ਪੜਚੋਲ ਕਰੋ

ਕੈਨੇਡਾ ’ਚ ਪੰਜਾਬੀ ਸਖਸ਼ ਦੀ ਗੰਦੀ ਕਰਤੂਤ, ਨੌਕਰੀ ਦੇ ਬਹਾਨੇ ਜਿਸਮ ਦੀ ਕਰਦਾ ਸੀ ਮੰਗ, ਇੰਝ ਫਰਜ਼ੀ ਕੰਪਨੀ ਦੇ ਨਾਲ ਲੜਕੀਆਂ ਨੂੰ ਬਣਾਉਂਦਾ ਸੀ ਸ਼ਿਕਾਰ

ਕੈਨੇਡਾ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪੰਜਾਬੀ ਵਿਅਕਤੀ ਵੱਲੋਂ ਅਜਿਹਾ ਗੰਦਾ ਕੰਮ ਕੀਤਾ, ਜਿਸ ਨੇ ਸਾਰੇ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਕੇ ਰੱਖ ਦਿੱਤਾ ਹੈ। ਇਹ ਵਿਅਕਤੀ ਨੌਕਰੀ ਦੇ ਬਹਾਨੇ ਕੁੜੀਆਂ ਦਾ ਯੌਨ ਸ਼ੋਸ਼ਣ..

ਕੈਨੇਡਾ ’ਚ ਪੁਲਿਸ ਨੇ ਇੱਕ ਪੰਜਾਬੀ ਵਿਅਕਤੀ ਨੂੰ ਨੌਕਰੀ ਦੇ ਬਹਾਨੇ ਲੜਕੀਆਂ ਨਾਲ ਯੌਨ ਸ਼ੋਸ਼ਣ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਫਰਜ਼ੀ ਕੰਪਨੀ ਦਾ ਮਾਲਕ ਜਾਂ ਭਰਤੀ ਕਰਨ ਵਾਲਾ (ਰਿਕ੍ਰੂਟਰ) ਬਣਦਾ ਸੀ। ਫਿਰ ਕੈਨੇਡਾ ਦੇ ਲੋਕਪ੍ਰਿਯ ਕਲਾਸੀਫਾਇਡ ਪੋਰਟਲ Kijiji ਵਰਗੇ ਪਲੇਟਫਾਰਮ ’ਤੇ ਸੌਖੀ ਨੌਕਰੀ ਦੇ ਇਸ਼ਤਿਹਾਰ ਦਿੰਦਾ ਸੀ, ਜਿਸ ਵਿੱਚ ਸਿਰਫ਼ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ।

ਇੰਝ  ਹੋਇਆ ਪਰਦਾਫਾਸ਼

ਜਦੋਂ ਲੜਕੀਆਂ ਉਸ ਨਾਲ ਮਿਲਣ ਆਉਂਦੀਆਂ, ਤਾਂ ਉਹਨਾਂ ਨੂੰ ਸੁੰਨਸਾਨ ਜਗ੍ਹਾ ’ਤੇ ਲੈ ਜਾ ਕੇ ਜ਼ਬਰਦਸਤੀ ਕਰਦਾ ਸੀ। 47 ਸਾਲਾ ਤਜ਼ਿੰਦਰ ਧਾਲੀਵਾਲ ਦੀਆਂ ਇਹ ਕਰਤੂਤਾਂ ਉਸ ਵੇਲੇ ਸਾਹਮਣੇ ਆਈਆਂ, ਜਦੋਂ 2 ਲੜਕੀਆਂ ਪੁਲਿਸ ਕੋਲ ਗਈਆਂ। ਇਕ ਲੜਕੀ ਨੇ ਤਾਂ ਕਹਿ ਦਿੱਤਾ ਕਿ ਤਜ਼ਿੰਦਰ ਨੇ ਨੌਕਰੀ ਦੇ ਬਦਲੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ।

ਉਸਨੇ ਕਈ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸੇ ਕਾਰਨ, ਜਦੋਂ ਪੁਲਿਸ ਨੇ ਉਸਨੂੰ 26 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ, ਤਾਂ ਉਸ ਦੀ ਫੋਟੋ ਵੀ ਜਾਰੀ ਕੀਤੀ ਗਈ, ਤਾਂ ਜੋ ਕੋਈ ਹੋਰ ਲੜਕੀ ਜੋ ਉਸ ਦੇ ਜਾਲ ’ਚ ਫਸ ਸਕੀ ਹੋਵੇ, ਉਹ ਪੁਲਿਸ ਨੂੰ ਇਸ ਬਾਰੇ ਜਾਣੂ ਕਰਾ ਸਕੇ।

ਆਨਲਾਈਨ ਵੈੱਬਸਾਈਟ ’ਤੇ ਨੌਕਰੀ ਦਾ ਇਸ਼ਤਿਹਾਰ ਦਿੰਦਾ ਸੀ

ਬ੍ਰੈਂਪਟਨ ਪੁਲਿਸ ਨੇ ਦੱਸਿਆ ਕਿ ਦੋਸ਼ੀ ਤਜ਼ਿੰਦਰ ਧਾਲੀਵਾਲ ਕਾਫੀ ਚਾਲਾਕ ਸੀ। ਹਾਲਟਨ ਰੀਜਨਲ ਪੁਲਿਸ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਤਜ਼ਿੰਦਰ ਧਾਲੀਵਾਲ ਪ੍ਰੋਫੈਸ਼ਨਲ ਕ੍ਰਿਮਿਨਲ ਵਾਂਗ ਕੰਮ ਕਰ ਰਿਹਾ ਸੀ ਤਾਂ ਜੋ ਪੁਲਿਸ ਦੀ ਪਕੜ ਤੋਂ ਬਚਿਆ ਰਹੇ। ਉਹ ਆਨਲਾਈਨ ਕਲਾਸੀਫਾਇਡ ਵੈੱਬਸਾਈਟ ’ਤੇ ਡੇਟਾ ਐਂਟਰੀ ਓਪਰੇਟਰ ਲਈ ਇਸ਼ਤਿਹਾਰ ਦਿੰਦਾ ਸੀ। ਇਨ੍ਹਾਂ ਇਸ਼ਤਿਹਾਰਾਂ ਵਿੱਚ ਲੜਕੀਆਂ ਦੀ ਮੰਗ ਕੀਤੀ ਜਾਂਦੀ ਸੀ ਜੋ ਡੇਟਾ ਐਂਟਰੀ ਕਰ ਸਕਣ। ਇਸ ਲਈ ਕਿਸੇ ਕਿਸਮ ਦੀ ਯੋਗਤਾ ਨਹੀਂ ਰੱਖੀ ਜਾਂਦੀ ਸੀ। ਫਰੇਸ਼ਰਾਂ ਨੂੰ ਨੌਕਰੀ ਲਈ ਭਰਮਾਇਆ ਜਾਂਦਾ ਸੀ।

ਇੰਟਰਵਿਊ ਦੇ ਬਹਾਨੇ ਟੈਕਸੀ ’ਚ ਬਿਠਾ ਲੈਂਦਾ ਸੀ

ਬ੍ਰੈਂਪਟਨ ਪੁਲਿਸ ਨੇ ਦੱਸਿਆ ਕਿ ਤਜ਼ਿੰਦਰ ਧਾਲੀਵਾਲ ਨੇ ਸੰਪਰਕ ਕਰਨ ਲਈ ਨੰਬਰ ਦਿੱਤਾ ਸੀ। ਜਿਵੇਂ ਹੀ ਉਸਦੇ ਨੰਬਰ ’ਤੇ ਫ਼ੋਨ ਆਉਂਦਾ, ਉਹ ਲੜਕੀ ਨੂੰ ਪਤਾ ਦਿੰਦਾ ਅਤੇ ਬੁਲਾਉਂਦਾ। ਫਿਰ ਉਸਨੂੰ ਇੰਟਰਵਿਊ ਦੇ ਬਹਾਨੇ ਆਪਣੀ ਟੈਕਸੀ ’ਚ ਬਿਠਾ ਕੇ ਸੁੰਨਸਾਨ ਜਗ੍ਹਾ ’ਤੇ ਲੈ ਜਾਂਦਾ। ਲੜਕੀਆਂ ਦੀਆਂ ਸ਼ਿਕਾਇਤਾਂ ਦੇ ਅਨੁਸਾਰ, ਜਦੋਂ ਸੁੰਨਸਾਨ ਇਲਾਕਾ ਆਉਂਦਾ, ਤਜ਼ਿੰਦਰ ਟੈਕਸੀ ਰੋਕ ਦਿੰਦਾ ਅਤੇ ਨੌਕਰੀ ਦੇ ਨਾਮ ’ਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਉਂਦਾ।

ਲੜਕੀਆਂ ਮਦਦ ਨਾ ਮੰਗ ਸਕਣ, ਅਜਿਹੀਆਂ ਥਾਵਾਂ ’ਤੇ ਲੈ ਜਾਂਦਾ ਸੀ

ਕੈਨੇਡਾ ਪੁਲਿਸ ਮੁਤਾਬਕ, ਤਜ਼ਿੰਦਰ ਇੰਟਰਵਿਊ ਦੇ ਬਹਾਨੇ ਲੜਕੀਆਂ ਨੂੰ ਮਿਲਟਨ ਅਤੇ ਹਾਲਟਨ ਹਿਲਜ਼ ਦੇ ਦੂਰ-ਦੁਰਾਡੇ ਅਤੇ ਸੁੰਨਸਾਨ ਇੰਡਸਟ੍ਰੀਅਲ ਪਾਰਕਿੰਗ ਏਰੀਆ ਵਿੱਚ ਲੈ ਜਾਂਦਾ ਸੀ। ਪੁਲਿਸ ਦੀ ਰਿਪੋਰਟ ਵਿੱਚ ਦਰਜ ਹੈ ਕਿ ਤਜ਼ਿੰਦਰ ਲੜਕੀਆਂ ਨੂੰ ਅਜਿਹੀਆਂ ਥਾਵਾਂ ’ਤੇ ਲੈ ਜਾਂਦਾ, ਜਿੱਥੇ ਉਨ੍ਹਾਂ ਲਈ ਕਿਸੇ ਤੋਂ ਮਦਦ ਮੰਗਣਾ ਬਹੁਤ ਮੁਸ਼ਕਲ ਹੋਵੇ। ਮਿਲਟਨ ਅਤੇ ਹਾਲਟਨ ਹਿਲਜ਼ ਵਰਗੇ ਇਲਾਕੇ ਇਸ ਲਈ ਚੁਣੇ ਜਾਂਦੇ ਸਨ, ਤਾਂ ਜੋ ਲੜਕੀਆਂ ਚੀਕਾਂ-ਚਿਲ੍ਹਾਉਣ ਦੇ ਬਾਵਜੂਦ ਵੀ ਕੋਈ ਮਦਦ ਲਈ ਨਾ ਆ ਸਕੇ।

2 ਲੜਕੀਆਂ ਦੀਆਂ ਆਪਬੀਤੀਆਂ ਤੋਂ ਹੋਇਆ ਖੁਲਾਸਾ

ਇਸ ਸਬੰਧ ਵਿੱਚ ਹਾਲਟਨ ਪੁਲਿਸ ਕੋਲ 2 ਲੜਕੀਆਂ ਨੇ ਸ਼ਿਕਾਇਤ ਦਰਜ ਕਰਾਈ। ਪੁਲਿਸ ਰਿਪੋਰਟ ਵਿੱਚ ਇੱਕ ਲੜਕੀ ਨੇ ਦੱਸਿਆ ਕਿ ਤਜ਼ਿੰਦਰ ਦੇ ਦਿੱਤੇ ਐਡ ’ਤੇ ਉਸਨੇ ਫੋਨ ਕੀਤਾ, ਤਾਂ ਉਸਨੂੰ ਇੱਕ ਥਾਂ ’ਤੇ ਬੁਲਾਇਆ। ਫਿਰ ਓਥੋਂ ਉਸਨੂੰ ਪਿਕ ਕਰਕੇ ਸੁੰਨਸਾਨ ਥਾਂ ’ਤੇ ਲੈ ਗਿਆ। ਇੱਥੇ ਉਸਦੇ ਨਾਲ ਜਬਰਦਸਤੀ ਕੀਤੀ ਗਈ।

“ਮੈਨੂੰ ਕਿਹਾ – ਰਿਲੇਸ਼ਨ ਬਣਾਓ ਨਹੀਂ ਤਾਂ ਜੌਬ ਨਹੀਂ ਮਿਲੇਗੀ”

ਦੂਜੀ ਲੜਕੀ ਨੇ ਦੱਸਿਆ ਕਿ ਦਸੰਬਰ 2025 ਨੂੰ ਉਸਨੇ ਨੌਕਰੀ ਲਈ ਫੋਨ ਕੀਤਾ। ਇਸ 'ਤੇ ਤਜ਼ਿੰਦਰ ਨੇ ਨੌਕਰੀ ਵਾਲੀ ਸਾਈਟ ਦਿਖਾਉਣ ਦੇ ਬਹਾਨੇ ਉਸਨੂੰ ਟੈਕਸੀ ਵਿੱਚ ਬਠਾ ਲਿਆ। ਉਹ ਉਸਨੂੰ ਬ੍ਰੈਮਪਟਨ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਇੱਕ ਇੰਡਸਟ੍ਰੀਅਲ ਸਾਈਟ ਤੇ ਲੈ ਗਿਆ। ਪਹਾੜੀ ਰਸਤੇ ਵਿੱਚ ਸੁੰਨਸਾਨ ਥਾਂ ’ਤੇ ਗੱਡੀ ਰੋਕ ਦਿੱਤੀ। ਤਜ਼ਿੰਦਰ ਤੋਂ ਕਾਰਨ ਪੁੱਛਣ ’ਤੇ ਕਿਹਾ – ਮੇਰੇ ਨਾਲ ਰਿਲੇਸ਼ਨ ਬਣਾਓ, ਨਹੀਂ ਤਾਂ ਨੌਕਰੀ ਨਹੀਂ ਮਿਲੇਗੀ। ਇਹ ਸੁਣਕੇ ਉਹ ਹੈਰਾਨ ਰਹਿ ਗਈ। ਤਜ਼ਿੰਦਰ ਨੇ ਇੱਥੇ ਉਸਦੇ ਨਾਲ ਜਬਰਦਸਤੀ ਕੀਤੀ।

ਗ੍ਰਿਫ਼ਤਾਰੀ ਦੇ 24 ਘੰਟੇ ਬਾਅਦ ਜਮਾਨਤ ਮਿਲੀ

ਬ੍ਰੈਮਪਟਨ ਪੁਲਿਸ ਨੇ ਦੱਸਿਆ ਕਿ ਲੰਬੀ ਜਾਂਚ ਅਤੇ ਸੁਰਾਗ ਇਕੱਠੇ ਕਰਨ ਤੋਂ ਬਾਅਦ 26 ਜਨਵਰੀ 2026 ਨੂੰ ਪੁਲਿਸ ਨੇ ਤਜ਼ਿੰਦਰ ਧਾਲੀਵਾਲ ਨੂੰ ਬ੍ਰੈਮਪਟਨ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਉੱਤੇ ਯੌਨ ਸ਼ੋਸ਼ਣ ਅਤੇ ਨੌਕਰੀ ਦੇ ਬਦਲੇ ਯੌਨ ਸੇਵਾ ਦੀ ਮੰਗ ਵਰਗੀਆਂ ਧਾਰਾਂ ਲਗਾਈਆਂ ਗਈਆਂ। ਕੈਨੇਡਾ ਵਿੱਚ ਯੌਨ ਸ਼ੋਸ਼ਣ ਕਾਨੂੰਨ ਕਮਜ਼ੋਰ ਹੋਣ ਕਾਰਨ ਤਜ਼ਿੰਦਰ ਨੂੰ 27 ਜਨਵਰੀ ਨੂੰ ਕੋਰਟ ਵਿੱਚ ਸੁਣਵਾਈ ਦੇ ਤੁਰੰਤ ਬਾਅਦ ਜਮਾਨਤ ਮਿਲ ਗਈ।

ਕੈਨੇਡੀਅਨ ਕਮਿਊਨਿਟੀ ਵਿੱਚ ਜਮਾਨਤ 'ਤੇ ਗੁੱਸਾ
ਕੇਵਲ 24 ਘੰਟਿਆਂ ਵਿੱਚ ਤਜ਼ਿੰਦਰ ਦੀ ਗ੍ਰਿਫ਼ਤਾਰੀ ਅਤੇ ਫਿਰ ਕੋਰਟ ਤੋਂ ਜਮਾਨਤ ਮਿਲਣ ਕਾਰਨ ਕੈਨੇਡਾ ਦੀ ਲੋਕਲ ਕਮਿਊਨਿਟੀ ਵਿੱਚ ਗੁੱਸਾ ਹੈ। ਉਹਨਾਂ ਦਾ ਕਹਿਣਾ ਹੈ ਕਿ ਯੌਨ ਸ਼ੋਸ਼ਣ ਗੰਭੀਰ ਅਪਰਾਧ ਹੈ। ਇਸ ਮਾਮਲੇ ਵਿੱਚ ਪ੍ਰਵਾਸੀਆਂ ਲਈ ਕੈਨੇਡਾ ਸਰਕਾਰ ਨੂੰ ਕੜੇ ਨਿਯਮ ਬਣਾਉਣ ਚਾਹੀਦੇ ਹਨ ਤਾਂ ਜੋ ਉਹ ਇਸ ਤਰ੍ਹਾਂ ਆਸਾਨੀ ਨਾਲ ਬਾਹਰ ਨਾ ਨਿਕਲ ਸਕਣ।

ਟਾਪ ਹੈਡਲਾਈਨ

Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Accident in Melbourne: ਵੱਡਾ ਹਾਦਸਾ, ਬਟਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਰਦਨਾਕ ਮੌਤ, ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ; ਜਾਣੋ ਕਿਵੇਂ ਵਾਪਰਿਆ ਭਾਣਾ...
ਵੱਡਾ ਹਾਦਸਾ, ਬਟਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਰਦਨਾਕ ਮੌਤ, ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ; ਜਾਣੋ ਕਿਵੇਂ ਵਾਪਰਿਆ ਭਾਣਾ...
Canada News: ਵੱਡੀ ਵਾਰਦਾਤ, ਕੈਨੇਡਾ 'ਚ ਮਸ਼ਹੂਰ ਪੰਜਾਬੀ ਕਾਰੋਬਾਰੀ ਦਾ ਕਤਲ, ਦੁਕਾਨ 'ਚ ਵੜ੍ਹ ਛਾਤੀ 'ਚ ਗੋਲੀ ਮਾਰੀ...
ਵੱਡੀ ਵਾਰਦਾਤ, ਕੈਨੇਡਾ 'ਚ ਮਸ਼ਹੂਰ ਪੰਜਾਬੀ ਕਾਰੋਬਾਰੀ ਦਾ ਕਤਲ, ਦੁਕਾਨ 'ਚ ਵੜ੍ਹ ਛਾਤੀ 'ਚ ਗੋਲੀ ਮਾਰੀ...
ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ
ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Embed widget