ਰੂਸ ਵੱਲੋਂ ਕੋਰੋਨਾ ਵੈਕਸੀਨ ਦੇ 100% ਸਫ਼ਲ ਟ੍ਰਾਇਲ ਦਾ ਦਾਅਵਾ, WHO ਨਕਾਰਿਆ
ਟ੍ਰਾਇਲ ਰਿਪੋਰਟ ਮੁਤਾਬਕ ਜਿਨ੍ਹਾਂ ਵਾਲੰਟੀਅਰਸ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ, ਉਨ੍ਹਾਂ 'ਚ ਵਾਇਰਸ ਖਿਲਾਫ ਇਮਿਊਨਿਟੀ ਵਿਕਸਤ ਹੋਈ ਹੈ। ਕਿਸੇ 'ਚ ਵੀ ਨੈਗੇਟਿਵ ਸਾਈਡ ਇਫੈਕਟਸ ਨਹੀਂ ਮਿਲੇ। ਟ੍ਰਾਇਲ ਦੇ ਨਤੀਜਿਆਂ ਤੋਂ ਬਾਅਦ ਰਸ਼ੀਆ ਸਰਕਾਰ ਨੇ ਵੈਕਸੀਨ ਦੀ ਤਾਰੀਫ ਕੀਤੀ ਹੈ।
ਮਾਸਕੋ: ਕੋਰੋਨਾ ਵੈਕਸੀਨ ਬਣਾਉਣ ਲਈ ਦੁਨੀਆਂ ਦੇ ਕਈ ਦੇਸ਼ਾਂ ਦੇ ਵਿਗਿਆਨੀ ਜੁਟੇ ਹੋਏ ਹਨ। ਅਜਿਹੇ 'ਚ ਰੂਸ ਨੇ ਦਾਅਵਾ ਕੀਤਾ ਕਿ ਉਸ ਦੀ ਕੋਰੋਨਾ ਵਾਇਰਸ ਵੈਕਸੀਨ ਕਲੀਨੀਕਲ ਟ੍ਰਾਇਲ 'ਚ 100 ਫੀਸਦ ਸਫ਼ਲ ਰਹੀ। ਇਸ ਵੈਕਸੀਨ ਨੂੰ ਮਾਸਕੋ ਸਥਿਤ ਰੂਸੀ ਸਿਹਤ ਮੰਤਰਾਲੇ ਨਾਲ ਜੁੜੀ ਖੋਜ ਸੰਸਥਾ ਨੇ ਬਣਾਇਆ ਹੈ।
ਟ੍ਰਾਇਲ ਰਿਪੋਰਟ ਮੁਤਾਬਕ ਜਿਨ੍ਹਾਂ ਵਾਲੰਟੀਅਰਸ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ, ਉਨ੍ਹਾਂ 'ਚ ਵਾਇਰਸ ਖਿਲਾਫ ਇਮਿਊਨਿਟੀ ਵਿਕਸਤ ਹੋਈ ਹੈ। ਕਿਸੇ 'ਚ ਵੀ ਨੈਗੇਟਿਵ ਸਾਈਡ ਇਫੈਕਟਸ ਨਹੀਂ ਮਿਲੇ। ਟ੍ਰਾਇਲ ਦੇ ਨਤੀਜਿਆਂ ਤੋਂ ਬਾਅਦ ਰਸ਼ੀਆ ਸਰਕਾਰ ਨੇ ਵੈਕਸੀਨ ਦੀ ਤਾਰੀਫ ਕੀਤੀ ਹੈ।
ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਵੈਕਸੀਨ ਦੇ ਇਸਤੇਮਾਲ ਨੂੰ ਲੈ ਕੇ ਸਾਵਧਾਨ ਕੀਤਾ ਹੈ। ਬ੍ਰਿਟੇਨ ਨੇ ਵੀ ਰਸ਼ੀਆ ਵੈਕਸੀਨ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ। ਰੂਸ ਸਰਕਾਰ ਦਾ ਦਾਅਵਾ ਹੈ ਕਿ Gam-Covid-Vac Lyo ਨਾਂ ਦੀ ਇਹ ਵੈਕਸੀਨ ਅਗਸਤ ਤੋਂ ਰਜਿਸਟਰ ਹੋ ਜਾਵੇਗੀ। ਸਤੰਬਰ 'ਚ ਇਸ ਦੀ ਵੱਡੇ ਪੱਧਰ 'ਤੇ ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਅਕਤੂਬਰ 'ਚ ਦੇਸ਼ ਭਰ 'ਚ ਟੀਕਾਕਰਨ ਸ਼ੁਰੂ ਹੋ ਜਾਵੇਗਾ।
Mahindra Thar ਪ੍ਰੇਮੀਆਂ ਲਈ ਖੁਸ਼ਖ਼ਬਰੀ! ਨਵਾਂ ਮਾਡਲ ਇਸ ਦਿਨ ਹੋਵੇਗਾ ਲਾਂਚ
ਉਧਰ, ਅਮਰੀਕਾ ਸਮੇਤ ਤਮਾਮ ਯੂਰਪੀ ਦੇਸ਼ਾਂ ਦੇ ਕੁਝ ਮਾਹਿਰ ਰਸ਼ੀਅਨ ਵੈਕਸੀਨ ਦੀ ਸੇਫਟੀ ਤੇ ਪ੍ਰਭਾਵੀ ਹੋਣ 'ਤੇ ਸਵਾਲ ਚੁੱਕ ਰਹੇ ਹਨ। ਦਰਅਸਲ ਉਨ੍ਹਾਂ ਨੂੰ ਰੂਸ ਵੱਲੋਂ ਕੋਰੋਨਾ ਵੈਕਸੀਨ ਲਈ ਵਰਤੀ ਫਾਸਟ ਟ੍ਰੈਕ ਅਪਰੋਚ ਤੋਂ ਦਿੱਕਤ ਹੈ। ਅਮਰੀਕਾ ਦੀ ਸਭ ਤੋਂ ਵੱਡੀ ਮਹਾਮਾਰੀ ਰੋਗ ਮਾਹਿਰ ਏਂਥੋਨੀ ਫਾਊਚੀ ਨੇ ਖਦਸ਼ਾ ਜ਼ਾਹਰ ਕੀਤਾ ਕਿ ਰੂਸ ਤੇ ਚੀਨ ਦੇ ਵੈਕਸੀਨ ਪ੍ਰਭਾਵੀ ਤੇ ਸੁਰੱਖਿਅਤ ਨਹੀਂ। ਉਨ੍ਹਾਂ ਇਸ ਵੈਕਸੀਨ ਦੀ ਜਾਂਚ ਦੀ ਮੰਗ ਵੀ ਕੀਤੀ ਹੈ।
ਫੇਕ ਫੌਲੋਅਰ ਮਾਮਲਾ: ਰੈਪਰ ਬਾਦਸ਼ਾਹ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Check out below Health Tools-
Calculate Your Body Mass Index ( BMI )