ਪੈਰਿਸ: ਫ਼ਰਾਂਸ ਦੀ ਦਵਾਈ ਬਣਾਉਣ ਵਾਲੀ ਕੰਪਨੀ ਨੂੰ ਅਦਾਲਤ ਨੇ 'ਧੋਖਾਧੜੀ' ਤੇ 'ਮੌਤ ਦਾ ਕਾਰਨ ਬਣਨ' ਦਾ ਦੋਸ਼ੀ ਠਹਿਰਾਇਆ ਹੈ। ਕੰਪਨੀ ਵਿਰੁੱਧ ਦੋਸ਼ ਲਗਾਇਆ ਗਿਆ ਹੈ ਕਿ ਸਰਵੀਅਰ ਨੇ ਸ਼ੂਗਰ ਦੀ ਬੀਮਾਰੀ ਲਈ ਮੈਡੀਏਟਰ ਨਾਂ ਦੀ ਦਵਾਈ ਬਣਾਈ ਸੀ ਤੇ ਇਸ ਦੀ ਵਰਤੋਂ ਨਾਲ ਮਰੀਜ਼ਾਂ ਉੱਤੇ ਮਾੜਾ ਪ੍ਰਭਾਵ ਪਿਆ। ਰਿਪੋਰਟ ਅਨੁਸਾਰ ਇਹ ਦਵਾਈ 2000 ਲੋਕਾਂ ਦੀ ਮੌਤ ਦਾ ਕਾਰਨ ਬਣੀ ਹੈ।


ਇਹ ਵੀ ਪੜ੍ਹੋ: Diljaan Death: ਨਹੀਂ ਰਹੇ ਪੰਜਾਬੀ ਗਾਇਕ ਦਿਲਜਾਨ, ਸੜਕ ਹਾਦਸੇ 'ਚ ਦਰਦਨਾਕ ਮੌਤ

ਦੋਸ਼ ਨੂੰ ਸਹੀ ਪਾਉਂਦਿਆਂ ਅਦਾਲਤ ਨੇ ਕੰਪਨੀ ਨੂੰ 32 ਕਰੋੜ ਅਮਰੀਕੀ ਡਾਲਰ (23,40,27,20,000 ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। ਅਦਾਲਤ ਨੇ ਮੰਨਿਆ ਕਿ ਕੰਪਨੀ ਨੇ ਆਪਣੀ ਗੋਲੀ ਦੇ ਖ਼ਤਰਨਾਕ ਮਾੜੇ ਪ੍ਰਭਾਵਾਂ ਨੂੰ ਲੋਕਾਂ ਤੋਂ ਲੁਕਾਇਆ ਸੀ। ਕੰਪਨੀ ਦੇ ਸਾਬਕਾ ਅਧਿਕਾਰੀ ਨੂੰ ਵੀ 4 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਫਿਲਹਾਲ ਅਦਾਲਤ ਨੇ ਇਸ ਸਜ਼ਾ ਨੂੰ ਮੁਲਤਵੀ ਕਰ ਦਿੱਤਾ ਹੈ।


ਇਹ ਵੀ ਪੜ੍ਹੋ: Coronavirus India: ਦੇਸ਼ 'ਚ ਪਿਛਲੇ 24 ਘੰਟੇ 'ਚ 56,211 ਨਵੇਂ ਮਾਮਲੇ ਸਾਹਮਣੇ ਆਏ, 271 ਲੋਕਾਂ ਦੀ ਮੌਤ

ਫ਼ਰਾਂਸ ਦੀ ਡਰੱਗ ਰੈਗੂਲੇਟਰੀ ਸੰਸਥਾ ਨੂੰ ਵੀ 36 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਸੰਸਥਾ ਵਿਰੁੱਧ ਦੋਸ਼ ਹੈ ਕਿ ਉਸ ਨੇ ਕਈ ਸਾਲਾਂ ਤੋਂ ਬਾਜ਼ਾਰ 'ਚ ਘਟੀਆ ਦਵਾਈ ਦੀ ਵਿਕਰੀ ਪ੍ਰਤੀ ਨਰਮੀ ਵਰਤੀ ਅਤੇ ਮਰੀਜ਼ਾਂ ਦੀਆਂ ਮੌਤਾਂ ਰੋਕਣ 'ਚ ਅਸਫਲ ਰਹੀ। ਮੁਕੱਦਮਾ ਦੇ ਸ਼ੁਰੂਆਤ ਸਾਲ 2019 'ਚ ਹੋਈ ਸੀ ਅਤੇ ਦੋਸ਼ਾਂ ਅਨੁਸਾਰ ਫ਼ਰਾਂਸ ਦੇ ਇਤਿਹਾਸ 'ਚ ਇਹ ਸਭ ਤੋਂ ਵੱਡਾ ਸਿਹਤ ਘੁਟਾਲਾ ਹੈ।

ਕੰਪਨੀ ਨੂੰ ਮੌਤ ਅਤੇ ਧੋਖਾਧੜੀ ਲਈ ਦੋਸ਼ੀ ਪਾਇਆ
ਸਾਲ 2010 ਦੀ ਇਕ ਰਿਪੋਰਟ ਅਨੁਸਾਰ ਮੈਡੀਏਟਰ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕਾਂ 'ਚੋਂ 2000 ਦੀ ਸ਼ੱਕੀ ਮੌਤ ਦਾ ਕਾਰਨ ਇਹ ਦਵਾਈ ਬਣੀ ਅਤੇ ਇਸ ਦੀ ਵਿਕਰੀ ਲਗਭਗ 30 ਸਾਲਾਂ ਤੋਂ ਹੋ ਰਹੀ ਸੀ। ਸਾਲ 1998 'ਚ ਗੋਲੀ ਦੇ ਅਸੁਰੱਖਿਅਤ ਹੋਣ ਦਾ ਮਾਮਲਾ ਚੁੱਕਣ ਵਾਲੇ ਇਕ ਡਾਕਟਰ ਨੇ ਗਵਾਹੀ ਦਿੱਤੀ ਸੀ ਕਿ ਦਵਾਈ ਵਾਪਸ ਲੈਣ ਲਈ ਉਸ ਨੂੰ ਧਮਕੀ ਦਿੱਤੀ ਗਈ ਸੀ। ਗੋਲੀ ਦੀ ਸੁਰੱਖਿਆ ਸਬੰਧੀ ਪਹਿਲੀ ਵਾਰ ਸਾਲ 2007 'ਚ ਚਿਤਾਵਨੀ ਜਾਰੀ ਕੀਤੀ ਗਈ ਸੀ।


ਇਹ ਵੀ ਪੜ੍ਹੋ:  ਕਿਸਾਨ ਅੰਦੋਲਨ ਕਰਕੇ ਅਜੇ ਦੇਵਗਨ ਦੀ ਦਿੱਲੀ 'ਚ ਕੁੱਟਮਾਰ ? ਵੀਡੀਓ ਵਾਇਰਲ ਹੋਣ ਮਗਰੋਂ ਦਿੱਤੀ ਸਫਾਈ

ਫੇਫੜੇ ਰੋਗ ਦੇ ਮਾਹਿਰ ਡਾਕਟਰ ਨੇ ਮੈਡੀਏਟਰ ਅਤੇ ਗੰਭੀਰ ਦਿਲ ਤੇ ਫੇਫੜੇ ਨੁਕਸਾਨ ਵਿਚਕਾਰ ਸਬੰਧਾਂ ਦਾ ਖੁਲਾਸਾ ਕੀਤਾ ਸੀ। ਚਿਤਾਵਨੀ ਤੋਂ ਬਾਅਦ ਸਰਵੀਅਰ ਨੇ 1997 ਅਤੇ 2004 ਦੇ ਵਿਚਕਾਰ ਕਈ ਦੇਸ਼ਾਂ ਦੇ ਬਾਜ਼ਾਰਾਂ 'ਚੋਂ ਮੈਡੀਏਟਰ ਨੂੰ ਵਾਪਸ ਲੈ ਲਿਆ ਸੀ, ਪਰ ਇਸ ਦੇ ਬਾਵਜੂਦ ਸਾਲ 2009 'ਚ ਫ਼ਰਾਂਸ 'ਚ ਦਵਾਈ 'ਤੇ ਪਾਬੰਦੀ ਲਗਾਈ ਗਈ ਸੀ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਸਾਲ 2009 ਤੋਂ ਪਹਿਲਾਂ ਕੰਪਨੀ ਮੈਡੀਏਟਰ ਨਾਲ ਜੁੜੇ ਖ਼ਤਰਿਆਂ ਬਾਰੇ ਨਹੀਂ ਜਾਣਦੀ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਕੰਪਨੀ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਇਹ ਦਵਾਈ ਡਾਈਟ ਦੀ ਇਕ ਗੋਲੀ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ