ਭਾਰਤ-ਚੀਨ ਵਿਚਾਲੇ ਐਲਏਸੀ 'ਤੇ ਤਣਾਅ ਦੌਰਾਨ ਰੂਸ ਨੇ ਦਿੱਤਾ ਝਟਕਾ
ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਰੂਸ ਤਮਾਮ ਮਤਭੇਦਾਂ ਦੇ ਬਾਵਜੂਦ ਕੌਮਾਂਤਰੀ ਸੰਗਠਨਾਂ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ਪੱਛਮੀ ਦੇਸ਼ ਇਕਧਰੁਵੀ ਕੌਮਾਂਤਰੀ ਵਿਵਸਥਾ ਕਾਇਮ ਕਰਨਾ ਚਾਹੁੰਦੇ ਹਨ ਪਰ ਰੂਸ ਤੇ ਚੀਨ ਕਦੇ ਵੀ ਉਸ ਦੇ ਪਿਛਲੱਗੂ ਨਹੀਂ ਬਣਨਗੇ।
ਰੂਸ ਦੇ ਵਿਦੇਸ਼ ਮੰਤਰੀ ਸਾਰਗੇਈ ਲਾਵਰੋਵ ਨੇ ਅਮਰੀਕਾ ਦੀ ਆਗਵਾਈ ਵਾਲੇ ਪੱਛਮੀ ਦੇਸ਼ਾਂ 'ਤੇ ਇਹ ਇਲਜ਼ਾਮ ਲਾਇਆ ਕਿ ਉਹ ਮਾਸਕੋ ਤੇ ਨਵੀਂ ਦਿੱਲੀ ਦੇ ਵਿਚ ਗਹਿਰੀ ਸਾਂਝੇਦਾਰੀ ਨੂੰ ਕਮਜ਼ੋਰ ਕਰਨ 'ਚ ਲੱਗੀ ਹੋਈ ਹੈ। ਮੰਗਲਵਾਰ ਸਰਕਾਰੀ ਥਿੰਕ ਟੈਂਕ ਰਸ਼ੀਅਨ ਇੰਟਰਨੈਸ਼ਨਲ ਅਫੇਅਰਸ ਕਾਊਂਸਿਲ ਨੂੰ ਵੀਡੀਓ ਲਿੰਕ ਨਾਲ ਸੰਬੋਧਨ ਕਰਦਿਆਂ ਰੂਸੀ ਵਿਦੇਸ਼ ਮੰਤਰੀ ਨੇ ਮਾਸਕੋ ਤੇ ਬੀਜਿੰਗ ਦੇ ਪ੍ਰਭਾਵ ਨੂੰ ਕਾਊਂਟਰ ਕਰਨ ਲਈ ਪੱਛਮੀ ਤਾਕਤਾਂ 'ਤੇ ਨਿਸ਼ਾਨਾ ਸਾਧਿਆ।
ਸਾਰਗੇਈ ਲਾਵਰੋਵ ਨੇ ਇਲਜ਼ਾਮ ਲਾਇਆ ਕਿ ਪੱਛਮੀ ਦੇਸ਼ ਭਾਰਤ ਦੇ ਨਾਲ ਉਸ ਦੇ ਕਰੀਬੀ ਰਿਸ਼ਤਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ, ਜਪਾਨ ਤੇ ਆਸਟਰੇਲੀਆ ਨੇ ਸਾਲ 2017 'ਚ ਲੰਬੇ ਸਮੇਂ ਤੋਂ ਪੈਂਡਿੰਗ ਪਏ ਕੁਆਡ ਨੂੰ ਮਨਜੂਰੀ ਦਿੱਤੀ ਸੀ ਤਾਂ ਕਿ ਚੀਨ ਦੀ ਹਿੰਦ ਪ੍ਰਸ਼ਾਂਤ ਖੇਤਰ 'ਚ ਹਮਲਾਵਰ ਰੁਖ ਨੂੰ ਕਾਊਂਟਰ ਕੀਤਾ ਜਾ ਸਕੇ। ਹਾਲਾਂਕਿ ਅਮਰੀਕਾ ਨੇ ਕਿਹਾ ਕਿ ਕੁਆਡ ਕੋਈ ਗੁੱਟ ਨਹੀਂ ਬਲਕਿ ਆਪਸੀ ਹਿੱਤਾਂ ਤੇ ਮੁੱਲਾਂ ਨੂੰ ਸਾਂਝਾ ਕਰਨ ਵਾਲੇ ਗਰੁੱਪ ਹਨ ਜੋ ਸਾਮਰਿਕ ਤੌਰ 'ਤੇ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ ਨੂੰ ਮਜਬੂਤ ਕਰ ਰਹੇ ਹਨ।
ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਰੂਸ ਤਮਾਮ ਮਤਭੇਦਾਂ ਦੇ ਬਾਵਜੂਦ ਕੌਮਾਂਤਰੀ ਸੰਗਠਨਾਂ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ਪੱਛਮੀ ਦੇਸ਼ ਇਕਧਰੁਵੀ ਕੌਮਾਂਤਰੀ ਵਿਵਸਥਾ ਕਾਇਮ ਕਰਨਾ ਚਾਹੁੰਦੇ ਹਨ ਪਰ ਰੂਸ ਤੇ ਚੀਨ ਕਦੇ ਵੀ ਉਸ ਦੇ ਪਿਛਲੱਗੂ ਨਹੀਂ ਬਣਨਗੇ।
ਸਾਰਗੇਈ ਲਾਵਰੋਵ ਨੇ ਕਿਹਾ, 'ਮਿਸਾਇਲ ਟੈਕਨਾਲੋਜੀ ਕੰਟਰੋਲ ਨੂੰ ਲੈਕੇ ਵੀ ਭਾਰਤ ਤੇ ਅਮਰੀਕਾ ਦੇ ਦਬਾਅ ਦਾ ਇਹੀ ਮਕਸਦ ਹੈ। ਲਾਵਰੋਵ ਸੰਭਾਵਿਤ ਐਸ-400 ਏਅਰ ਡਿਫੈਂਸ ਸਿਸਟਮ ਨੂੰ ਲੈਕੇ ਰੂਸ ਦੇ ਨਾਲ ਹੋਈ ਭਾਰਤ ਦੀ 5.4 ਅਰਬ ਡਾਲਰ ਦੀ ਡੀਲ ਦਾ ਜ਼ਿਕਰ ਕਰ ਰਹੇ ਸਨ। ਅਮਰੀਕਾ ਇਸ ਡੀਲ ਦਾ ਵਿਰੋਧ ਕਰਦਾ ਰਿਹਾ ਹੈ ਤੇ ਪਾਬੰਦੀ ਲਾਉਣ ਦੀ ਗੱਲ ਕਰਦਾ ਹੈ।' ਰੂਸੀ ਵਿਦੇਸ਼ ਮੰਤਰੀ ਨੇ ਕਿਹਾ, 'ਭਾਰਤ ਇਸ ਸਮੇਂ ਪੱਛਮੀ ਦੇਸ਼ਾਂ ਦੀ ਹਮਲਾਵਰ, ਨਿਯਮਿਤ ਤੇ ਛਲਾਵੇ ਦੀ ਨੀਤੀ ਦਾ ਟਾਰਗੇਟ ਬਣ ਗਿਆ ਹੈ ਕਿਉਂਕਿ ਉਹ ਇੰਡੋ-ਪੈਸੇਫਿਕ ਜਾਂ ਕਥਿਤ ਕੁਆਡ ਨੂੰ ਬੜਾਵਾ ਦੇਕੇ ਚੀਨ ਦੇ ਖਿਲਾਫ ਆਪਣੇ ਖੇਡ 'ਚ ਉਸ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਪੱਛਮੀ ਦੇਸ਼ ਭਾਰਤ ਦੇ ਨਾਲ ਸਾਡੇ ਖਾਸ ਤੇ ਕਰੀਬੀ ਰਿਸ਼ਤਿਆਂ ਨੂੰ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਮਰੀਕਾ ਦੀ ਅਗਵਾਈ 'ਚ ਪੱਛਮੀ ਦੇਸ਼ਾਂ ਨੇ ਬਹੁਧਰੁਵੀ ਦੁਨੀਆ ਦੀ ਵਿਵਸਥਾ ਨੂੰ ਖਾਰਜ ਕਰ ਦਿੱਤਾ ਹੈ। ਪੱਛਮ, ਰੂਸ ਤੇ ਚੀਨ ਨੂੰ ਦਰਕਿਨਾਰ ਕਰਦਿਆਂ ਹੋਇਆਂ ਆਪਣੀ ਇਕਧਰੁਵੀ ਦੁਨੀਆਂ 'ਚ ਬਾਕੀਆਂ ਨੂੰ ਵੀ ਹਰ ਤਰੀਕੇ ਨਾਲ ਘਸੀਟਣ ਦੀ ਕੋਸ਼ਿਸ਼ ਕਰ ਰਿਹਾ ਹੈ।
ਬਿਕਰਮ ਮਜੀਠੀਆ ਨੇ ਮੋਦੀ ਸਰਕਾਰ ਨੂੰ ਇੰਝ ਪਾਈਆਂ ਲਾਹਨਤਾਂ, ਕਿਸਾਨ ਅੰਦੋਲਨ ਦੀ ਕੀਤੀ ਹਮਾਇਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ