Pfizer-BionTech Vaccine: ਯੂਰਪੀਅਨ ਯੂਨੀਅਨ ਰੈਗੂਲੇਟਰ ਨੇ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ
ਏਬੀਪੀ ਸਾਂਝਾ | 21 Dec 2020 08:06 PM (IST)
ਯੂਰਪੀਅਨ ਮੈਡੀਸਨ ਏਜੰਸੀ (ਈਐਮਏ) ਨੇ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਯੂਰਪੀਅਨ ਮੈਡੀਸਨ ਏਜੰਸੀ (ਈਐਮਏ) ਨੇ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੰਦ ਦਰਵਾਜ਼ੇ ਦੀ ਬੈਠਕ ਵਿਚ ਕੋਵਿਡ -19 ਦੇ 'ਬਾਇਓਨਟੈਕ' ਅਤੇ ਕੰਪਨੀ ਦੁਆਰਾ ਬਣਾਏ ਗਏ 'ਫਾਈਜ਼ਰ' ਟੀਕੇ ਨੂੰ ਮਨਜ਼ੂਰੀ ਦਿੱਤੀ ਗਈ। ਹੁਣ ਸੰਭਵ ਹੈ ਕਿ ਇਸ ਦੀ ਵਰਤੋਂ 27 ਦੇਸ਼ਾਂ ਦੇ ਸਮੂਹ ਵਿੱਚ ਇਸ ਦੀ ਵਰਤੋਂ ਕੀਤੀ ਜਾਏਗੀ। ਦੱਸ ਦੇਈਏ ਕਿ ਏਜੰਸੀ ਨੇ ਪਿਛਲੇ ਹਫਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਸ ਟੀਕੇ ਨੂੰ ਵਿਗਿਆਨਕ ਮੁਲਾਂਕਣ ਅਤੇ ਇਸਦੇ ਇਸਦੇ ਜੋਖਮਾਂ ਤੋਂ ਵੱਧ ਹੋਣ ਦੇ ਲਾਭ ਤੋਂ ਬਾਅਦ ਹੀ ਪ੍ਰਵਾਨਗੀ ਦਿੱਤੀ ਜਾਵੇਗੀ। EMA ਮੁਖੀ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਫਾਈਜ਼ਰ ਟੀਕਾ ਨਵੇਂ ਵਾਇਰਸ ਵਿਰੁੱਧ ਕੰਮ ਕਰੇਗਾ ਜਾਂ ਨਹੀਂ। ਦੱਸ ਦਈਏ ਕਿ ਯੂਕੇ 'ਚ ਕੋਰੋਨਾ ਦੇ ਨਵੇਂ ਸਟ੍ਰੋਕ ਨੇ ਹਾਹਾਕਾਰ ਮਚਾ ਦਿੱਤੀ ਹੈ। ਜਿਸ ਕਾਰਨ ਕਈ ਦੇਸ਼ਾਂ ਨੇ ਸਾਵਧਾਨੀ ਵਜੋਂ ਇਸ ਮੁਲਕ ਤੋਂ ਆਉਣ ਵਾਲਿਆਂ ਫਲਾਈਟਾਂ 'ਤੇ ਪਾਬੰਦੀ ਲਾ ਦਿੱਤੀ ਹੈ। ਯੂਕੇ, ਕੈਨੇਡਾ ਅਤੇ ਅਮਰੀਕਾ ਨੇ ਐਮਰਜੈਂਸੀ ਵਿਵਸਥਾਵਾਂ ਮੁਤਾਬਕ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਹੁਣ ਤਕ ਲਗਪਗ 17 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904