ਪੜਚੋਲ ਕਰੋ

Plane Crash: ਟੇਕਆਫ਼ ਕਰਦਿਆਂ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਭਾਂਬੜ, ਪੈ ਗਿਆ ਚੀਕ ਚਿਹਾੜਾ: ਪਾਇਲਟਾਂ ਦੀ ਦਰਦਨਾਕ ਮੌਤ...

Plane Crash: ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਫੈਲ ਗਈ। ਦਰਅਸਲ, ਕੈਰੇਬੀਅਨ ਦੇਸ਼ ਡੋਮਿਨਿਕਨ ਰੀਪਬਲਿਕ ਵਿੱਚ ਐਤਵਾਰ, 7 ਜੂਨ ਨੂੰ ਇੱਕ ਨਿੱਜੀ ਜਹਾਜ਼ ਨਾਲ ਹੋਏ ਇੱਕ ਭਿਆਨਕ...

Plane Crash: ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਫੈਲ ਗਈ। ਦਰਅਸਲ, ਕੈਰੇਬੀਅਨ ਦੇਸ਼ ਡੋਮਿਨਿਕਨ ਰੀਪਬਲਿਕ ਵਿੱਚ ਐਤਵਾਰ, 7 ਜੂਨ ਨੂੰ ਇੱਕ ਨਿੱਜੀ ਜਹਾਜ਼ ਨਾਲ ਹੋਏ ਇੱਕ ਭਿਆਨਕ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਲਾ ਰੋਮਾਨਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇਅ 'ਤੇ ਉਤਰਦੇ ਸਮੇਂ, ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਕਾਰਨ ਭਾਂਬੜ ਮੱਚ ਗਿਆ। ਕੁਝ ਸਕਿੰਟਾਂ ਵਿੱਚ ਹੀ, ਪੂਰਾ ਇਲਾਕਾ ਕਾਲੇ ਧੂੰਏਂ ਨਾਲ ਘਿਰ ਗਿਆ, ਅਤੇ ਬਚਾਅ ਟੀਮਾਂ ਅੱਗ ਬੁਝਾਉਣ ਲਈ ਭੱਜੀਆਂ। ਇਸ ਦੁਖਦਾਈ ਹਾਦਸੇ ਵਿੱਚ ਪਾਇਲਟ ਅਤੇ ਸਹਿ-ਪਾਇਲਟ ਦੋਵਾਂ ਦੀ ਮੌਤ ਹੋ ਗਈ।

ਹਾਦਸੇ ਦਾ ਭਿਆਨਕ ਵੀਡੀਓ ਵਾਇਰਲ

ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ, ਇਹ ਜਹਾਜ਼ ਏਅਰਪੋਰਟ ਤੋਂ ਟੇਕਆਫ਼ ਕਰਨ ਤੋਂ ਕੁਝ ਦੇਰ ਬਾਅਦ ਹੀ ਤਕਨੀਕੀ ਖ਼ਰਾਬੀ ਕਾਰਨ ਪਾਇਲਟ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਰਿਹਾਇਸ਼ੀ ਇਲਾਕੇ ਨੇੜੇ ਖੁੱਲ੍ਹੇ ਮੈਦਾਨ 'ਚ ਜਾ ਡਿੱਗਾ। ਜਹਾਜ਼ ਦੇ ਜ਼ਮੀਨ ਨਾਲ ਟਕਰਾਉਂਦਿਆਂ ਹੀ ਇਸ ਨੂੰ ਅੱਗ ਲੱਗ ਗਈ ਤੇ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਸਵਾਰ ਪਾਇਲਟ ਅਤੇ ਕੋ-ਪਾਇਲਟ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਗਨਿਮਤ ਰਹੀ ਕਿ ਹਾਦਸੇ ਸਮੇਂ ਜਹਾਜ਼ 'ਚ ਕੋਈ ਹੋਰ ਯਾਤਰੀ ਸਵਾਰ ਨਹੀਂ ਸੀ।

ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਫਾਇਰ ਬ੍ਰਿਗੇਡ ਅਤੇ ਰੈਸਕਿਊ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਦੋਵਾਂ ਮ੍ਰਿਤਕਾਂ ਨੂੰ ਜਹਾਜ਼ ਦੇ ਮਲਬੇ 'ਚੋਂ ਬਾਹਰ ਕੱਢਿਆ ਗਿਆ। ਡੋਮੀਨਿਕਨ ਰਿਪਬਲਿਕ ਦੀ ਏਵੀਏਸ਼ਨ ਅਥਾਰਟੀ ਨੇ ਇਸ ਮੰਦਭਾਗੀ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਹਾਜ਼ ਦੇ ਬਲੈਕ ਬਾਕਸ ਅਤੇ ਏਅਰਪੋਰਟ ਦੇ ਕੰਟਰੋਲ ਰੂਮ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਹਾਦਸੇ ਦਾ ਅਸਲ ਕਾਰਨ ਕੀ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Comedian Kapil Sharma: ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...
ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...
Earthquake: ਭੂਚਾਲ ਨੇ 7.1 ਤੀਬਰਤਾ ਨਾਲ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 13 ਦੀ ਮੌਤ ਤੇ ਕਈ ਲਾਪਤਾ; ਪ੍ਰਸ਼ਾਸਨ ਵੱਲੋਂ ਚੌਕਸ ਰਹਿਣ ਦੀ ਅਪੀਲ...
ਭੂਚਾਲ ਨੇ 7.1 ਤੀਬਰਤਾ ਨਾਲ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 13 ਦੀ ਮੌਤ ਤੇ ਕਈ ਲਾਪਤਾ; ਪ੍ਰਸ਼ਾਸਨ ਵੱਲੋਂ ਚੌਕਸ ਰਹਿਣ ਦੀ ਅਪੀਲ...
Water Shortage : ਇਸ ਸ਼ਹਿਰ 'ਚ ਸਿਰਫ਼ 1 ਸਾਲ ਦਾ ਪਾਣੀ ਬਚਿਆ, ਵਿਗਿਆਨੀਆਂ ਨੇ ਦਿੱਤੀ ਗੰਭੀਰ ਚੇਤਾਵਨੀ
Water Shortage : ਇਸ ਸ਼ਹਿਰ 'ਚ ਸਿਰਫ਼ 1 ਸਾਲ ਦਾ ਪਾਣੀ ਬਚਿਆ, ਵਿਗਿਆਨੀਆਂ ਨੇ ਦਿੱਤੀ ਗੰਭੀਰ ਚੇਤਾਵਨੀ
US Tariff on India: ਭਾਰਤ 'ਤੇ 100% ਟੈਰਿਫ ਲੱਗੇਗਾ ? ਜਾਣੋ ਅਮਰੀਕਾ ਦੇ ਨਵੇਂ ਬਿੱਲ ਕਾਰਨ ਤਣਾਅ ਕਿਉਂ ਵਧਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਭਾਰਤ 'ਤੇ 100% ਟੈਰਿਫ ਲੱਗੇਗਾ ? ਜਾਣੋ ਅਮਰੀਕਾ ਦੇ ਨਵੇਂ ਬਿੱਲ ਕਾਰਨ ਤਣਾਅ ਕਿਉਂ ਵਧਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Advertisement

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfer News: ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
Embed widget