Pakistan news: ਪਾਕਿਸਤਾਨੀ ਪੰਜਾਬ 'ਚ ਰਮੇਸ਼ ਅਰੋੜਾ ਬਣੇ ਸਿੱਖ ਮੰਤਰੀ
Pakistan news: ਅਰੋੜਾ ਨੇ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਯਾ ਸਿੰਘ ਅਤੇ ਡਾ. ਕਲਿਆਣ ਸਿੰਘ ਕਲਿਆਣ ਰਾਹੀਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸੱਦਾ ਪੱਤਰ ਭੇਜਿਆ ਸੀ ਜੋ ਸਬੱਬ ਨਾਲ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਲਾਹੌਰ ਪਹੁੰਚੇ ਹੋਏ ਸਨ।
Pakistan news: ਪਾਕਿਸਤਾਨੀ ਪੰਜਾਬ ਵਿੱਚ ਅੱਜ ਰਮੇਸ਼ ਸਿੰਘ ਅਰੋੜਾ ਪਹਿਲੀ ਵਾਰ ਸਿੱਖ ਮੰਤਰੀ ਬਣੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।
ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋ ਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗਵਰਨਰ ਹਾਊਸ ਪੁੱਜ ਕੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ।
ਇਹ ਵੀ ਪੜ੍ਹੋ: Ludhiana news: ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ 'ਤੇ ਤੱਤੇ ਹੋਏ ਬਿੱਟੂ, ਕਿਹਾ - ਪੰਜਾਬ ਦਾ ਬਜਟ ਸਿਰਫ਼ ਖਾਲੀ ਪੀਪਾ
ਅਰੋੜਾ ਨੇ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਯਾ ਸਿੰਘ ਅਤੇ ਡਾ. ਕਲਿਆਣ ਸਿੰਘ ਕਲਿਆਣ ਰਾਹੀਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸੱਦਾ ਪੱਤਰ ਭੇਜਿਆ ਸੀ ਜੋ ਸਬੱਬ ਨਾਲ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਲਾਹੌਰ ਪਹੁੰਚੇ ਹੋਏ ਸਨ। ਪ੍ਰੋਫੈਸਰ ਗਿੱਲ ਪਿਛਲੇ ਕਈ ਸਾਲਾਂ ਤੋਂ ਰਮੇਸ਼ ਸਿੰਘ ਅਰੋੜਾ ਨਾਲ ਜੁੜੇ ਹੋਏ ਹਨ।
ਪੋ. ਗੁਰਭਜਨ ਸਿੰਘ ਗਿੱਲ ਨੂੰ ਰਮੇਸ਼ ਸਿੰਘ ਅਰੋੜਾ ਨੇ ਡਿਪਟੀ ਮੁੱਖ ਮੰਤਰੀ ਮੁਹਤਰਮਾ ਮਰੀਅਮ ਔਰੰਗਜ਼ੇਬ ਨਾਲ ਮਿਲਾਇਆ। ਗਿੱਲ ਨੇ ਮਰੀਅਮ ਔਰੰਗਜ਼ੋਬ ਸਾਹਿਬਾ ਨੂੰ ਲੁਧਿਆਣਾ ਤੋਂ ਲਿਆਂਦੀ ਫੁਲਕਾਰੀ ਭੇਂਟ ਕਰਕੇ ਆਸ਼ੀਰਵਾਦ ਤੇ ਅਸੀਸ ਦਿੱਤੀ।
ਉਨ੍ਹਾਂ ਮਰੀਅਮ ਔਰੰਗਜ਼ੇਬ ਦਾ ਰਮੇਸ਼ ਸਿੰਘ ਅਰੋੜਾ ਨੂੰ ਕੈਬਨਿਟ ਵਿੱਚ ਲੈਣ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵ ਅਮਨ ਦੀ ਸਲਾਮਤੀ ਲਈ ਹਿੰਦ ਪਾਕਿ ਰਿਸ਼ਤਿਆਂ ਨੂੰ ਹੋਰ ਸਮਰੱਥ ਬਣਾਉਞ ਲਈ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ: Punjab news: ਵਿਜੀਲੈਂਸ ਬਿਊਰੋ ਨੇ ਗਲਾਡਾ ਦੇ ਫੀਲਡ ਅਫਸਰ ਜ਼ੋਰਾ ਸਿੰਘ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ