![ABP Premium](https://cdn.abplive.com/imagebank/Premium-ad-Icon.png)
Planes Collision: ਏਅਰਪੋਰਟ 'ਤੇ ਆਪਸ 'ਚ ਟਕਰਾਏ 2 ਜਹਾਜ਼, 121 ਯਾਤਰੀ ਸਨ ਸਵਾਰ
Planes Collision: ਇੰਗਲੈਂਡ ਦੇ ਹੀਥਰੋ ਏਅਰਪੋਰਟ 'ਤੇ ਇਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ 121 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਬ੍ਰਿਟਿਸ਼ ਏਅਰਵੇਜ਼ ਦਾ ਇਕ ਜਹਾਜ਼ ਦੂਜੇ ਜਹਾਜ਼ ਨਾਲ ਟਕਰਾ ਗਿਆ।
![Planes Collision: ਏਅਰਪੋਰਟ 'ਤੇ ਆਪਸ 'ਚ ਟਕਰਾਏ 2 ਜਹਾਜ਼, 121 ਯਾਤਰੀ ਸਨ ਸਵਾਰ Planes Collision: Two planes collided at airport one carrying 121 passengers Planes Collision: ਏਅਰਪੋਰਟ 'ਤੇ ਆਪਸ 'ਚ ਟਕਰਾਏ 2 ਜਹਾਜ਼, 121 ਯਾਤਰੀ ਸਨ ਸਵਾਰ](https://feeds.abplive.com/onecms/images/uploaded-images/2024/04/09/f918c60248716f700d82b5adb42ee7ae1712641990323995_original.jpg?impolicy=abp_cdn&imwidth=1200&height=675)
Planes Collision: ਇੰਗਲੈਂਡ ਦੇ ਹੀਥਰੋ ਏਅਰਪੋਰਟ 'ਤੇ ਇਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ 121 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਬ੍ਰਿਟਿਸ਼ ਏਅਰਵੇਜ਼ ਦਾ ਇਕ ਜਹਾਜ਼ ਦੂਜੇ ਜਹਾਜ਼ ਨਾਲ ਟਕਰਾ ਗਿਆ। ਦੂਜਾ ਜਹਾਜ਼ ਵਰਜਿਨ ਐਟਲਾਂਟਿਕ ਦਾ ਸੀ ਅਤੇ ਟੱਕਰ ਦੇ ਸਮੇਂ ਖਾਲੀ ਸੀ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ। ਖਬਰਾਂ ਮੁਤਾਬਕ ਹਾਦਸੇ 'ਚ ਦੋਵਾਂ ਜਹਾਜ਼ਾਂ ਦੇ ਵਿੰਗਸ ਨੂੰ ਨੁਕਸਾਨ ਪਹੁੰਚਿਆ ਹੈ।
2 Planes Collided At Heathrow Airport: ਜਾਣਕਾਰੀ ਮੁਤਾਬਕ ਵਰਜਿਨ ਐਟਲਾਂਟਿਕ ਦੇ ਬੋਇੰਗ 787-9 ਜਹਾਜ਼ ਨੂੰ ਟਰਮੀਨਲ 3 ਤੋਂ ਏਅਰਫੀਲਡ ਦੇ ਦੂਜੇ ਹਿੱਸੇ 'ਚ ਲਿਜਾਇਆ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਇਹ ਜਹਾਜ਼ ਕੁਝ ਸਮਾਂ ਪਹਿਲਾਂ ਲੈਂਡ ਹੋਇਆ ਸੀ, ਇਸ ਲਈ ਇਸ ਵਿੱਚ ਕੋਈ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨਹੀਂ ਸਨ। ਇਸ ਦੇ ਨਾਲ ਹੀ ਘਾਨਾ ਜਾਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਦੇ ਯਾਤਰੀਆਂ ਲਈ ਦੂਜੀ ਫਲਾਈਟ ਦਾ ਪ੍ਰਬੰਧ ਕੀਤਾ ਗਿਆ। ਇੱਥੇ ਇਹ ਦਸ ਦਈਏ ਕਿ ਇਸ ਹਾਦਸੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ, ਕੋਈ ਜਾਨੀ ਨੁਕਸਾਨ ਵੀ ਨਹੀਂ ਹੋਈਆ ਹੈ । ਖਬਰਾਂ ਮੁਤਾਬਕ ਹਾਦਸੇ 'ਚ ਦੋਵਾਂ ਜਹਾਜ਼ਾਂ ਦੇ ਵਿੰਗਸ ਨੂੰ ਨੁਕਸਾਨ ਪਹੁੰਚਿਆ ਹੈ।
ਏਅਰਪੋਰਟ ਦੇ ਕੰਮਕਾਜ ਉਪਰ ਕੋਈ ਅਸਰ ਨਹੀਂ ਪਿਆ
ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੀਥਰੋ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਅਤੇ ਏਅਰਲਾਈਨ ਪਾਰਟਨਰਸ ਦੇ ਸਹਿਯੋਗ ਨਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਇਸ ਘਟਨਾ ਨਾਲ ਹਵਾਈ ਅੱਡੇ ਦੇ ਕੰਮਕਾਜ 'ਤੇ ਕੋਈ ਅਸਰ ਨਹੀਂ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਦੋਵਾਂ ਜਹਾਜ਼ਾਂ ਮੇਨਟੇਨੈਂਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)