ਲੰਡਨ: ਕਰੀਬ 97 ਸਾਲ ਬਾਅਦ ਬ੍ਰਿਟੇਨ ਲਈ ਪਹਿਲੀ ਵਿਸ਼ਵ ਜੰਗ ਵਿੱਚ ਲੜੇ 320,000 ਪੰਜਾਬੀ ਫੌਜੀਆਂ ਦਾ ਰਿਕਾਰਡ ਸਾਹਮਣੇ ਆਏਗਾ। ਹੁਣ ਤੱਕ ਇਨ੍ਹਾਂ ਫੌਜੀਆਂ ਬਾਰੇ ਰਿਕਾਰਡ ਫਾਈਲਾਂ ਵਿੱਚ ਹੀ ਗੁੰਮ ਸੀ। ਇਹ ਫਾਈਲਾਂ ਪਾਕਿਸਤਾਨ ਦੇ ਲਾਹੌਰ ਮਿਊਜ਼ੀਅਮ 'ਚੋਂ ਮਿਲੀਆਂ ਹਨ। ਇਨ੍ਹਾਂ ਨੂੰ ਹੁਣ ਡਿਜ਼ੀਟਲ ਰੂਪ 'ਚ ਬਦਲ ਦਿੱਤਾ ਗਿਆ ਹੈ। ਇਸ ਨੂੰ ਆਰਮਿਸਟਿਸ ਡੇਅ ਮੌਕੇ ਇੱਕ ਵੈੱਬਸਾਈਟ 'ਤੇ ਅਪਲੋਡ ਕੀਤਾ ਗਿਆ ਹੈ।


ਦੱਸ ਦਈਏ ਕਿ ਪਹਿਲੀ ਆਲਮੀ ਜੰਗ 'ਚ ਲੜਨ ਵਾਲੇ ਪੰਜਾਬ ਦੇ 320,000 ਸੈਨਿਕਾਂ ਦਾ ਰਿਕਾਰਡ 97 ਸਾਲਾਂ ਤੱਕ ਗੁੰਮਨਾਮੀ ਦੇ ਹਨ੍ਹੇਰੇ 'ਚ ਰਿਹਾ ਹੈ। ਹੁਣ ਬ੍ਰਿਟਿਸ਼ ਇਤਿਹਾਸਕਾਰਾਂ ਨੇ ਜੰਗ ਵਿੱਚ ਭਾਰਤੀ ਸੈਨਿਕਾਂ ਦੇ ਯੋਗਦਾਨ ਬਾਰੇ ਖੁਲਾਸਾ ਕੀਤਾ ਹੈ। ਹੁਣ ਤੱਕ ਬ੍ਰਿਟਿਸ਼ ਤੇ ਆਇਰਿਸ਼ ਸੈਨਿਕਾਂ ਤੇ ਇਤਿਹਾਸਕਾਰਾਂ ਦੇ ਵੰਸ਼ਜਾਂ ਕੋਲ ਸਰਵਿਸ ਰਿਕਾਰਡਾਂ ਦਾ ਜਨਤਕ ਡੇਟਾਬੇਸ ਸੀ ਪਰ ਭਾਰਤੀ ਸੈਨਿਕਾਂ ਦੇ ਪਰਿਵਾਰਾਂ ਕੋਲ ਅਜਿਹੀ ਕੋਈ ਸਹੂਲਤ ਮੌਜੂਦ ਨਹੀਂ ਸੀ।


ਪੰਜਾਬੀ ਮੂਲ ਦੇ ਕੁਝ ਬ੍ਰਿਟਿਸ਼ ਨਾਗਰਿਕਾਂ ਨੂੰ ਪਹਿਲਾਂ ਹੀ ਡੇਟਾਬੇਸ 'ਚ ਆਪਣੇ ਵੰਸ਼ ਦੀ ਖੋਜ ਕਰਨ ਲਈ ਸੱਦਾ ਦਿੱਤਾ ਗਿਆ ਹੈ। ਪਰਿਵਾਰਾਂ ਨੇ ਪਾਇਆ ਕਿ ਉਨ੍ਹਾਂ ਦੇ ਪਿੰਡ ਦੇ ਸੈਨਿਕਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ, ਮੱਧ ਪੂਰਬ, ਗੈਲੀਪੋਲੀ, ਅਡੇਨ ਤੇ ਪੂਰਬੀ ਅਫਰੀਕਾ ਦੇ ਨਾਲ-ਨਾਲ ਬ੍ਰਿਟਿਸ਼ ਭਾਰਤ ਦੇ ਹੋਰ ਹਿੱਸਿਆਂ ਲਈ ਸੇਵਾਵਾਂ ਦਿੱਤੀਆਂ ਸਨ।


ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਮਦਰਾ ਨੇ ਫਾਈਲਾਂ ਨੂੰ ਡਿਜ਼ੀਟਲ ਕਰਨ ਲਈ ਗ੍ਰੀਨਵਿਚ ਯੂਨੀਵਰਸਿਟੀ ਨਾਲ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਫੌਜ ਦੀ ਭਰਤੀ ਲਈ ਪ੍ਰਮੁੱਖ 'ਭਰਤੀ ਦਾ ਮੈਦਾਨ' ਸੀ। ਇਸ ਦੇ ਬਾਵਜੂਦ ਜ਼ਿਆਦਾਤਰ ਲੋਕਾਂ ਦਾ ਯੋਗਦਾਨ ਗੁੰਮਨਾਮ ਹੀ ਰਿਹਾ। ਜ਼ਿਆਦਾਤਰ ਮਾਮਲਿਆਂ 'ਚ ਸਾਨੂੰ ਉਨ੍ਹਾਂ ਦੇ ਨਾਂ ਵੀ ਨਹੀਂ ਪਤਾ ਹਨ।


ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਸਮੇਤ ਸਾਰੇ ਧਰਮਾਂ ਦੇ ਪੰਜਾਬੀਆਂ ਦਾ ਭਾਰਤੀ ਫੌਜ ਦਾ ਲਗਪਗ ਇੱਕ ਤਿਹਾਈ ਹਿੱਸਾ ਤੇ ਸਾਮਰਾਜ ਦੀ ਪੂਰੀ ਵਿਦੇਸ਼ੀ ਫੌਜ ਦਾ ਲਗਪਗ ਛੇਵਾਂ ਹਿੱਸਾ ਪੰਜਾਬੀਆਂ ਦਾ ਸੀ। ਜਨਤਕ ਕੀਤੇ ਵੇਰਵਿਆਂ 'ਚ ਹੁਣ ਤੱਕ ਜਲੰਧਰ, ਲੁਧਿਆਣਾ ਤੇ ਲਹਿੰਦੇ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਦੇ ਸਿਪਾਹੀਆਂ ਦੇ ਵੇਰਵੇ ਹੀ ਅਜੇ ਜਨਤਕ ਕੀਤੇ ਹਨ। ਜਦਕਿ ਬਾਕੀ ਸੈਨਿਕਾਂ ਦੇ ਵੇਰਵਿਆਂ 'ਤੇ ਕੰਮ ਹੋ ਰਿਹਾ ਹੈ। ਇਨ੍ਹਾਂ ਵੇਰਵਿਆਂ ਵਿੱਚ ਸਿਪਾਹੀ ਦਾ ਨਾਂ, ਪਿੰਡ, ਧਰਮ, ਜਾਤ, ਰੈਜ਼ਮੈਂਟ ਆਦਿ ਦੇ ਵੇਰਵੇ ਦਿੱਤੇ ਗਏ ਹਨ।


ਇਹ ਵੀ ਪੜ੍ਹੋ: Farm Laws: ਪੰਜ ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਨਿਕਲੇਗਾ ਖੇਤੀ ਕਾਨੂੰਨਾਂ ਦਾ ਹੱਲ, ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਹੀ ਵੱਡੀ ਗੱਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904