ਪੜਚੋਲ ਕਰੋ
Advertisement
FATF ਤੋਂ ਪਾਕਿਸਤਾਨ ਝਟਕਾ, ਗ੍ਰੇ ਲਿਸਟ ਵਿੱਚ ਹੀ ਰਹੇਗਾ ਪਾਕਿਸਤਾਨ
ਪਾਕਿਸਤਾਨ ਅੱਤਵਾਦ ਖਿਲਾਫ ਠੋਸ ਕਦਮ ਚੁੱਕਣ ਵਿਚ ਅਸਫਲ ਰਿਹਾ ਹੈ। ਇਸ ਦੇ ਮੱਦੇਨਜ਼ਰ, FATF ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਬਰਕਰਾਰ ਰੱਖਿਆ ਹੈ।
ਨਵੀਂ ਦਿੱਲੀ: ਪਾਕਿਸਤਾਨ ਨੂੰ ਵਿੱਤੀ ਐਕਸ਼ਨ ਟਾਸਕ ਫੋਰਸ (FATF) ਤੋਂ ਇੱਕ ਝਟਕਾ ਝੱਲਣਾ ਪਿਆ। FATF ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਬਰਕਰਾਰ ਰੱਖਿਆ ਹੈ। ਦਰਅਸਲ ਪਾਕਿਸਤਾਨ ਐਫਏਟੀਐਫ ਕਾਰਜ ਯੋਜਨਾ ਦੇ 27 ਟੀਚਿਆਂ ਵਿੱਚੋਂ ਛੇ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਹੈ।
ਅੱਤਵਾਦ ਦੀ ਵਿੱਤ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਤੇ ਇਸਦੀ ਨਿਗਰਾਨੀ ਕਰਨ ਵਾਲੀ ਪੈਰਿਸ-ਅਧਾਰਤ ਸੰਸਥਾ ਵਲੋਂ ਡਿਜੀਟਲ ਰੂਪ ਵਿੱਚ ਕੀਤੀ ਗਈ ਸਾਲਾਨਾ ਬੈਠਕ ਹੋਈ। ਜਿਸ ‘ਚ 27 ਬਿੰਦੂਆਂ ਦੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਗਈ।
ਐਫਏਟੀਐਫ ਨੇ ਜੂਨ 2018 ਵਿਚ ਪਾਕਿਸਤਾਨ ਨੂੰ ਗ੍ਰੇ ਸਿਲਟ ਵਿਚ ਪਾਇਆ ਸੀ ਅਤੇ ਇਸਲਾਮਾਬਾਦ ਨੂੰ ਮਨੀ ਲਾਂਡਰਿੰਗ ਅਤੇ ਅੱਤਵਾਦ ਵਿੱਤ ਨੂੰ ਰੋਕਣ ਲਈ 27-ਪੁਆਇੰਟ ਦੀ ਯੋਜਨਾ ਲਾਗੂ ਕਰਨ ਲਈ 2019 ਦੇ ਅੰਤ ਤਕ ਦਾ ਸਮਾਂ ਦਿੱਤਾ ਸੀ। ਇਹ ਮਿਆਦ ਕੋਵਿਡ ਮਹਾਂਮਾਰੀ ਦੇ ਕਾਰਨ ਵਧਾਈ ਗਈ ਸੀ। ਅਹਿਮ ਗੱਲ ਇਹ ਹੈ ਕਿ ਪਾਕਿਸਤਾਨ ਦਾ ਗ੍ਰੇ ਲਿਸਟ ‘ਚ ਰਹਿਣ ਕਰਕੇ ਉਸ ਲਈ ਵਿਸ਼ਵ ਮੁਦਰਾ ਕੋਸ਼ (ਆਈਐਮਐਫ), ਵਿਸ਼ਵ ਬੈਂਕ, ਏਸ਼ੀਅਨ ਵਿਕਾਸ ਬੈਂਕ ਅਤੇ ਯੂਰਪੀਅਨ ਯੂਨੀਅਨ ਜਿਹੇ ਅੰਤਰਰਾਸ਼ਟਰੀ ਅਦਾਰਿਆਂ ਤੋਂ ਵਿੱਤੀ ਮਦਦ ਹਾਸਲ ਕਰਨਾ ਹੋਰ ਮੁਸ਼ਕਲ ਹੋ ਜਾਏਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Pakistan to remain on the grey list of terror-financing watchdog Financial Action Task Force (FATF): Sources pic.twitter.com/nIO4a757rc
— ANI (@ANI) October 23, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਵਿਸ਼ਵ
ਕ੍ਰਿਕਟ
ਜਲੰਧਰ
Advertisement