Pakistan Bomb Blast: ਪਾਕਿਸਤਾਨ ਦੇ ਖੈਬਰ ਪਖਤੂਨਖਵਾ (Khyber Pakhtunkhwa) ਸੂਬੇ ਵਿੱਚ ਐਤਵਾਰ ਨੂੰ ਹੋਏ ਬੰਬ ਧਮਾਕੇ ਵਿੱਚ ਹੁਣ ਤੱਕ ਘੱਟੋਂ-ਘੱਟ 35 ਲੋਕਾਂ ਦੀ ਮੌਤ ਹੋ ਗਈ ਹੈ ਤੇ 200 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਇਹ ਧਮਾਕਾ ਇਸਲਾਮਿਕ ਸਿਆਸੀ ਪਾਰਟੀ ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ (JUI-F) ਦੇ ਸੰਮੇਲਨ ਵਿੱਚ ਹੋਇਆ। ਇਸ ਬੰਬ ਧਮਾਕੇ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ ਦੇ ਨੇਤਾ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ ਅਤੇ ਲੋਕ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ। ਫਿਰ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਇਹ ਧਮਾਕਾ ਇੱਕ ਆਤਮਘਾਤੀ ਹਮਲਾਵਰ ਵੱਲੋਂ ਕੀਤਾ ਗਿਆ, ਇਹ ਧਮਾਕਾ ਸ਼ਾਮ ਕਰੀਬ 4 ਵਜੇ ਦੇ ਆਸ-ਪਾਸ ਬਾਜੌਰ ਕਬਾਇਲੀ ਜ਼ਿਲ੍ਹੇ ਦੇ ਖਾਰ ਵਿੱਚ ਹੋਇਆ।
ਪਾਕਿਸਤਾਨ ਵਿੱਚ ਆਤਮਘਾਤੀ ਧਮਾਕਾ
ਪਾਕਿਸਤਾਨੀ ਮੀਡੀਆ ਮੁਤਾਬਕ ਧਮਾਕੇ ਦੇ ਸਮੇਂ 500 ਤੋਂ ਵੱਧ ਲੋਕ ਸੰਮੇਲਨ ਵਾਲੀ ਜਗ੍ਹਾ 'ਤੇ ਮੌਜੂਦ ਸਨ। ਪੁਲਿਸ ਦੇ ਡੀਆਈਜੀ (ਮਲਕੰਦ ਰੇਂਜ) ਨਾਸਿਰ ਮਹਿਮੂਦ ਸੱਤੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਇੱਕ ਆਤਮਘਾਤੀ ਧਮਾਕਾ ਸੀ। ਧਮਾਕੇ ਦੀ ਪ੍ਰਕਿਰਤੀ ਦਾ ਪਤਾ ਲਾਉਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ