ਪੜਚੋਲ ਕਰੋ
(Source: ECI/ABP News)
ਅਮਰੀਕਾ ਤੋਂ ਇੱਕ ਹੋਰ ਬੁਰੀ ਖਬਰ, ਪੰਜਾਬੀ ਨੌਜਵਾਨ ਦੀ ਮੌਤ
ਅਮਰੀਕਾ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਨਿਊਜਰਸੀ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਨਿਊਜਰਸੀ ’ਚ ਕਾਰ ਸਵਾਰ ਵਿਅਕਤੀ ਵੱਲੋਂ ਟੱਕਰ ਕਰਕੇ ਵਾਪਰਿਆ। ਇਸ ਦੌਰਾਨ ਕਪੂਰਥਲੇ ਦੇ ਪਿੰਡ ਸੈਂਤਪੁਰ ਵਾਸੀ ਨੌਜਵਾਨ ਦੀ ਮੌਤ ਹੋ ਗਈ।
![ਅਮਰੀਕਾ ਤੋਂ ਇੱਕ ਹੋਰ ਬੁਰੀ ਖਬਰ, ਪੰਜਾਬੀ ਨੌਜਵਾਨ ਦੀ ਮੌਤ punjabi youth dead in usa ਅਮਰੀਕਾ ਤੋਂ ਇੱਕ ਹੋਰ ਬੁਰੀ ਖਬਰ, ਪੰਜਾਬੀ ਨੌਜਵਾਨ ਦੀ ਮੌਤ](https://static.abplive.com/wp-content/uploads/sites/5/2019/07/02163908/dead-man.jpg?impolicy=abp_cdn&imwidth=1200&height=675)
ਜਲੰਧਰ: ਅਮਰੀਕਾ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਨਿਊਜਰਸੀ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਨਿਊਜਰਸੀ ’ਚ ਕਾਰ ਸਵਾਰ ਵਿਅਕਤੀ ਵੱਲੋਂ ਟੱਕਰ ਕਰਕੇ ਵਾਪਰਿਆ। ਇਸ ਦੌਰਾਨ ਕਪੂਰਥਲੇ ਦੇ ਪਿੰਡ ਸੈਂਤਪੁਰ ਵਾਸੀ ਨੌਜਵਾਨ ਦੀ ਮੌਤ ਹੋ ਗਈ।
ਨੌਜਵਾਨ ਦੀ ਮਾਤਾ ਚਰਨਜੀਤ ਕੌਰ ਮੁਤਾਬਕ ਕਰੀਬ 3 ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਹਰਜਿੰਦਰ ਸਿੰਘ ਜਿੰਦ (27) ਪੁੱਤਰ ਕਰਮ ਸਿੰਘ ਕਰੀਬ 28 ਲੱਖ ਰੁਪਏ ਖਰਚ ਕੇ ਅਮਰੀਕਾ ਗਿਆ ਸੀ। 7 ਲੱਖ ਦਾ ਬਾਂਡ ਵੀ ਭਰਿਆ ਸੀ। ਉਹ ਆਪਣੇ ਪਿਤਾ ਤੇ ਭਰਾ ਨਾਲ ਨਿਊਜਰਸੀ ਰਹਿ ਰਿਹਾ ਸੀ।
ਘਟਨਾ ਵੇਲੇ ਉਹ ਨਿਊਜਰਸੀ ’ਚ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਸਿਰ ਵਿੱਚ ਗੰਭੀਰ ਸੱਟ ਲੱਗਣ ਤੋਂ ਬਾਅਦ ਉਹ ਡਿੱਗ ਪਿਆ ਤੇ ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ।
ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਪੁੱਤਰ ਤੇ ਦੋ ਧੀਆਂ ਹਨ। ਬੀਏ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਹਰਜਿੰਦਰ ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਸੀ। ਅਜੇ ਪੱਕਾ ਨਹੀਂ ਸੀ ਹੋਇਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)