ਹਵਾਨਾ: ਕਿਊਬਾ ਦੀ ਰਾਜਧਾਨੀ ਹਵਾਨਾ 'ਚ ਕਿਊਬਾਨਾ ਏਅਰਲਾਈਨਜ਼ ਦਾ ਬੋਇੰਗ ਜਹਾਜ਼ ਉਡਾਨ ਭਰਦਿਆਂ ਹੀ ਕ੍ਰੈਸ਼ ਹੋ ਗਿਆ। ਜ਼ਹਾਜ਼ 'ਚ ਸਵਾਰ ਸਾਰੇ 110 ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਘਟਨਾ ਦੱਖਣੀ ਹਵਾਨਾ ਦੇ ਜੋਸ ਮਾਰਤੀ ਏਅਰਪੋਰਟ ਤੋਂ ਉਡਾਨ ਭਰਨ ਉਪਰੰਤ ਕੱਝ ਸਮੇਂ ਬਾਅਦ ਹੀ ਵਾਪਰੀ ਹੈ। ਜਹਾਜ਼ ਰਾਜਧਾਨੀ ਹਵਾਨਾ ਤੋਂ ਹੋਲਗੁਨ ਸ਼ਹਿਰ ਜਾ ਰਿਹਾ ਸੀ। ਅਜੇ ਤਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਰਾਸ਼ਟਰਪਤੀ ਮਿਗੁਏਲ ਦਾਇਜ ਹਾਦਸਾਗ੍ਰਸਤ ਸਥਾਨ ਤੇ ਪਹੁੰਚੇ।


 

ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਜਹਾਜ਼ ਅੱਗ ਲੱਗਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹਾਲਾਂਕਿ ਬਚਾਅ ਕਾਰਜ ਜਾਰੀ ਹਨ ਪਰ ਕਿਸੇ ਦੇ ਵੀ ਇਸ ਘਟਨਾ 'ਚ ਬਚੇ ਹੋਣ ਦੀ ਉਮੀਦ ਬਹੁਤ ਘੱਟ ਹੈ। ਜ਼ਹਾਜ਼ 'ਚ 104 ਯਾਤਰੀਆਂ ਤੋਂ ਇਲਾਵਾ ਚਾਲਕ ਦਲ ਦੇ 9 ਮੈਂਬਰ ਮੌਜੂਦ ਸਨ।

ਸਾਲ 2010 ਤੋਂ ਬਾਅਦ ਕਿਊਬਾ 'ਚ ਤੀਜਾ ਵੱਡਾ ਹਵਾਈ ਜਹਾਜ਼ ਹਾਦਸਾ ਹੈ। ਬੀਤੇ ਸਾਲ ਮਿਲਟਰੀ ਜਹਾਜ਼ ਕ੍ਰੈਸ਼ ਹੋਣ ਨਾਲ 8 ਫ਼ੌਜੀ ਮਾਰੇ ਗਏ ਸਨ। ਇਸਤੋਂ ਪਹਿਲਾਂ ਕਿਊਬਾ 'ਚ ਸਾਲ 2010 ਚ ਏਟੀਆਰ-72 ਜਹਾਜ਼ ਦੁਰਘਟਨਾ ਵਾਪਰਨ ਨਾਲ 68 ਯਾਤਰੀ ਮਾਰੇ ਗਏ ਸਨ।