ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਸ਼ੱਕੀ ਪੈਕੇਟ ਭੇਜਿਆ ਗਿਆ, ਜਿਸ 'ਚ ਜਹਿਰ ਮਿਲਣ ਦੀ ਪੁਸ਼ਟੀ ਹੋਈ ਹੈ। ਸੁਰੱਖਿਆ ਅਧਿਕਾਰੀਆਂ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਪੈਕੇਟ ਦੀ ਪੜਤਾਲ ਕੀਤੀ ਜਿਸ ਵਿੱਚ ਰਿਸਿਨ ਨਾਂ ਦੇ ਜ਼ਹਿਰ ਦੀ ਪੁਸ਼ਟੀ ਹੋਈ।
ਜ਼ਹਿਰ ਦੀ ਪੁਸ਼ਟੀ ਕਰਨ ਲਈ ਦੋ ਟੈਸਟ ਕੀਤੇ ਗਏ। ਯੂਐਸ ਦੇ ਨਿਊਜ਼ ਚੈਨਲ ਸੀਐਨਐਨ ਨੇ ਇਹ ਖ਼ਬਰਾਂ ਨੂੰ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦਿੱਤਾ ਹੈ। ਯੂਐਸ ਦੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਪੈਕੇਜ ਸ਼ਾਇਦ ਕਨੇਡਾ ਤੋਂ ਅਮਰੀਕਾ ਭੇਜਿਆ ਗਿਆ ਸੀ। ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਜੇ ਕੋਈ ਪੱਤਰ ਜਾਂ ਪਾਰਸਲ ਵ੍ਹਾਈਟ ਹਾਊਸ ਤੱਕ ਪਹੁੰਚਦਾ ਹੈ, ਰਾਸ਼ਟਰਪਤੀ ਤੱਕ ਪਹੁੰਚਣ ਤੱਕ ਇਸਦੀ ਪੂਰੀ ਪੜਤਾਲ ਕੀਤੀ ਜਾਂਦੀ ਹੈ ਜਿਸ ਤੇ ਕੋਈ ਸ਼ੱਕ ਹੋਵੇ ਉਸ ਨੂੰ ਖੋਲ ਕੇ ਚੈੱਕ ਕੀਤਾ ਜਾਂਦਾ ਹੈ। ਜਾਂਚ ਅਧਿਕਾਰੀਆਂ ਨੇ ਰੈਸਿਨ ਨੂੰ ਬਹੁਤ ਮਾਰੂ ਜ਼ਹਿਰ ਦੱਸਿਆ ਹੈ।
ਰੈਸਿਨ ਇੱਕ ਬਹੁਤ ਹੀ ਘਾਤਕ ਤੱਤ ਹੈ ਜੋ ਕੈਸਟਰ ਬੀਨਜ਼ ਤੋਂ ਕੱਢੀ ਜਾਂਦੀ ਹੈ। ਇਸ ਦੀ ਵਰਤੋਂ ਅੱਤਵਾਦੀ ਹਮਲਿਆਂ ਵਿੱਚ ਕੀਤੀ ਗਈ ਹੈ। ਇਸ ਨੂੰ ਪਾਊਡਰ, ਧੁੰਦ, ਗੋਲੀ ਜਾਂ ਐਸਿਡ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਜੇ ਇਹ ਜ਼ਹਿਰ ਕਿਸੇ ਦੇ ਸਰੀਰ ਵਿਚ ਦਾਖਲ ਹੁੰਦਾ ਹੈ, ਪੇਟ ਤੇ ਅੰਤੜੀਆਂ ਵਿਚ ਜਲਣ ਤੋਂ ਇਲਾਵਾ, ਇਹ ਅੰਦਰੂਨੀ ਖੂਨ ਵਗਣ ਦਾ ਕਾਰਨ ਵੀ ਬਣਦਾ ਹੈ। ਇਸ ਕਾਰਨ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।
ਡੋਨਾਲਡ ਟਰੰਪ ਨੂੰ ਭੇਜਿਆ ਜ਼ਹਿਰ ਦਾ ਪੈਕਟ, ਅਮਰੀਕੀ ਅਧਿਕਾਰੀਆਂ ਦੇ ਲੱਗਾ ਹੱਥ
ਏਬੀਪੀ ਸਾਂਝਾ
Updated at:
20 Sep 2020 11:16 AM (IST)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਸ਼ੱਕੀ ਪੈਕੇਟ ਭੇਜਿਆ ਗਿਆ, ਜਿਸ 'ਚ ਜਹਿਰ ਮਿਲਣ ਦੀ ਪੁਸ਼ਟੀ ਹੋਈ ਹੈ। ਸੁਰੱਖਿਆ ਅਧਿਕਾਰੀਆਂ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਪੈਕੇਟ ਦੀ ਪੜਤਾਲ ਕੀਤੀ ਜਿਸ ਵਿੱਚ ਰਿਸਿਨ ਨਾਂ ਦੇ ਜ਼ਹਿਰ ਦੀ ਪੁਸ਼ਟੀ ਹੋਈ।
- - - - - - - - - Advertisement - - - - - - - - -