ਪਾਕਿਸਤਾਨ 'ਚ ਮਹਿੰਗਾਈ ਦੀ ਮਾਰ, ਆਟਾ ਨਾ ਮਿਲਣ 'ਤੇ ਫੁੱਟ-ਫੁੱਟ ਕੇ ਰੋਇਆ ਸ਼ਖਸ, ਦਰਦਨਾਕ ਵੀਡੀਓ ਵਾਇਰਲ
ਸਿੰਧ ਸਮੇਤ ਕਈ ਸ਼ਹਿਰਾਂ 'ਚ ਦੁਕਾਨਾਂ 'ਤੇ ਲੰਮੀਆਂ ਕਤਾਰਾਂ ਲੱਗੀਆਂ ਹਨ। ਇੰਤਜ਼ਾਰ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਆਟਾ ਨਹੀਂ ਮਿਲ ਰਿਹਾ। ਭੁੱਖੇ ਮਰਨ ਤਕ ਦੀ ਨੌਬਤ ਆ ਚੁੱਕੀ ਹੈ।
ਇਸਲਾਮਾਬਾਦ: ਭਾਰਤ ਦੇ ਗਵਾਂਡੀ ਮੁਲਕ ਪਾਕਿਸਤਾਨ ਦੀ ਅਰਥਵਿਵਸਥਾ ਇਸ ਹੱਦ ਤਕ ਵਿਗੜ ਚੁੱਕੀ ਹੈ ਜਿਸ ਦਾ ਅੰਦਾਜ਼ਾ ਕਣਕ ਦੀ ਵਧ ਰਹੀ ਕੀਮਤ ਤੋਂ ਲਾਇਆ ਜਾ ਸਕਦਾ ਹੈ। ਆਟਾ ਹੁਣ ਤਕ ਦੀ ਸਭ ਤੋਂ ਵੱਧ ਕੀਮਤ 'ਤੇ ਪਹੁੰਚਣ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਇਸ ਦੀ ਕੀਮਤ 75 ਤੋਂ 80 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਗਈ ਹੈ। ਮਹਿੰਗਾਈ ਨੇ ਆਮ ਲੋਕਾਂ ਦਾ ਜਿਉਣਾ ਬੇਹਾਲ ਕਰ ਦਿੱਤਾ ਹੈ।
ਸਿੰਧ ਸਮੇਤ ਕਈ ਸ਼ਹਿਰਾਂ 'ਚ ਦੁਕਾਨਾਂ 'ਤੇ ਲੰਮੀਆਂ ਕਤਾਰਾਂ ਲੱਗੀਆਂ ਹਨ। ਇੰਤਜ਼ਾਰ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਆਟਾ ਨਹੀਂ ਮਿਲ ਰਿਹਾ। ਭੁੱਖੇ ਮਰਨ ਤਕ ਦੀ ਨੌਬਤ ਆ ਚੁੱਕੀ ਹੈ। ਇਨ੍ਹਾਂ ਦਿਨਾਂ 'ਚ ਇਕ ਸ਼ਖਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੇ ਮੁਤਾਬਕ ਆਟਾ ਨਾ ਮਿਲਣ 'ਤੇ ਇਹ ਸ਼ਖਸ ਰੋ ਰਿਹਾ ਹੈ ਤੇ ਆਪਣਾ ਸਿਰ ਪਿੱਟ ਰਿਹਾ ਹੈ।
As of October 8, the food inflation increased 11.3%, according to PBS Tomatoes prices increased 117%, chili powder 86.3%, potatoes 64.8%, pulse moong 41%, eggs 40.8%, pulse maash 34.7%, sugar 32%, pulse masoor 25.7%, bread 19.4%, wheat flour bag 18.3% and vegetable ghee 17.4% pic.twitter.com/STTEjHGrZE
— Dr Humma Saif (@HummaSaif) October 13, 2020
ਇਹ ਪਾਕਿਸਤਾਨੀ ਕਿਉਂ ਰੋਇਆ? ਦਰਅਸਲ ਵੀਡੀਓ 'ਚ ਸ਼ਖਸ ਦੱਸ ਰਿਹਾ ਕਿ ਉਹ ਤਿੰਨ ਦਿਨ ਤੋਂ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਨੂੰ ਆਟਾ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਉਹ ਤਿੰਨ ਦਿਨ ਤੋਂ ਭੁੱਖਾ ਹੈ ਤੇ ਉਸ ਦੇ ਬੱਚੇ ਵੀ ਭੁੱਖੇ ਹਨ। ਇਸ ਸ਼ਖਸ ਨੇ ਕਿਹਾ ਰੋਟੀ ਵੀ ਨਹੀਂ ਮਿਲ ਰਹੀ, ਅਸੀਂ ਗਰੀਬ ਹਾਂ ਕਿੱਥੇ ਜਾਈਏ, ਕਿੱਥੋਂ ਖਾਈਏ। ਏਨਾ ਹੀ ਨਹੀਂ ਉਸ ਨੇ ਕਿਹਾ ਅਸੀਂ ਸੁੱਕੀ ਰੋਟੀ ਖਾਣ ਲਈ ਵੀ ਤਿਆਰ ਹਾਂ ਪਰ ਉਹ ਵੀ ਨਹੀਂ ਮਿਲ ਰਹੀ।
ਮਜੀਠੀਆ ਨੇ ਸੈਸ਼ਨ ਤੋਂ ਪਹਿਲਾਂ ਘੇਰੀ ਕੈਪਟਨ ਸਰਕਾਰ
ਦੇਸ਼ 'ਚ ਪੈਦਾ ਹੋਏ ਇਸ ਹਾਲਾਤ 'ਤੇ ਵਿਰੋਧੀ ਇਮਰਾਨ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਈ ਸ਼ਹਿਰਾਂ 'ਚ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਨੇ ਆਨਾਜ ਸੰਕਟ ਦੂਰ ਕਰਨ ਲਈ ਵੱਡੇ ਪੱਧਰ 'ਤੇ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦਫਤਰ 'ਚ ਐਮਰਜੈਂਸੀ ਕੈਂਪ ਬਣਾਇਆ ਗਿਆ ਹੈ। ਇਸ ਜ਼ਰੀਏ ਹਰ ਸਥਿਤੀ 'ਤੇ ਕਰੀਬੀ ਨਾਲ ਨਜ਼ਰ ਰੱਖੀ ਜਾਵੇਗੀ।
ਕਿਸਾਨ ਅੰਦੋਲਨ ਦਾ ਰੇਲਵੇ ਨੂੰ ਭਾਰੀ ਸੇਕ, ਅੱਜ ਤੇ ਕੱਲ੍ਹ ਵੀ ਸੰਚਾਲਨ ਰਹੇਗਾ ਬੰਦ, ਇਸ ਤਰ੍ਹਾਂ ਰਹੇਗਾ ਹਾਲ
ਸਰਕਾਰ ਨੇ ਅਰਥਵਿਵਸਥਾ ਬਚਾਉਣ ਲਈ ਲਗਾਤਾਰ ਦੂਜੇ ਦਿਨ ਕੈਬਨਿਟ ਬੈਠਕ ਬੁਲਾਈ। ਇਸ ਬੈਠਕ ਦੌਰਾਨ ਅਨਾਜ ਸੰਕਟ 'ਤੇ ਚਰਚਾ ਹੋਈ। ਇਮਰਾਨ ਸਰਕਾਰ ਨੇ ਇਸ ਸੰਕਟ ਦਾ ਭਾਂਡਾ ਸਿੰਧ ਸਰਕਾਰ ਦੇ ਸਿਰ ਭੰਨਿਆ। ਸਿੰਧ 'ਚ ਪਾਕਿਸਤਾਨ ਪੀਪਲਸ ਪਾਰਟੀ ਦੀ ਸਰਕਾਰ ਹੈ। ਇਮਰਾਨ ਸਰਕਾਰ ਨੇ ਕਿਹਾ ਸਿੰਧ 'ਚ ਆਟਾ 75 ਰੁਪਏ ਕਿੱਲੋ ਵਿਕ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ