(Source: ECI/ABP News/ABP Majha)
Myanmar Genocide: ਰੋਹਿੰਗਿਆ ਮੁਸਲਮਾਨਾਂ ਨੇ ਕੀਤਾ Facebook 'ਤੇ ਕੇਸ, ਮੰਗਿਆ ਕਰੋੜਾਂ ਦਾ ਹਰਜਾਨਾ
Rohingya Muslim Sue Facebook: ਮੁਕੱਦਮਾ ਕਰਨ ਵਾਲੀ ਲਾਅ ਫਰਮ ਮੁਕਾਬਕ ਹਿੰਸਾ ਵਿੱਚ 10,000 ਤੋਂ ਵੱਧ ਰੋਹਿੰਗਿਆ ਮੁਸਲਮਾਨ ਮਾਰੇ ਗਏ ਸੀ ਅਤੇ 150,000 ਤੋਂ ਵੱਧ ਰੋਹਿੰਗਿਆ ਮੁਸਲਮਾਨ ਤਸ਼ੱਦਦ ਦਾ ਸ਼ਿਕਾਰ ਹੋਏ ਸੀ।
Rohingya Muslims Seeks $150 Billion From Facebook: ਰੋਹਿੰਗਿਆ ਮੁਸਲਮਾਨਾਂ ਨੇ ਫੇਸਬੁੱਕ ਦੀ ਮੂਲ ਕੰਪਨੀ ਮੈਟਾ ਪਲੇਟਫਾਰਮਸ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਜਿਸ 'ਚ 15,000 ਕਰੋੜ ਡਾਲਰ (ਲਗਪਗ 11.3 ਲੱਖ ਕਰੋੜ ਭਾਰਤੀ ਰੁਪਏ) ਦੇ ਹਰਜਾਨੇ ਦੀ ਮੰਗ ਕੀਤੀ ਹੈ।
ਰੋਹਿੰਗਿਆ ਮੁਸਲਮਾਨਾਂ ਨੇ ਫੇਸਬੁੱਕ 'ਤੇ ਦੋਸ਼ ਲਗਾਇਆ ਹੈ ਕਿ ਮਿਆਂਮਾਰ 'ਚ ਫੌਜੀ ਸ਼ਾਸਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਰੋਹਿੰਗਿਆ ਲੋਕਾਂ ਖਿਲਾਫ ਹਿੰਸਾ ਭੜਕਾਉਣ ਵਾਲੀਆਂ ਨਫਰਤ ਵਾਲੀਆਂ ਪੋਸਟਾਂ ਨੂੰ ਰੋਕਣ ਲਈ ਠੋਸ ਕਦਮ ਨਹੀਂ ਚੁੱਕੇ ਗਏ। ਇਹ ਮੁਕੱਦਮਾ ਸੋਮਵਾਰ ਨੂੰ ਕੈਲੀਫੋਰਨੀਆ ਵਿੱਚ ਦਾਇਰ ਕੀਤਾ ਗਿਆ ਸੀ।
ਜਾਣੋ ਵਕੀਲਾਂ ਨੇ ਕੀ ਕਿਹਾ?
ਮੁਕੱਦਮਾ ਦਾਇਰ ਕਰਨ ਵਾਲੇ ਵਕੀਲਾਂ ਨੇ ਕਿਹਾ ਹੈ ਕਿ ਮਿਆਂਮਾਰ 'ਚ ਫੇਸਬੁੱਕ ਦੇ ਆਉਣ ਨਾਲ ਨਫਰਤ ਭਰੀ ਸਮੱਗਰੀ ਫੈਲੀ, ਜਿਸ ਕਾਰਨ 'ਰੋਹਿੰਗਿਆ ਭਾਈਚਾਰੇ ਦੀ ਨਸਲਕੁਸ਼ੀ' ਹੋਈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਿਰਾਂ ਨੇ 2018 'ਚ ਕਿਹਾ ਸੀ ਕਿ 'ਫੇਸਬੁੱਕ ਨਫ਼ਰਤ ਸਮੱਗਰੀ ਦੇ ਫੈਲਣ ਵਿੱਚ ਇੱਕ ਭੂਮਿਕਾ ਸੀ।' ਫੇਸਬੁੱਕ ਨੇ 2011 ਵਿੱਚ ਮਿਆਂਮਾਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।
'ਹਿੰਸਾ 'ਚ 10,000 ਤੋਂ ਵੱਧ ਰੋਹਿੰਗਿਆ ਮੁਸਲਮਾਨ ਮਾਰੇ ਗਏ'
ਮੁਕੱਦਮਾ ਕਰਨ ਵਾਲੀ ਲਾਅ ਫਰਮ ਮੁਤਾਬਕ, ਹਿੰਸਾ ਵਿੱਚ 10,000 ਤੋਂ ਵੱਧ ਰੋਹਿੰਗਿਆ ਮੁਸਲਮਾਨ ਮਾਰੇ ਗਏ ਸੀ ਅਤੇ 150,000 ਤੋਂ ਵੱਧ ਰੋਹਿੰਗਿਆ ਮੁਸਲਮਾਨਾਂ ਨੂੰ ਅਤਿਆਚਾਰ ਦਾ ਸ਼ਿਕਾਰ ਹੋਣਾ ਪਿਆ ਸੀ। ਮੁਕੱਦਮਾ ਹਿੰਸਾ ਭੜਕਾਉਣ ਲਈ ਫੇਸਬੁੱਕ ਦੇ ਐਲਗੋਰਿਦਮ ਨੂੰ ਦੋਸ਼ੀ ਠਹਿਰਾਉਂਦਾ ਹੈ। ਕੇਸ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਦੇ ਐਲਗੋਰਿਦਮ ਨੇ ਰੋਹਿੰਗਿਆ ਦੇ ਖਿਲਾਫ ਨਫਰਤ ਭਰੇ ਭਾਸ਼ਣਾਂ ਨੂੰ ਪ੍ਰਸਾਰਿਤ ਕੀਤਾ ਅਤੇ ਕੰਪਨੀ ਨੇ ਇਸ ਨੂੰ ਰੋਕਣ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ।
ਮਿਆਂਮਾਰ ਵਿੱਚ 2017 ਵਿੱਚ ਹਿੰਸਾ ਹੋਈ ਸੀ
ਦੱਸ ਦਈਏ ਕਿ ਸਾਲ 2017 'ਚ ਮਿਆਂਮਾਰ 'ਚ ਹਿੰਸਾ ਅਤੇ ਦਮਨ ਤੋਂ ਬਾਅਦ ਕਰੀਬ 10 ਲੱਖ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ 'ਚ ਸ਼ਰਨ ਲੈਣ ਲਈ ਮਜ਼ਬੂਰ ਹੋਏ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੀ ਪਹਿਲਕਦਮੀ ਤਹਿਤ ਲਗਪਗ 10,000 ਸ਼ਰਨਾਰਥੀਆਂ ਨੂੰ ਵੱਖ-ਵੱਖ ਦੇਸ਼ਾਂ ਵਿਚ ਪਨਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮਸਰੂਮ ਦੇ ਬਿਸਕੁਟ ਕਰਨਗੇ ਬਲੱਡ ਪ੍ਰੈਸ਼ਰ ਤੇ ਸ਼ੂਗਰ 'ਤੇ ਕਾਬੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin