ਚੰਡੀਗੜ੍ਹ: ਚੀਨ ਵਿੱਚ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੁੰਦਾ-ਹੁੰਦਾ ਬਚ ਗਿਆ। ਉੱਡਦੇ ਹੋਏ ਜਹਾਜ਼ ਦੀ ਕਾਕਪਿਟ ਦੀ ਖਿੜਕੀ ਟੁੱਟ ਗਈ ਸੀ, ਜਿਸ ਨਾਲ ਕੋ-ਪਾਇਲਟ ਜਹਾਜ਼ ਤੋਂ ਬਾਹਰ ਲਟਕ ਗਿਆ। ਇਹ ਹਾਦਸਾ ਸ਼ਿਚੁਆਨ ਏਅਰਲਾਈਨਜ਼ ਦੇ ਜਹਾਜ਼ ਨਾਲ ਵਾਪਰਿਆ।
ਜਾਣਕਾਰੀ ਮੁਤਾਬਕ ਸ਼ਿਚੁਆਨ ਏਅਰਲਾਈਨਜ਼ ਦਾ ਜਹਾਜ਼ ਚੋਂਗਕਿਊਂਗ ਤੋਂ ਲਹਾਸਾ ਜਾ ਰਿਹਾ ਸੀ। ਜਦੋਂ ਜਹਾਜ਼ 32 ਹਜ਼ਾਰ ਫੁੱਟ ਦੀ ਉਚਾਈ ’ਤੇ ਉੱਡ ਰਿਹਾ ਸੀ ਤਾਂ ਅਚਾਨਕ ਕਾਕਪਿਟ ਦੀ ਖਿੜਕੀ ਟੁੱਟ ਗਈ। ਹਵਾ ਇੰਨੀ ਤੇਜ਼ ਸੀ ਕਿ ਕੋ-ਪਾਇਲਟ ਜਹਾਜ਼ ਦੀ ਬਾਹਰ ਲਮਕ ਗਿਆ। ਇਸ ਦੇ ਨਾਲ ਹੀ ਯਾਤਰੀਆਂ ਦਾ ਸਮਾਨ ਵੀ ਖਿੱਲਰ ਗਿਆ ਤੇ ਜਹਾਜ਼ ਵਿੱਚ ਅਫ਼ਰਾ-ਤਫ਼ਰੀ ਫੈਲ ਗਈ।
ਇਸੇ ਦੌਰਾਨ ਪਾਇਲਟ ਨੇ ਸਮਝਦਾਰੀ ਵਿਖਾਉਂਦਿਆਂ ਕਰੀਬ 20 ਮਿੰਟਾਂ ਬਾਅਦ ਜਹਾਜ਼ ਦੀ ਸਫ਼ਲ ਲੈਂਡਿੰਗ ਕਰਾਈ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਹੇਠਾਂ ਲਿਆਂਦਾ। ਇਸ ਘਟਨਾ ਦੇ ਬਾਅਦ ਹਰ ਪਾਸੇ ਜਹਾਜ਼ ਦੇ ਪਾਇਲਟ ਦੀ ਵਾਹ-ਵਾਹ ਕੀਤੀ ਜਾ ਹਰੀ ਹੈ।