ਪੜਚੋਲ ਕਰੋ

ਆਖਰ ਪਾਕਿਸਤਾਨ ਨੇ ਖੋਲ੍ਹਿਆ ਲਾਦੇਨ ਦੀ ਮੌਤ ਦਾ ਰਾਜ਼

ਪਾਕਿਸਤਾਨ ਨੇ ਪਹਿਲੀ ਵਾਰ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਮੌਤ ਦਾ ਰਾਜ਼ ਖੋਲ੍ਹਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਉਨ੍ਹਾਂ ਦੀ ਖੁਫੀਆ ਏਜੰਸੀ ਦੀ ਮਦਦ ਨਾਲ ਹੀ ਅਮਰੀਕਾ ਨੇ ਲਾਦੇਨ ਨੂੰ ਮਾਰਿਆ ਹੈ। ਇਮਰਾਨ ਮੁਤਾਬਕ ਉਨ੍ਹਾਂ ਦੇ ਮੁਲਕ ਦੀ ਖੁਫ਼ੀਆ ਏਜੰਸੀ ਆਈਐਸਆਈ ਨੇ ਅਮਰੀਕੀ ਏਜੰਸੀ ਸੀਆਈਏ ਨੂੰ ਅਜਿਹੀ ਸੂਚਨਾ ਮੁਹੱਈਆ ਕਰਵਾਈ ਸੀ। ਇਸ ਨਾਲ ਅਮਰੀਕਾ ਨੂੰ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਤੇ ਮਾਰ ਮੁਕਾਉਣ ਵਿੱਚ ਮਦਦ ਮਿਲੀ ਸੀ।

ਵਾਸ਼ਿੰਗਟਨ: ਪਾਕਿਸਤਾਨ ਨੇ ਪਹਿਲੀ ਵਾਰ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਮੌਤ ਦਾ ਰਾਜ਼ ਖੋਲ੍ਹਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਉਨ੍ਹਾਂ ਦੀ ਖੁਫੀਆ ਏਜੰਸੀ ਦੀ ਮਦਦ ਨਾਲ ਹੀ ਅਮਰੀਕਾ ਨੇ ਲਾਦੇਨ ਨੂੰ ਮਾਰਿਆ ਹੈ। ਇਮਰਾਨ ਮੁਤਾਬਕ ਉਨ੍ਹਾਂ ਦੇ ਮੁਲਕ ਦੀ ਖੁਫ਼ੀਆ ਏਜੰਸੀ ਆਈਐਸਆਈ ਨੇ ਅਮਰੀਕੀ ਏਜੰਸੀ ਸੀਆਈਏ ਨੂੰ ਅਜਿਹੀ ਸੂਚਨਾ ਮੁਹੱਈਆ ਕਰਵਾਈ ਸੀ। ਇਸ ਨਾਲ ਅਮਰੀਕਾ ਨੂੰ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਤੇ ਮਾਰ ਮੁਕਾਉਣ ਵਿੱਚ ਮਦਦ ਮਿਲੀ ਸੀ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਇਹ ਦਾਅਵਾ ਕੀਤਾ ਹੈ। ਪਹਿਲਾਂ ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਆ ਰਿਹਾ ਹੈ। ਬਤੌਰ ਪ੍ਰਧਾਨ ਮੰਤਰੀ ਆਪਣੇ ਪਹਿਲੇ ਅਮਰੀਕੀ ਦੌਰੇ ’ਤੇ ਪਹੁੰਚੇ ਇਮਰਾਨ ਖਾਨ ਨੇ ਫੌਕਸ ਨਿਊਜ਼ ਨਾਲ ਇੰਟਰਵਿਊ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇਮਰਾਨ ਖਾਨ ਦਾ ਇਹ ਬਿਆਨ ਇਸ ਕਰਕੇ ਅਹਿਮ ਹੈ ਕਿਉਂਕਿ ਅਮਰੀਕਾ ਵੱਲੋਂ 2 ਮਈ, 2011 ਨੂੰ ਓਸਾਮਾ ਨੂੰ ਮਾਰੇ ਮੁਕਾਏ ਜਾਣ ਤੋਂ ਪਹਿਲਾਂ ਪਾਕਿਸਤਾਨ ਉਸ ਦੇ ਟਿਕਾਣੇ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਹੁਣ ਤੱਕ ਇਨਕਾਰ ਕਰਦਾ ਰਿਹਾ ਹੈ। ਅਮਰੀਕਾ ਦੀ ਨੇਵੀ ਸੀਲ ਦੀ ਟੀਮ ਨੇ ਪਾਕਿਤਸਾਨ ਦੇ ਛਾਉਣੀ ਕਸਬੇ ਐਬਟਾਬਾਦ ਵਿੱਚ ਓਸਾਮਾ ਦੇ ਟਿਕਾਣੇ ’ਤੇ ਗੁਪਤ ਛਾਪਾ ਮਾਰਿਆ ਸੀ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਨੂੰ ਪਾਕਿਸਤਾਨ ਵਿੱਚ ਹਮੇਸ਼ਾ ਇਹ ਲੱਗਦਾ ਸੀ ਕਿ ਅਸੀਂ ਅਮਰੀਕਾ ਦੇ ਮਿੱਤਰ ਹਾਂ ਤੇ ਜੇਕਰ ਸਾਨੂੰ ਉਸਾਮਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਤਾਂ ਅਸੀਂ ਉਸ ਨੂੰ ਕੱਢ ਲੈਣਾ ਸੀ।’’ ਖਾਨ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਅਮਰੀਕਾ ਲਈ ਅਤਿਵਾਦ ਖ਼ਿਲਾਫ਼ ਲੜਾਈ ਲੜੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਓਸਾਮਾ ਦੇ ਟਿਕਾਣੇ ’ਤੇ ਮਾਰੇ ਗਏ ਛਾਪੇ ਤੇ ਉਸ ਮਗਰੋਂ ਉਸ ਨੂੰ ਮਾਰ-ਮੁਕਾਉਣ ਦੀ ਕਾਰਵਾਈ ਨਾਲ ‘‘ਪਾਕਿਸਤਾਨ ਬੇਹੱਦ ਸ਼ਰਮਿੰਦਾ’’ ਹੈ। ਖਾਨ ਨੇ ਕਿਹਾ, ‘‘ਅਸੀਂ ਅਮਰੀਕਾ ਦੇ ਮਿੱਤਰ ਸਾਂ ਪਰ ਅਮਰੀਕਾ ਨੇ ਸਾਡੇ ’ਤੇ ਭਰੋਸਾ ਨਹੀਂ ਕੀਤਾ ਤੇ ਉਹ ਸੱਚਮੁੱਚ ਆਏ ਤੇ ਸਾਡੇ ਮੁਲਕ ਵਿੱਚ ਬੰਬ ਸੁੱਟ ਕੇ ਬੰਦਾ ਮਾਰ ਗਏ।’’ ਜਦੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਓਸਾਮਾ ਕੋਈ ਆਮ ਵਿਅਕਤੀ ਨਹੀਂ ਸੀ ਬਲਕਿ ਅਤਿਵਾਦੀ ਸੀ, ਜਿਸ ਨੇ ਤਿੰਨ ਹਜ਼ਾਰ ਅਮਰੀਕੀਆਂ ਨੂੰ ਮਾਰ ਮੁਕਾਇਆ ਸੀ, ਇਸ ਦੇ ਜਵਾਬ ਵਿੱਚ ਇਮਰਾਨ ਨੇ ਕਿਹਾ ਕਿ ਇਸ ਲੜਾਈ ਵਿੱਚ ਪਾਕਿਸਤਾਨ ਦੇ 70 ਹਜ਼ਾਰ ਲੋਕ ਮਰੇ ਹਨ। ਖਾਨ ਨੇ ਕਿਹਾ, ‘‘ਅਸੀਂ ਅਮਰੀਕਾ ਲਈ ਲੜਾਈ ਲੜ ਰਹੇ ਸੀ ਤੇ ਅਸੀਂ ਇਹ ਲੜਾਈ ਲੜਦਿਆਂ ਇੰਨੇ ਲੋਕ ਗੁਆਏ।

ਟਾਪ ਹੈਡਲਾਈਨ

Canada News: ਕੈਨੇਡਾ 'ਚ ਪੰਜਾਬੀ ਰੇਡੀਓ ਸਟੇਸ਼ਨ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਚੱਲ ਰਿਹਾ ਸੀ ਲਾਈਵ ਸ਼ੋਅ; ਇਸ ਗੈਂਗ ਦਾ ਨਾਮ ਸਾਹਮਣੇ ਆਇਆ, ਜਾਂਚ ਹੋਈ ਤੇਜ਼...
ਕੈਨੇਡਾ 'ਚ ਪੰਜਾਬੀ ਰੇਡੀਓ ਸਟੇਸ਼ਨ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਚੱਲ ਰਿਹਾ ਸੀ ਲਾਈਵ ਸ਼ੋਅ; ਇਸ ਗੈਂਗ ਦਾ ਨਾਮ ਸਾਹਮਣੇ ਆਇਆ, ਜਾਂਚ ਹੋਈ ਤੇਜ਼...
Nor’easter Storm: ਅਗਲੇ 8 ਘੰਟੇ ਭਾਰੀ, ਤਬਾਹੀ ਬਣ ਕੇ ਟੁੱਟੇਗਾ ਤੇਜ਼ ਤੂਫ਼ਾਨ ਅਤੇ ਮੀਂਹ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ, ਹਾਈ ਅਲਰਟ ਜਾਰੀ...
ਅਗਲੇ 8 ਘੰਟੇ ਭਾਰੀ, ਤਬਾਹੀ ਬਣ ਕੇ ਟੁੱਟੇਗਾ ਤੇਜ਼ ਤੂਫ਼ਾਨ ਅਤੇ ਮੀਂਹ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ, ਹਾਈ ਅਲਰਟ ਜਾਰੀ...
ਵਾਪਰਿਆ ਵੱਡਾ ਜਹਾਜ ਹਾਦਸਾ, 2 ਫੌਜ ਅਧਿਕਾਰੀ ਸਣੇ 14 ਦੀ ਮੌਤ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਜਹਾਜ ਹਾਦਸਾ, 2 ਫੌਜ ਅਧਿਕਾਰੀ ਸਣੇ 14 ਦੀ ਮੌਤ; ਮੱਚਿਆ ਚੀਕ ਚੀਹਾੜਾ
ਧੂੰਆਂ-ਧੂੰਆਂ ਹੋਇਆ ਕੰਧਾਰ, ਪਾਕਿ ਦਾ ਅਫਗਾਨਿਸਤਾਨ ਦੇ ਖਤਰਨਾਕ ਹਮਲਾ, 10 ਥਾਵਾਂ ਨੂੰ ਬਣਾਇਆ ਨਿਸ਼ਾਨਾ
ਧੂੰਆਂ-ਧੂੰਆਂ ਹੋਇਆ ਕੰਧਾਰ, ਪਾਕਿ ਦਾ ਅਫਗਾਨਿਸਤਾਨ ਦੇ ਖਤਰਨਾਕ ਹਮਲਾ, 10 ਥਾਵਾਂ ਨੂੰ ਬਣਾਇਆ ਨਿਸ਼ਾਨਾ

ਵੀਡੀਓਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
School Holidays : ਅਕਤੂਬਰ ’ਚ ਬੱਚਿਆਂ ਦੀ ਮੌਜ, ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ ਸਕੂਲਾਂ ਦੀਆਂ ਛੁੱਟੀਆਂ ਦੀ ਲਿਸਟ
School Holidays : ਅਕਤੂਬਰ ’ਚ ਬੱਚਿਆਂ ਦੀ ਮੌਜ, ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ ਸਕੂਲਾਂ ਦੀਆਂ ਛੁੱਟੀਆਂ ਦੀ ਲਿਸਟ
Petrol Diesel Rule : ਕਾਰ-ਬਾਈਕ ਵਾਲਿਆਂ ਲਈ ਵੱਡੀ ਖ਼ਬਰ ! 1 ਅਕਤੂਬਰ ਤੋਂ ਪੈਟਰੋਲ-ਡੀਜ਼ਲ ਨੂੰ ਲੈ ਕੇ ਬਦਲਿਆ ਨਿਯਮ
Petrol Diesel Rule : ਕਾਰ-ਬਾਈਕ ਵਾਲਿਆਂ ਲਈ ਵੱਡੀ ਖ਼ਬਰ ! 1 ਅਕਤੂਬਰ ਤੋਂ ਪੈਟਰੋਲ-ਡੀਜ਼ਲ ਨੂੰ ਲੈ ਕੇ ਬਦਲਿਆ ਨਿਯਮ
Punjab News  : ਨਵ-ਵਿਆਹੁਤਾ ਦੀ ਮੌਤ ਮਾਮਲੇ 'ਚ ਪਤੀ ਤੇ ਸਹੁਰਾ ਗ੍ਰਿਫ਼ਤਾਰ
Punjab News  : ਨਵ-ਵਿਆਹੁਤਾ ਦੀ ਮੌਤ ਮਾਮਲੇ 'ਚ ਪਤੀ ਤੇ ਸਹੁਰਾ ਗ੍ਰਿਫ਼ਤਾਰ
Punjab News: ਪੰਜਾਬ ਤੋਂ ਵੱਡੀ ਖਬਰ, ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਵਾਈਸ ਚੇਅਰਮੈਨ ਨੇ ਸੰਭਾਲਿਆ ਅਹੁਦਾ, 'ਆਪ' MLA ਸਣੇ ਪਾਰਟੀ ਆਗੂਆਂ ਨੇ ਦਿੱਤੀ ਵਧਾਈ...
ਪੰਜਾਬ ਤੋਂ ਵੱਡੀ ਖਬਰ, ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਵਾਈਸ ਚੇਅਰਮੈਨ ਨੇ ਸੰਭਾਲਿਆ ਅਹੁਦਾ, 'ਆਪ' MLA ਸਣੇ ਪਾਰਟੀ ਆਗੂਆਂ ਨੇ ਦਿੱਤੀ ਵਧਾਈ...
Police Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰ ਅਤੇ DIG ਸਣੇ 13 IPS ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰ ਅਤੇ DIG ਸਣੇ 13 IPS ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
 Vegetables Prices :  300 ਰੁਪਏ ਦਾ ਇੱਕ ਖੀਰਾ, 680 ਰੁਪਏ ਕਿਲੋ ਟਮਾਟਰ! ਜਾਣੋ ਕਿੱਥੇ ਮਿਲ ਰਹੀ ਐਨੀ ਮਹਿੰਗੀ ਸਬਜ਼ੀ
 Vegetables Prices :  300 ਰੁਪਏ ਦਾ ਇੱਕ ਖੀਰਾ, 680 ਰੁਪਏ ਕਿਲੋ ਟਮਾਟਰ! ਜਾਣੋ ਕਿੱਥੇ ਮਿਲ ਰਹੀ ਐਨੀ ਮਹਿੰਗੀ ਸਬਜ਼ੀ
Embed widget