ਪੜਚੋਲ ਕਰੋ

ਪਾਕਿਸਤਾਨੀ PM ਸ਼ਹਿਬਾਜ਼ ਸ਼ਰੀਫ਼ ਵੱਲੋਂ ਵੱਡਾ ਬਿਆਨ, ਬੋਲੇ- 'ਮੈਂ ਸ਼ਾਂਤੀ ਵਾਰਤਾਲਾਪ ਲਈ ਤਿਆਰ ਹਾਂ'

ਭਾਰਤ ਅਤੇ ਪਾਕਿਸਤਾਨ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਤਣਾਅ ਦੇ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਸ਼ਾਂਤੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਪਾਕਿ PM ਨੇ ਕਿਹਾ ਹੈ ਕਿ ਉਹ ਸ਼ਾਂਤੀ ਦੇ ਲਈ ਤਿਆਰ...

Pakistani PM Shehbaz Sharif: ਭਾਰਤ ਅਤੇ ਪਾਕਿਸਤਾਨ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਤਣਾਅ ਦੇ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਸ਼ਾਂਤੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਪਾਕਿਸਤਾਨੀ PM ਨੇ ਵੀਰਵਾਰ ਯਾਨੀਕਿ 15 ਮਈ ਨੂੰ ਕਿਹਾ ਕਿ ਉਹ ਭਾਰਤ ਨਾਲ ਸ਼ਾਂਤੀ ਵਾਰਤਾਲਾਪ ਕਰਨ ਲਈ ਤਿਆਰ ਹਨ।

ਰਾਇਟਰਜ਼ ਦੀ ਰਿਪੋਰਟ ਮੁਤਾਬਕ, ਸ਼ਹਿਬਾਜ਼ ਸ਼ਰੀਫ ਦਾ ਇਹ ਬਿਆਨ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਕਾਰਵਾਈਆਂ ਨੂੰ ਰੋਕਣ ਲਈ 10 ਮਈ, 2025 ਨੂੰ ਹੋਏ ਸੀਜਫਾਇਰ ਸਮਝੌਤੇ 'ਤੇ ਆਇਆ ਹੈ।

ਪਹਿਲਗਾਮ 'ਚ ਹੋਏ ਆਤੰਕਵਾਦੀ ਹਮਲੇ ਤੋਂ ਦੋਹਾਂ ਦੇਸ਼ਾਂ ਦੇ ਵਿਚਕਾਰ ਤਣਾਅ ਵੱਧ ਗਿਆ ਸੀ

ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਲ ਹੀ ਵਿੱਚ ਵੱਧੇ ਤਣਾਅ ਦਾ ਕਾਰਣ 22 ਅਪਰੈਲ, 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਬੈਸਰਨ ਘਾਟੀ ਵਿੱਚ ਸੈਲਾਨੀਆਂ ‘ਤੇ ਹੋਇਆ ਅੱਤਵਾਦੀ ਹਮਲਾ ਸੀ। ਇਸ ਹਮਲੇ ਵਿੱਚ 25 ਭਾਰਤੀ ਨਾਗਰਿਕਾਂ ਦੇ ਨਾਲ ਇੱਕ ਨੇਪਾਲੀ ਨਾਗਰਿਕ ਦੀ ਵੀ ਹੱਤਿਆ ਹੋਈ ਸੀ। ਇਸਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਦੇ ਇੱਕ ਛੋਟੇ ਗਰੁੱਪ 'ਦ ਰੈਜ਼ਿਸਟੈਂਸ ਫਰੰਟ' (TRF) ਨੇ ਲਈ ਸੀ।

ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਚਾਲੂ ਕੀਤਾ 'ਆਪਰੇਸ਼ਨ ਸਿੰਦੂਰ'

ਪਹਿਲਗਾਮ ਦੇ ਅੱਤਵਾਦੀ ਹਮਲੇ ਦੇ ਜਵਾਬ ਵਜੋਂ, ਭਾਰਤ ਨੇ 7 ਮਈ ਨੂੰ 'ਆਪਰੇਸ਼ਨ ਸਿੰਦੂਰ' ਦੇ ਨਾਮ ਨਾਲ ਪਾਕਿਸਤਾਨ ਖਿਲਾਫ ਇੱਕ ਜਵਾਬੀ ਕਾਰਵਾਈ ਸ਼ੁਰੂ ਕੀਤੀ। ਇਸ ਆਪਰੇਸ਼ਨ ਦੇ ਤਹਿਤ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਅਧੀਨ ਕਸ਼ਮੀਰ (POK) ਵਿੱਚ 9 ਅੱਤਵਾਦੀ ਠਿਕਾਣਿਆਂ ‘ਤੇ ਸਟਿਕ ਅਟੈਕ ਕੀਤੇ, ਜਿਨ੍ਹਾਂ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ।

4 ਦਿਨਾਂ ਤੱਕ ਚੱਲੀ ਘਾਤਕ ਫੌਜੀ ਕਾਰਵਾਈ ਤੋਂ ਬਾਅਦ ਲਾਗੂ ਹੋਇਆ ਸੀਜ਼ਫ਼ਾਇਰ

ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਡਰੋਨ ਅਤੇ ਮਿਸਾਈਲ ਹਮਲੇ ਸ਼ੁਰੂ ਹੋ ਗਏ। ਭਾਰਤ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਸਾਰੇ ਡਰੋਨ ਅਤੇ ਮਿਸਾਈਲ ਹਮਲਿਆਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਇਸਦੇ ਨਾਲ ਨਾਲ, ਭਾਰਤ ਨੇ ਪਾਕਿਸਤਾਨ ਦੇ ਕਈ ਸੂਬਿਆਂ ਅਤੇ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ। ਲਗਾਤਾਰ 4 ਦਿਨਾਂ ਤੱਕ ਚੱਲੀਆਂ ਘਾਤਕ ਫੌਜੀ ਕਾਰਵਾਈਆਂ ਤੋਂ ਬਾਅਦ ਦੋਹਾਂ ਪੱਖਾਂ ਵਿੱਚ ਸੀਜ਼ਫ਼ਾਇਰ ਦੀ ਸਹਿਮਤੀ ਹੋਈ। ਹਾਲਾਂਕਿ, ਸੀਜ਼ਫ਼ਾਇਰ ਲਾਗੂ ਹੋਣ ਤੋਂ ਬਾਅਦ ਵੀ ਭਾਰਤ ਨੇ ਪਾਕਿਸਤਾਨ ਉੱਤੇ ਲਗਾਏ ਗਏ ਪਾਬੰਦੀਆਂ ਨੂੰ ਜਾਰੀ ਰੱਖਿਆ ਹੈ।

ਭਾਰਤ ਦੇ ਵਿਦੇਸ਼ ਮੰਤਰੀ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀਰਵਾਰ (15 ਮਈ, 2025) ਨੂੰ ਇਹ ਗੱਲ ਸਾਫ ਕਰ ਦਿੱਤੀ ਕਿ ਭਾਰਤ ਪਾਕਿਸਤਾਨ ਨਾਲ ਉਸੇ ਵੇਲੇ ਗੱਲਬਾਤ ਲਈ ਤਿਆਰ ਹੋਵੇਗਾ, ਜਦੋਂ ਪਾਕਿਸਤਾਨ ਆਪਣੇ ਦੇਸ਼ ਵਿੱਚ ਮੌਜੂਦ ਸਾਰੇ ਅੱਤਵਾਦੀ ਢਾਂਚਿਆਂ ਅਤੇ ਉਹਨਾਂ ਨਾਲ ਆਪਣੇ ਸੰਬੰਧਾਂ ਨੂੰ ਖਤਮ ਕਰਨ ਲਈ ਤਿਆਰ ਹੋਵੇਗਾ।

ਜੈਸ਼ੰਕਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਗੱਲ ਬਿਲਕੁਲ ਸਾਫ ਕਰ ਦਿੱਤੀ ਹੈ ਕਿ ਪਾਕਿਸਤਾਨ ਨਾਲ ਸਿਰਫ ਅੱਤਵਾਦ ਦੇ ਮੁੱਦੇ 'ਤੇ ਹੀ ਗੱਲਬਾਤ ਹੋਵੇਗੀ।”

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Person Died Hit By Plane: ਵੱਡਾ ਹਾਦਸਾ, ਹਵਾਈ ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 1 ਦੀ ਮੌਤ 17 ਜ਼ਖਮੀ: ਜਾਣੋ ਕਿਵੇਂ ਵਾਪਰਿਆ ਹਾਦਸਾ...
ਵੱਡਾ ਹਾਦਸਾ, ਹਵਾਈ ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 1 ਦੀ ਮੌਤ 17 ਜ਼ਖਮੀ: ਜਾਣੋ ਕਿਵੇਂ ਵਾਪਰਿਆ ਹਾਦਸਾ...
Good News: ਇਤਿਹਾਸਕ ਫੈਸਲਾ, ਏਜੰਟਾਂ ਨੇ ਮਾਰੀ ਠੱਗੀ ਤਾਂ ਸਰਕਾਰ ਦਏਗੀ ਮੁਆਵਜ਼ਾ; ਸਰਕਾਰੀ ਫੰਡਾਂ 'ਚੋਂ...
Good News: ਇਤਿਹਾਸਕ ਫੈਸਲਾ, ਏਜੰਟਾਂ ਨੇ ਮਾਰੀ ਠੱਗੀ ਤਾਂ ਸਰਕਾਰ ਦਏਗੀ ਮੁਆਵਜ਼ਾ; ਸਰਕਾਰੀ ਫੰਡਾਂ 'ਚੋਂ...
ਕੈਨੇਡਾ 'ਚ ਇਮੀਗ੍ਰੇਸ਼ਨ ਅਤੇ PR ਨੂੰ ਲੈਕੇ ਬਦਲੇ ਨਿਯਮ, ਜਾਣੋ ਕੀ ਹਨ
ਕੈਨੇਡਾ 'ਚ ਇਮੀਗ੍ਰੇਸ਼ਨ ਅਤੇ PR ਨੂੰ ਲੈਕੇ ਬਦਲੇ ਨਿਯਮ, ਜਾਣੋ ਕੀ ਹਨ
Horrible Incident: ਵੱਡਾ ਹਾਦਸਾ, ਸਕੂਲ ਦੀ ਛੱਤ ਡਿੱਗਣ ਕਾਰਨ 4 ਵਿਦਿਆਰਥੀਆਂ ਦੀ ਮੌਤ ਬਾਕੀ ਜ਼ਖਮੀ, ਪਿੰਡ 'ਚ ਮੱਚਿਆ ਹੜਕੰਪ...
ਵੱਡਾ ਹਾਦਸਾ, ਸਕੂਲ ਦੀ ਛੱਤ ਡਿੱਗਣ ਕਾਰਨ 4 ਵਿਦਿਆਰਥੀਆਂ ਦੀ ਮੌਤ ਬਾਕੀ ਜ਼ਖਮੀ, ਪਿੰਡ 'ਚ ਮੱਚਿਆ ਹੜਕੰਪ...

ਵੀਡੀਓਜ਼

CM ਮਾਨ ਦਾ ਬਾਦਲ ‘ਤੇ ਤਿੱਖਾ ਵਾਰ — ‘ਹੁਣ ਬਾਰੀ ਤਾਂ ਜੇਲ੍ਹ ਜਾਣ ਦੀ ਆਉਗੀ
ਆਜ਼ਾਦੀ ਦਾ ਭਾਅ ਸਿਰਫ ਪੰਜਾਬੀਆਂ ਨੂੰ ਪਤਾ, ਅਸੀਂ ਕੁਰਬਾਨੀਆਂ ਦਿੱਤੀਆਂ ਨੇ
ਮੈਂ ED ਨੂੰ ਚੈਲੈਂਜ ਕਰਦਾ ਹਾਂ — ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾ
ED ਮਾਮਲੇ ‘ਚ ਅਮਨ ਅਰੋੜਾ ਭੜਕੇ — ‘ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼
ED ਦੀ ਰੇਡ ਤੋਂ ਬਾਅਦ ਅਮਨ ਅਰੋੜਾ ਨੇ ਕੀਤੇ ਵੱਡੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar ਜੇਲ੍ਹ 'ਚ ਬੰਦ ਨੌਜਵਾਨ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਬੰਧਕਾਂ 'ਤੇ ਲਗਾਏ ਗੰਭੀਰ ਇਲਜ਼ਾਮ
Amritsar ਜੇਲ੍ਹ 'ਚ ਬੰਦ ਨੌਜਵਾਨ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਬੰਧਕਾਂ 'ਤੇ ਲਗਾਏ ਗੰਭੀਰ ਇਲਜ਼ਾਮ
Trending News : ਸੜਕ 'ਤੇ ਸ਼ਰੇਆਮ ਅਸ਼ਲੀਲਤਾ, ਚਲਦੀ ਕਾਰ ਦੀ ਛੱਤ 'ਤੇ ਜੋੜੇ ਨੇ ਕੀਤਾ ਲਿਪਲੌਕ, ਵੀਡੀਓ ਵਾਇਰਲ
Trending News : ਸੜਕ 'ਤੇ ਸ਼ਰੇਆਮ ਅਸ਼ਲੀਲਤਾ, ਚਲਦੀ ਕਾਰ ਦੀ ਛੱਤ 'ਤੇ ਜੋੜੇ ਨੇ ਕੀਤਾ ਲਿਪਲੌਕ, ਵੀਡੀਓ ਵਾਇਰਲ
Video Leak: ਕੁੱਲ੍ਹੜ ਪੀਜ਼ਾ ਕਪਲ ਤੋਂ ਬਾਅਦ ਹੁਣ ਇਸ ਮਸ਼ਹੂਰ ਇੰਨਫਲੂਇੰਸਰ ਦਾ ਵੀਡੀਓ ਲੀਕ! ਇੰਟਰਨੈੱਟ 'ਤੇ ਮੱਚੀ ਤਰਥੱਲੀ..
ਕੁੱਲ੍ਹੜ ਪੀਜ਼ਾ ਕਪਲ ਤੋਂ ਬਾਅਦ ਹੁਣ ਇਸ ਮਸ਼ਹੂਰ ਇੰਨਫਲੂਇੰਸਰ ਦਾ ਵੀਡੀਓ ਲੀਕ! ਇੰਟਰਨੈੱਟ 'ਤੇ ਮੱਚੀ ਤਰਥੱਲੀ..
Big News: ਸਿਆਸਤ ਤੋਂ ਵੱਡੀ ਖਬਰ, ਪੰਜਾਬ 'ਆਪ' ਨੂੰ ਫਿਰ ਲੱਗਿਆ ਝਟਕਾ, ਇਨ੍ਹਾਂ 2 ਸੀਨੀਅਰ ਆਗੂਆਂ ਨੇ ਛੱਡਿਆ ਸਾਥ: ਸ਼੍ਰੋਮਣੀ ਅਕਾਲੀ ਦਲ 'ਚ...
ਸਿਆਸਤ ਤੋਂ ਵੱਡੀ ਖਬਰ, ਪੰਜਾਬ 'ਆਪ' ਨੂੰ ਫਿਰ ਲੱਗਿਆ ਝਟਕਾ, ਇਨ੍ਹਾਂ 2 ਸੀਨੀਅਰ ਆਗੂਆਂ ਨੇ ਛੱਡਿਆ ਸਾਥ: ਸ਼੍ਰੋਮਣੀ ਅਕਾਲੀ ਦਲ 'ਚ...
Thalapathy Vijay ਨੇ ਤਮਿਲਨਾਡੂ ਦੇ CM ਵਜੋਂ ਚੁੱਕੀ ਸਹੁੰ, PM ਮੋਦੀ ਨੇ ਵਧਾਈ ਦੇ ਨਾਲ ਦਿੱਤਾ ਖਾਸ ਸੁਨੇਹਾ
Thalapathy Vijay ਨੇ ਤਮਿਲਨਾਡੂ ਦੇ CM ਵਜੋਂ ਚੁੱਕੀ ਸਹੁੰ, PM ਮੋਦੀ ਨੇ ਵਧਾਈ ਦੇ ਨਾਲ ਦਿੱਤਾ ਖਾਸ ਸੁਨੇਹਾ
IAS Appointed CM Advisor: ਵੱਡਾ ਪ੍ਰਸ਼ਾਸਨਿਕ ਬਦਲਾਅ, ਸਾਬਕਾ IAS ਅਧਿਕਾਰੀ ਬਣਿਆ CM ਦਾ ਸਲਾਹਕਾਰ; ਜਾਣੋ ਨਾਮ...
IAS Appointed CM Advisor: ਵੱਡਾ ਪ੍ਰਸ਼ਾਸਨਿਕ ਬਦਲਾਅ, ਸਾਬਕਾ IAS ਅਧਿਕਾਰੀ ਬਣਿਆ CM ਦਾ ਸਲਾਹਕਾਰ; ਜਾਣੋ ਨਾਮ...
CBI Raids: ਵੱਡੀ ਖਬਰ, ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ: CBI ਨੇ Reliance Group ਨਾਲ ਜੁੜੇ 17 ਥਾਵਾਂ ’ਤੇ ਮਾਰਿਆ ਛਾਪਾ: ਵੱਡਾ ਖੁਲਾਸਾ ਹੋਇਆ...
ਵੱਡੀ ਖਬਰ, ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ: CBI ਨੇ Reliance Group ਨਾਲ ਜੁੜੇ 17 ਥਾਵਾਂ ’ਤੇ ਮਾਰਿਆ ਛਾਪਾ: ਵੱਡਾ ਖੁਲਾਸਾ ਹੋਇਆ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਕੀਲ ਦਾ ਬੇਰਹਿਮੀ ਨਾਲ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਕੀਲ ਦਾ ਬੇਰਹਿਮੀ ਨਾਲ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Embed widget