ। ਉਨ੍ਹਾਂ ਇਸ ਬਾਰੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਟਵੀਟ ਕੀਤਾ, 'ਭਾਰਤੀ ਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਮੋਦੀ ਸਰਕਾਰ ਵੱਲੋਂ ਮੁਸਲਮਾਨਾਂ ਦੇ ਸਫਾਏ ਦੀਆਂ ਰਿਪੋਰਟਾਂ ਨਾਲ ਦੁਨੀਆ ਭਰ ਵਿੱਚ ਖ਼ਤਰੇ ਦੀ ਘੰਟਾ ਵੱਜਣੀ ਚਾਹੀਦੀ ਹੈ। ਕਸ਼ਮੀਰ 'ਤੇ ਨਾਜਾਇਜ਼ ਕਬਜ਼ਾ ਕਰਨਾ ਮੁਸਲਮਾਨਾਂ ਖਿਲਾਫ ਇਸੇ ਰਣਨੀਤੀ ਦਾ ਹਿੱਸਾ ਹੈ।'
Reports in Indian and international media on Modi Govt's ethnic cleansing of Muslims should send alarm bells ringing across the world that the illegal annexation of Kashmir is part of a wider policy to target Muslims.https://t.co/QmjTDyaGVV
— Imran Khan (@ImranKhanPTI) August 31, 2019
ਦੱਸ ਦੇਈਏ ਨੈਸ਼ਨਲ ਸਿਵਲ ਰਜਿਸਟਰ (ਐਨਆਰਸੀ) ਦੀ ਅੰਤਮ ਸੂਚੀ ਅੱਜ ਜਾਰੀ ਕੀਤੀ ਗਈ। ਇਸ ਸੂਚੀ ਵਿੱਚ 19 ਲੱਖ ਤੋਂ ਵੱਧ ਵਿਅਕਤੀਆਂ ਦੇ ਨਾਂ ਨਹੀਂ ਹਨ। ਇਸੇ ਨਾਲ ਸੂਚੀ ਵਿੱਚੋਂ ਬਾਹਰ ਕੱਢੇ ਬਿਨੈਕਾਰਾਂ ਦਾ ਭਵਿੱਖ 'ਤੇ ਸਵਾਲੀਆ ਚਿੰਨ੍ਹ ਲੱਗਾ ਹੋਇਆ ਹੈ ਕਿਉਂਕਿ ਇਹ ਸੂਚੀ ਅਸਾਮ ਵਿੱਚ ਜਾਇਜ਼ ਭਾਰਤੀ ਨਾਗਰਿਕਾਂ ਦੀ ਪੁਸ਼ਟੀ ਨਾਲ ਸਬੰਧਤ ਹੈ।