Russia-Ukraine War Live Updates: ਖਾਰਕੀਵ 'ਚ ਰਹਿ ਰਹੇ ਭਾਰਤੀਆਂ ਲਈ ਨਵੀਂ ਐਡਵਾਈਜ਼ਰੀ ਜਾਰੀ - ਦੂਤਾਵਾਸ 'ਚ ਦਿਓ ਆਪਣੀ ਜਾਣਕਾਰੀ

Russia Ukraine War 8th Day Live: ਰੂਸ-ਯੂਕਰੇਨ ਅੱਠ ਦਿਨਾਂ ਤੋਂ ਚੱਲ ਰਹੀ ਭਿਆਨਕ ਲੜਾਈ ਦੇ ਵਿਚਕਾਰ ਅੱਜ ਦੂਜੇ ਦੌਰ ਦੀ ਗੱਲਬਾਤ ਕਰ ਸਕਦੇ ਹਨ। ਰੂਸੀ ਵਫ਼ਦ ਗੱਲਬਾਤ ਲਈ ਬੇਲਾਰੂਸ-ਪੋਲੈਂਡ ਸਰਹੱਦ 'ਤੇ ਪਹੁੰਚ ਗਿਆ ਹੈ।

ਰਵਨੀਤ ਕੌਰ Last Updated: 03 Mar 2022 08:19 PM
Russia Ukraine War: ਪੀਐਮ ਮੋਦੀ ਦੀ ਪੁਤਿਨ ਨਾਲ ਗੱਲ ਕਰਨ ਤੋਂ ਬਾਅਦ ਰੂਸ ਨੇ ਚੁੱਕਿਆ ਇਹ ਕਦਮ

ਯੁੱਧ ਪ੍ਰਭਾਵਿਤ ਯੂਕਰੇਨ ਦੇ ਖਾਰਕਿਵ ਅਤੇ ਸੁਮੀ ਸ਼ਹਿਰਾਂ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀਆਂ ਨੂੰ ਕੱਢਣ ਲਈ 130 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਰੂਸ ਦੇ ਇੱਕ ਟੌਪ ਦੇ ਫੌਜੀ ਜਨਰਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸੀ ਰਾਸ਼ਟਰੀ ਰੱਖਿਆ ਨਿਯੰਤਰਣ ਕੇਂਦਰ ਦੇ ਮੁਖੀ ਕਰਨਲ-ਜਨਰਲ ਮਿਖਾਇਲ ਮਿਜ਼ਿਨਸੇਵ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਬੁੱਧਵਾਰ ਨੂੰ ਗੱਲਬਾਤ ਕਰਨ ਅਤੇ ਯੂਕਰੇਨ ਦੇ ਸੰਘਰਸ਼ ਪ੍ਰਭਾਵਿਤ ਖੇਤਰਾਂ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ।

Russia-Ukraine War: ਕਵਾਡ ਮੀਟਿੰਗ ਵਿੱਚ ਸ਼ਾਮਲ ਹੋਏ ਮੋਦੀ ਅਤੇ ਬਾਈਡਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਨਾਲ ਕਵਾਡ ਨੇਤਾਵਾਂ ਦੀ ਬੈਠਕ ਵਿੱਚ ਹਿੱਸਾ ਲਿਆ। ਕਵਾਡ ਨੇਤਾ ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਵਾਸ਼ਿੰਗਟਨ ਵਿੱਚ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਸੀ।

Ukraine Russia War: ਮੈਕਰੋਨ ਨਾਲ ਰੂਸੀ ਰਾਸ਼ਟਰਪਤੀ ਦੀ ਗੱਲ

ਪੁਤਿਨ ਨੇ ਮੈਕਰੋਨ ਨੂੰ ਕਿਹਾ ਕਿ ਉਨ੍ਹਾਂ ਦਾ ਟੀਚਾ ਯੂਕਰੇਨ ਨੂੰ ਨਿਰਪੱਖ ਰਾਜ ਬਣਾਉਣਾ ਹੈ। ਪੁਤਿਨ ਨੇ ਕਿਹਾ ਕਿ ਉਹ ਯੂਕਰੇਨ ਵਿੱਚ ਆਪਣਾ ਕੰਮ ਉਦੋਂ ਤੱਕ ਜਾਰੀ ਰੱਖੇਗਾ ਜਦੋਂ ਤੱਕ ਉਸਦਾ ਟੀਚਾ ਪੂਰਾ ਨਹੀਂ ਹੋ ਜਾਂਦਾ। ਪੁਤਿਨ ਨੇ ਕਿਹਾ ਕਿ ਸਥਿਤੀ ਜੋ ਵੀ ਹੋਵੇਉਹ ਯੂਕਰੇਨ ਨੂੰ ਨਿਰਪੱਖ ਰਾਜ ਬਣਾ ਕੇ ਹੀ ਦਮ ਲੈਣਗੇ। ਇਸ ਦੌਰਾਨ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿਨ ਨੇ ਕਿਹਾ ਕਿ ਅਸੀਂ ਯੂਕਰੇਨ ਦੀ ਬਹੁਤ ਮਦਦ ਕਰ ਰਹੇ ਹਾਂ। ਯੂਰਪ ਦੇ ਸਾਰੇ ਦੇਸ਼ਾਂ ਨੇ ਯੂਕਰੇਨ ਨੂੰ ਮਨੁੱਖੀ ਮਦਦ ਤੋਂ ਇਲਾਵਾ ਸਾਜ਼ੋ-ਸਾਮਾਨਹਥਿਆਰ ਭੇਜਣ ਦਾ ਫੈਸਲਾ ਕੀਤਾ ਹੈ। ਅਸੀਂ ਬਹੁਤ ਸਾਰਾ ਰਾਜਨੀਤਿਕ ਸਮਰਥਨ ਵੀ ਪ੍ਰਦਾਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਰਿਕਾਰਡ ਸਮੇਂ 'ਚ ਅਸੀਂ ਰੂਸਇਸ ਦੀਆਂ ਬੈਂਕਿੰਗ ਸੰਸਥਾਵਾਂ 'ਤੇ ਬੇਮਿਸਾਲ ਪਾਬੰਦੀਆਂ ਲਗਾਈਆਂ ਹਨ।

Russia-Ukraine: ਕੀਵ ਹਵਾਈ ਅੱਡੇ 'ਤੇ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਸੜਿਆ

ਯੂਕਰੇਨ ਦੀ ਫੌਜ ਨੇ ਗਲਤੀ ਨਾਲ ਆਪਣੇ ਹੀ ਜਹਾਜ਼ ਨੂੰ ਗੋਲੀ ਮਾਰ ਦਿੱਤੀ ਹੈ। ਕੀਵ ਹਵਾਈ ਅੱਡੇ 'ਤੇ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਸੜ ਗਿਆ।

Russia-Ukraine Update: ਭਾਰਤ ਸਰਕਾਰ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ

ਭਾਰਤ ਸਰਕਾਰ ਨੇ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀਆਂ ਨੂੰ ਆਪਣੀ ਸੂਚਨਾ ਤੁਰੰਤ ਦੂਤਾਵਾਸ ਨੂੰ ਦੇਣ ਲਈ ਕਿਹਾ ਗਿਆ ਹੈ। ਇਹ ਐਡਵਾਈਜ਼ਰੀ ਖਾਰਕਿਵ ਵਿੱਚ ਰਹਿ ਰਹੇ ਭਾਰਤੀਆਂ ਲਈ ਹੈ।

Russia Ukraine War Update: ਯੂਕਰੇਨ ਅਤੇ ਰੂਸ ਨਾਲ ਕਈ ਪੱਧਰਾਂ 'ਤੇ ਚਰਚਾ

ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਭਾਰਤੀਆਂ ਦੀ ਵਾਪਸੀ ਨੂੰ ਲੈ ਕੇ ਕਈ ਦੇਸ਼ਾਂ ਨਾਲ ਸੰਪਰਕ ਬਣਾ ਰਹੇ ਹਾਂ। ਖਾਸ ਤੌਰ 'ਤੇ ਯੂਕਰੇਨ ਅਤੇ ਰੂਸ ਨਾਲ ਕਈ ਪੱਧਰਾਂ 'ਤੇ ਚਰਚਾ ਚੱਲ ਰਹੀ ਹੈ। ਪੀਐਮ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ। ਸਾਡਾ ਇੱਕੋ ਇਰਾਦਾ ਹੈ ਕਿ ਸਾਰੇ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਵੇ।

ਯੂਕਰੇਨ ਸੰਕਟ 'ਤੇ ਕਵਾਡ ਦੀ ਵਰਚੁਅਲ ਮੀਟਿੰਗ ਸ਼ੁਰੂ

ਯੂਕਰੇਨ ਸੰਕਟ ਨੂੰ ਲੈ ਕੇ ਕਵਾਡ ਦੀ ਵਰਚੁਅਲ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪੀਐੱਮ ਮੋਦੀ ਵੀ ਮੌਜੂਦ ਹਨ। ਇਸ ਦੇ ਨਾਲ ਆਸਟ੍ਰੇਲੀਆ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਵੀ ਬੈਠਕ 'ਚ ਸ਼ਾਮਲ ਹਨ।

Russia Ukraine War: ਅਗਲੇ ਕੁਝ ਦਿਨਾਂ ਵਿੱਚ ਭਾਰਤੀ ਵਾਪਸ ਆ ਜਾਣਗੇ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਅੱਗੇ ਕਿਹਾ ਕਿ, ਅਸੀਂ ਹੋਰ ਉਡਾਣਾਂ ਦਾ ਸਮਾਂ ਨਿਰਧਾਰਤ ਕਰ ਰਹੇ ਹਾਂ ਅਤੇ ਅਗਲੇ 2-3 ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਾਪਸ ਆਉਣਗੇ। ਮੈਂ ਸਾਡੇ ਲੋਕਾਂ ਨੂੰ ਕੱਢਣ ਲਈ ਮੇਜ਼ਬਾਨੀ ਅਤੇ ਮਦਦ ਪ੍ਰਦਾਨ ਕਰਨ ਲਈ ਯੂਕਰੇਨ ਦੀ ਸਰਕਾਰ ਅਤੇ ਗੁਆਂਢੀ ਦੇਸ਼ਾਂ ਦਾ ਧੰਨਵਾਦ ਕਰਨਾ ਚਾਹਾਂਗਾ। ਕੁਝ ਲੋਕਾਂ ਨੂੰ ਬੰਧਕ ਬਣਾਏ ਜਾਣ ਦੀਆਂ ਖ਼ਬਰਾਂ ਵੀ ਆਈਆਂ ਸੀ, ਜਿਸ 'ਤੇ ਬੁਲਾਰੇ ਨੇ ਕਿਹਾ ਕਿ ਸਾਡੇ ਕੋਲ ਉੱਥੇ ਬੰਧਕ ਬਣਾਏ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ, ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਜੋ ਵੀ ਰਸਤਾ ਸਾਨੂੰ ਸੁਵਿਧਾਜਨਕ ਲੱਗੇਗਾ, ਅਸੀਂ ਉਨ੍ਹਾਂ ਨੂੰ ਬਾਹਰ ਕੱਢਾਂਗੇ। ਯੂਕਰੇਨ ਛੱਡਣ ਤੋਂ ਬਾਅਦ ਬਹੁਤੀ ਮੁਸ਼ਕਲ ਨਹੀਂ ਹੈ।

Russia-Ukraine: 18 ਹਜ਼ਾਰ ਲੋਕ ਸੁਰੱਖਿਅਤ ਭਾਰਤ ਪਰਤੇ

ਭਾਰਤੀਆਂ ਦੀ ਵਾਪਸੀ ਬਾਰੇ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਆਪਰੇਸ਼ਨ ਗੰਗਾ ਤਹਿਤ ਹੁਣ ਤੱਕ 30 ਉਡਾਣਾਂ ਯੂਕਰੇਨ ਤੋਂ 6,400 ਭਾਰਤੀਆਂ ਨੂੰ ਲੈ ਕੇ ਭਾਰਤ ਪਹੁੰਚੀਆਂ ਹਨ। ਅਗਲੇ 24 ਘੰਟਿਆਂ ਵਿੱਚ 18 ਹੋਰ ਉਡਾਣਾਂ ਦੇ ਸਮਾਂ-ਸਾਰਣੀ ਹਨ। ਇਨ੍ਹਾਂ ਚੋਂ 3 ਉਡਾਣਾਂ ਭਾਰਤੀ ਹਵਾਈ ਸੈਨਾ ਦੀਆਂ ਸੀ-17 ਹਨ। ਬਾਕੀ ਵਪਾਰਕ ਉਡਾਣਾਂ ਹਨ, ਜਿਸ ਵਿੱਚ ਏਅਰ ਇੰਡੀਆ, ਇੰਡੀਗੋ, ਸਪਾਈਸਜੈੱਟ, ਗੋਏਅਰ ਅਤੇ ਗੋਫਸਟ ਉਡਾਣਾਂ ਸ਼ਾਮਲ ਹਨ। ਉਡਾਣਾਂ ਦੀ ਇਹ ਗਿਣਤੀ ਉਨ੍ਹਾਂ ਭਾਰਤੀਆਂ ਦੀ ਵੱਡੀ ਗਿਣਤੀ ਨੂੰ ਦਰਸਾਉਂਦੀ ਹੈ ਜੋ ਯੂਕਰੇਨ ਤੋਂ ਪਾਰ ਲੰਘ ਚੁੱਕੇ ਹਨ ਅਤੇ ਹੁਣ ਗੁਆਂਢੀ ਦੇਸ਼ਾਂ ਵਿੱਚ ਹਨ। ਅਸੀਂ ਇਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।

6200 ਭਾਰਤੀਆਂ ਨੂੰ ਯੂਕਰੇਨ 'ਚੋਂ ਵਿਸ਼ੇਸ਼ ਉਡਾਣ ਰਾਹੀਂ ਕੱਢਿਆ ਗਿਆ

ਯੂਕਰੇਨ (Ukraine) ਵਿੱਚ ਫਸੇ ਭਾਰਤੀ ਨਾਗਰਿਕਾਂ (Indian Citizens) ਦੀ ਵਾਪਸੀ ਲਈ ਭਾਰਤ ਸਰਕਾਰ ਵੱਲੋਂ 'ਆਪ੍ਰੇਸ਼ਨ ਗੰਗਾ' ਚਲਾਇਆ ਗਿਆ ਹੈ। ਯੂਕਰੇਨ ਵਿੱਚ ਵਿਗੜਦੀ ਸਥਿਤੀ ਦੇ ਵਿੱਚ ਵਿਦੇਸ਼ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਪਿਛਲੇ ਕਈ ਦਿਨਾਂ ਤੋਂ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਦੀ ਨਿਕਾਸੀ ਵਿੱਚ ਤੇਜ਼ੀ ਲਿਆਉਣ ਲਈ ਯਤਨ ਕਰ ਰਿਹਾ ਹੈ।

Ukraine Russia War Live : ਰੂਸ ਨੇ ਯੂਕਰੇਨ ਦੇ 20 ਫੀਸਦੀ ਤੋਂ ਵੱਧ ਹਿੱਸੇ 'ਤੇ ਕੀਤਾ ਕਬਜ਼ਾ , 7 ਦਿਨਾਂ 'ਚ 1 ਲੱਖ 6 ਹਜ਼ਾਰ ਵਰਗ ਕਿਲੋਮੀਟਰ ਖੇਤਰ ਰੂਸੀ ਫੌਜ ਨੇ ਜਿੱਤਿਆ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ 'ਚ ਹੁਣ ਰੂਸ 'ਤੇ ਪੱਲੜਾ ਭਾਰੀ ਦਿਖਾਈ ਦੇ ਰਿਹਾ ਹੈ। ਰੂਸ ਨੇ ਯੂਕਰੇਨ ਦੇ 20 ਫੀਸਦੀ ਤੋਂ ਵੱਧ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਪਤਾ ਲੱਗਾ ਹੈ ਕਿ ਪਿਛਲੇ 7 ਦਿਨਾਂ 'ਚ ਰੂਸੀ ਫੌਜ ਨੇ ਯੂਕਰੇਨ ਦੇ 1 ਲੱਖ 6 ਹਜ਼ਾਰ ਵਰਗ ਕਿਲੋਮੀਟਰ ਖੇਤਰ 'ਤੇ ਕਬਜ਼ਾ ਕਰ ਲਿਆ ਹੈ। ਪਿਛਲੇ ਅੱਠ ਦਿਨਾਂ ਤੋਂ ਯੂਕਰੇਨ 'ਤੇ ਚੱਲ ਰਹੇ ਹਮਲੇ ਦੇ ਮੱਦੇਨਜ਼ਰ ਅੱਜ ਬੇਲਾਰੂਸ-ਪੋਲੈਂਡ ਸਰਹੱਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਣੀ ਸੀ ਪਰ ਯੂਕਰੇਨ ਨੇ ਇਸ ਵਾਰਤਾ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ।

 
Ukraine Russia War Live : ਰੂਸ ਦੇ ਵਿਦੇਸ਼ ਮੰਤਰੀ ਨੇ ਦੱਸਿਆ ਕਦੋਂ ਤੱਕ ਚੱਲੇਗਾ ਯੂਕਰੇਨ ਖਿਲਾਫ਼ ਯੁੱਧ ? ਪ੍ਰਮਾਣੂ ਹਮਲੇ ਦਾ ਵੀ ਕੀਤਾ ਜ਼ਿਕਰ

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Sergei Lavrov) ਨੇ ਵੀਰਵਾਰ ਨੂੰ ਕਿਹਾ ਕਿ ਮਾਸਕੋ (Moscow) "ਅੰਤ" ਤੱਕ ਯੂਕਰੇਨ (Ukraine) ਵਿੱਚ ਆਪਣੀ ਫੌਜੀ ਮੁਹਿੰਮ ਜਾਰੀ ਰੱਖੇਗਾ। ਲਾਵਰੋਵ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੁਝ ਵਿਦੇਸ਼ੀ ਨੇਤਾ ਰੂਸ ਦੇ ਖਿਲਾਫ ਜੰਗ ਦੀ ਤਿਆਰੀ ਕਰ ਰਹੇ ਸੀ।

Ukraine Russia War: ਜੰਗ 'ਚ ਰੂਸ ਨੂੰ ਵੱਡਾ ਨੁਕਸਾਨ!

ਦਾਅਵਿਆਂ ਅਨੁਸਾਰਰੂਸ ਦੇ 217 ਟੈਂਕ ਤਬਾਹ ਕੀਤੇ ਗਏ ਹਨਜਦੋਂ ਕਿ ਯੂਕਰੇਨ ਵਲੋਂ 60 ਮਿਲਟਰੀ ਟਰੱਕ, 3 ਡਰੋਨ ਅਤੇ ਐਂਟਰੀ ਏਅਰਕ੍ਰਾਫਟ ਮਿਜ਼ਾਈਲ ਪ੍ਰਣਾਲੀ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰੂਸ ਦੇ ਕਰੀਬ 900 ਹਥਿਆਰਬੰਦ ਵਾਹਨ ਵੀ ਗੁਆਚ ਗਏ ਹਨਜਦੋਂ ਕਿ 90 ਅਰਟਿਲਰੀ ਪੀਸੀ, 42 ਐਮਐਲਆਰਐਸ, 374 ਵਾਹਨ, 2 ਜੰਗੀ ਬੇੜੇ ਅਤੇ 11 ਐਂਟੀ-ਏਅਰਕ੍ਰਾਫਟ ਯੁੱਧ ਪ੍ਰਣਾਲੀ ਨੂੰ ਵੀ ਤਬਾਹ ਕੀਤੇ ਹਨ।

Russia-Ukraine: ਯੂਕਰੇਨ ਨੇ ਬੁਚਾ ਸ਼ਹਿਰ 'ਤੇ ਲਹਿਰਾਇਆ ਆਪਣਾ ਝੰਡਾ

ਯੂਕਰੇਨ ਨੇ ਬੁਕਾ ਸ਼ਹਿਰ ਨੂੰ ਰੂਸੀ ਕਬਜ਼ੇ ਤੋਂ ਆਜ਼ਾਦ ਕਰਵਾ ਲਿਆ ਹੈ। ਇੱਥੇ ਇੱਕ ਵਾਰ ਫਿਰ ਯੂਕਰੇਨ ਨੇ ਆਪਣਾ ਝੰਡਾ ਲਹਿਰਾਇਆ ਹੈ।

Russia Ukraine War: ਸੁਮੀ, ਕੀਵ ਅਤੇ ਖਾਰਕੀਵ ਵਿੱਚ ਲਗਾਤਾਰ ਬੰਬ ਧਮਾਕੇ

ਯੂਕਰੇਨ 'ਤੇ ਰੂਸ ਦਾ ਹਮਲਾ ਜਾਰੀ ਹੈ। ਸੁਮੀ, ਕੀਵ ਅਤੇ ਖਾਰਕੀਵ ਵਿੱਚ ਲਗਾਤਾਰ ਬੰਬਾਰੀ ਜਾਰੀ ਹੈ। ਰੂਸੀ ਫੌਜਾਂ ਨੇ ਚੇਰਨੀਹਾਈਵ ਵਿੱਚ ਤੇਲ ਡਿਪੂ ਨੂੰ ਉਡਾ ਦਿੱਤਾ।

Ukraine-Russia: ਫਾਰਮੂਲਾ ਵਨ ਨੇ ਰੂਸੀ ਗ੍ਰਾਂ ਪ੍ਰੀ ਨਾਲ ਇਕਰਾਰਨਾਮਾ ਕੀਤਾ ਖ਼ਤਮ

ਫਾਰਮੂਲਾ 1 ਨੇ ਕਥਿਤ ਤੌਰ 'ਤੇ ਰੂਸੀ ਗ੍ਰਾਂ ਪ੍ਰੀ ਨਾਲ ਆਪਣਾ ਇਕਰਾਰਨਾਮਾ ਖਤਮ ਕਰ ਦਿੱਤਾ ਹੈ ਕਿਉਂਕਿ ਮੋਟਰਸਪੋਰਟਸ ਦੀ ਵਪਾਰਕ ਬਾਂਹ ਯੂਕਰੇਨ ਵਿੱਚ ਚੱਲ ਰਹੇ ਯੁੱਧ ਦੇ ਕਾਰਨ ਦੇਸ਼ ਵਿੱਚ ਦੌੜ ਲਗਾਉਣਾ ਅਸੰਭਵ ਸਮਝਦੀ ਹੈ। ਇਹ ਫੈਸਲਾ ਰੂਸ ਦੇ ਯੂਕਰੇਨ 'ਤੇ ਹਮਲੇ ਦੇ ਮੱਦੇਨਜ਼ਰ ਸੋਚੀ ਵਿੱਚ ਇਸ ਸਾਲ ਦੀ ਦੌੜ ਨੂੰ ਰੱਦ ਕਰਨ ਦੇ ਕੁਝ ਦਿਨ ਬਾਅਦ ਆਇਆ ਹੈ।

Russia Ukraine War 8th Day Update: ਰੂਸ ਗੱਲਬਾਤ ਲਈ ਤਿਆਰ

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਅਸੀਂ ਜੰਗ ਨੂੰ ਖ਼ਤਮ ਕਰਨ ਲਈ ਗੱਲਬਾਤ ਲਈ ਤਿਆਰ ਹਾਂ।

Russia Ukraine War Live : ਯੂਕਰੇਨ 'ਚੋਂ ਪਰਤੇ ਮਾਨਸਾ ਦੇ ਨੌਜਵਾਨ ਨੇ ਭਾਰਤ ਸਰਕਾਰ ਦੀ ਅੰਬੈਸੀ 'ਤੇ ਚੁੱਕੇ ਸਵਾਲ

ਰੂਸ ਅਤੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਦੇ ਕਾਰਨ ਯੂਕਰੇਨ ਵਿਚ ਪੜ੍ਹਾਈ ਕਰਨ ਦੇ ਲਈ ਗਏ ਵਿਦਿਆਰਥੀਆਂ ਦੇ ਜਿੱਥੇ ਮਾਪੇ ਚਿੰਤਤ ਹਨ, ਉਥੇ ਵਿਦਿਆਰਥੀ ਵੀ ਭਾਰਤ ਆਉਣ ਦੇ ਲਈ ਭਾਰਤ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ। ਉਥੇ ਯੂਕਰੇਨ ਵਿੱਚੋਂ ਪਰਤੇ ਮਾਨਸਾ ਦੇ ਮੁਕੇਸ਼ ਨੇ ਭਾਰਤ ਸਰਕਾਰ ਦੀ ਅੰਬੈਸੀ 'ਤੇ ਵੀ ਸਵਾਲ ਚੁੱਕੇ ਹਨ ਕਿਹਾ ਹੈ ਕਿ ਅੰਬੈਸੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਵਿਦਿਆਰਥੀਆਂ ਨੂੰ ਮਦਦ ਨਹੀਂ ਦਿੱਤੀ ਜਾ ਰਹੀ ,ਜਿਸ ਕਾਰਨ ਉਹ ਖੁਦ ਹੰਭਲਾ ਮਾਰ ਕੇ ਮਾਨਸਾ ਪਹੁੰਚੇ ਹਨ।

Russia Ukraine War 8th Day Live : ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਦਾਅਵਾ - 16 ਹਜ਼ਾਰ ਲੜਾਕੇ ਆ ਰਹੇ ਹਨ ਯੂਕਰੇਨ , ਰੂਸ ਸਾਡੇ ਨੁਕਸਾਨ ਦੀ ਕਰੇਗਾ ਭਰਪਾਈ
Russia Ukraine War 8th Day Live : ਰੂਸ-ਯੂਕਰੇਨ ਅੱਠ ਦਿਨਾਂ ਤੋਂ ਚੱਲ ਰਹੀ ਭਿਆਨਕ ਲੜਾਈ ਦੇ ਵਿਚਕਾਰ ਅੱਜ ਦੂਜੇ ਦੌਰ ਦੀ ਗੱਲਬਾਤ ਕਰ ਸਕਦੇ ਹਨ। ਰੂਸੀ ਵਫ਼ਦ ਗੱਲਬਾਤ ਲਈ ਬੇਲਾਰੂਸ-ਪੋਲੈਂਡ ਸਰਹੱਦ 'ਤੇ ਪਹੁੰਚ ਗਿਆ ਹੈ।

 
Russia Ukraine War Live : ਵਿਸ਼ਵ ਯੁੱਧ ਵਲ ਵੱਧ ਰਿਹੈ ਸੰਸਾਰ, ਹੁਣ ਸਵੀਡਨ 'ਚ ਦਾਖਲ ਹੋਏ 4 ਰੂਸੀ ਲੜਾਕੂ ਜਹਾਜ਼

ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਤੀਜੇ ਵਿਸ਼ਵ ਯੁੱਧ ਵਿੱਚ ਬਦਲ ਸਕਦੀ ਹੈ। ਹੁਣ ਸਵੀਡਿਸ਼ ਹਥਿਆਰਬੰਦ ਬਲਾਂ ਨੇ ਕਿਹਾ ਕਿ ਬੁੱਧਵਾਰ ਨੂੰ ਚਾਰ ਰੂਸੀ ਲੜਾਕੂ ਜਹਾਜ਼ ਬਾਲਟਿਕ ਸਾਗਰ ਤੋਂ ਸਵੀਡਨ ਦੇ ਖੇਤਰ ਵਿੱਚ ਦਾਖਲ ਹੋਏ ਹਨ, ਜਿਸ ਦੀ ਸਵੀਡਨ ਦੇ ਰੱਖਿਆ ਮੰਤਰੀ ਨੇ ਸਖ਼ਤ ਨਿੰਦਾ ਕੀਤੀ ਹੈ।

Russia Ukraine War Live : ਯੂਕਰੇਨੀ ਲੇਖਕ ਦਾ ਦਾਅਵਾ - ਜ਼ੇਲੇਂਸਕੀ ਸਰਕਾਰ ਨੇ ਅਪਰਾਧੀਆਂ ਨੂੰ ਦਿੱਤੇ ਹਥਿਆਰ, ਸ਼ਹਿਰ 'ਚ ਵਧੇ ਰੇਪ ਅਤੇ ਲੁੱਟ-ਖੋਹ ਦੇ ਮਾਮਲੇ
ਕੀਵ : ​​ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਇਕ ਹਫਤੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਭਿਆਨਕ ਜੰਗ ਜਾਰੀ ਹੈ। ਯੂਕਰੇਨ 24 ਫਰਵਰੀ ਤੋਂ ਰੂਸੀ ਬਲਾਂ ਦੇ ਹਮਲੇ ਦੀ ਮਾਰ ਹੇਠ ਹੈ ਪਰ ਹਾਲ ਹੀ ਵਿੱਚ ਇੱਕ ਵਿਅਕਤੀ ਨੇ ਵੱਡਾ ਇਲਜ਼ਾਮ ਲਗਾਇਆ ਹੈ ਕਿ ਯੂਕਰੇਨ ਦੇ ਨਾਗਰਿਕਾਂ ਲਈ ਸਿਰਫ ਰੂਸ ਹੀ ਖਤਰਾ ਨਹੀਂ ਹੈ।


ਉਸ ਵਿਅਕਤੀ ਨੇ ਦਾਅਵਾ ਕੀਤਾ ਕਿ ਰੂਸ ਦੇ ਖਿਲਾਫ਼ ਸਾਰਿਆਂ ਨੂੰ ਹਥਿਆਰਬੰਦ ਕਰਨ ਦਾ ਯੂਕਰੇਨ ਦਾ ਫੈਸਲਾ ਗਲਤ ਸਾਬਤ ਹੋ ਸਕਦਾ ਹੈ। ਇਨ੍ਹਾਂ ਵਿੱਚ ਅਪਰਾਧੀਆਂ ਜਿਹੇ ਸਿਰਫਿਰਿਆਂ ਦੇ ਹੱਥ ਵੀ ਸੈਨਾ ਦੇ ਗਰੇਡ ਅਤੇ ਹੋਰ ਹਥਿਆਰ ਲੱਗ ਗਏ ਹਨ, ਜਿਸ ਕਾਰਨ ਸ਼ਹਿਰ ਵਿੱਚ ਡਕੈਤੀ, ਬਲਾਤਕਾਰ ਵਰਗੇ ਅਪਰਾਧ ਵੱਧ ਗਏ ਹੈ।
Russia Ukraine War Live : ਝੁਕਣ ਲਈ ਤਿਆਰ ਨਹੀਂ ਯੂਕਰੇਨ! ਰਾਸ਼ਟਰਪਤੀ ਜ਼ੇਲੇਨਸਕੀ ਨੇ ਨਾਗਰਿਕਾਂ ਨੂੰ ਕੀਤੀ ਇਹ ਅਪੀਲ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰੂਸ ਵਿਰੁੱਧ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਕੀਵ 'ਤੇ ਰੂਸ ਦਾ ਹਮਲਾ ਅੱਠਵੇਂ ਦਿਨ ਵੀ ਜਾਰੀ ਹੈ। ਬੁੱਧਵਾਰ ਦੇਰ ਰਾਤ ਫੇਸਬੁੱਕ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ, "ਹਰ ਕਬਜ਼ਾ ਕਰਨ ਵਾਲੇ ਨੂੰ ਪਤਾ ਹੋਣਾ ਚਾਹੀਦਾ, ਉਨ੍ਹਾਂ ਨੂੰ ਯੂਕਰੇਨੀਆਂ ;ਤੇ ਹਮਲੇ ਦਾ ਜਵਾਬ ਮਿਲੇਗਾ। ਅਸੀਂ ਇੱਕ ਅਜਿਹੇ ਦੇਸ਼ ਤੋਂ ਆਉਂਦੇ ਹਾਂ, ਜਿਸ ਨੇ ਇੱਕ ਹਫ਼ਤੇ ਵਿੱਚ ਦੁਸ਼ਮਣ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਦਿੱਤਾ।

Russia-Ukraine War Live : ਖਾਰਕੀਵ ਛੱਡ ਕੇ ਰੂਸ ਵੱਲ ਨਿਕਲੇ 1700 ਭਾਰਤੀ ਵਿਦਿਆਰਥੀ, ਜਾਣੋ ਪੂਰਾ ਮਾਮਲਾ

ਯੂਕਰੇਨ 'ਚ ਜੰਗ ਦੌਰਾਨ ਫਸੇ 21 ਸਾਲਾ ਭਾਰਤੀ ਵਿਦਿਆਰਥੀ ਨਵੀਨ ਦੀ ਮੌਤ ਹੋ ਗਈ ਹੈ। ਨਵੀਨ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਨਵੀਨ ਦੇ ਪਿੰਡ ਦੇ ਦੋ ਹੋਰ ਵਿਦਿਆਰਥੀ ਅਮਿਤ ਤੇ ਸੁਮਨ ਵੀ ਯੂਕਰੇਨ ਦੇ ਖਾਰਕੀਵ ਵਿੱਚ ਪੜ੍ਹਦੇ ਸਨ। ਤਿੰਨੋਂ ਹਾਵੇਰੀ ਜ਼ਿਲ੍ਹੇ ਦੇ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਭਾਰਤੀ ਦੂਤਾਵਾਸ ਵੱਲੋਂ ਭਾਰਤੀਆਂ ਨੂੰ ਤੁਰੰਤ ਖਾਰਕੀਵ ਛੱਡਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਮੈਡੀਕਲ ਵਿਦਿਆਰਥੀ ਅਮਿਤ ਤੇ ਸੁਮਨ ਸਮੇਤ ਕਰੀਬ 1700 ਵਿਦਿਆਰਥੀ ਪੈਦਲ ਰੂਸ ਦੀ ਦਿਸ਼ਾ ਵੱਲ ਰਵਾਨਾ ਹੋ ਗਏ ਹਨ।

Ukraine-Russia War Updates Live : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਵੀਰਵਾਰ ਨੂੰ ਅੱਠਵਾਂ ਦਿਨ ਹੈ। ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਰੂਸ ਨੇ ਯੂਕਰੇਨ ਦੇ ਵੱਡੇ ਸ਼ਹਿਰ ਖੇਰਸਨ 'ਤੇ ਕਬਜ਼ਾ ਕਰ ਲਿਆ ਹੈ। ਲਗਭਗ ਤਿੰਨ ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਨੇ ਪਿਛਲੇ ਸਾਲ ਨਾਟੋ ਸਮਰਥਿਤ ਜੰਗੀ ਅਭਿਆਸਾਂ ਦੀ ਮੇਜ਼ਬਾਨੀ ਕੀਤੀ ਸੀ, ਇਸ ਲਈ ਇਸ 'ਤੇ ਕਬਜ਼ਾ ਕਰਨਾ ਰੂਸ ਲਈ ਇੱਕ ਵੱਡਾ ਹੁਲਾਰਾ ਹੈ। ਲਗਭਗ 10 ਲੱਖ ਲੋਕ ਯੂਕਰੇਨ ਤੋਂ ਭੱਜ ਚੁੱਕੇ ਹਨ।

ਐੱਸ 400 ਐਂਟੀ ਏਅਰਕ੍ਰਾਫਟ ਮਿਜ਼ਾਈਲ ਪ੍ਰਣਾਲੀ ਦੀ ਵਰਤੋਂ ਕਰਨ ਦੀ ਤਿਆਰੀ 'ਚ ਰੂਸ

ਰੂਸ ਨੇ ਖਾਰਕੀਵ ਵਿੱਚ ਰੱਖਿਆ ਵਿਭਾਗ ਦੇ ਹੈੱਡਕੁਆਰਟਰ 'ਤੇ ਕਰੂਜ਼ ਮਿਜ਼ਾਈਲ ਨਾਲ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟ 'ਚ ਜੰਗ ਨੂੰ ਲੈ ਕੇ ਇਕ ਹੋਰ ਦਾਅਵਾ ਕੀਤਾ ਜਾ ਰਿਹਾ ਹੈ। ਦਾਅਵਾ ਹੈ ਕਿ ਰੂਸ ਐਸ-400 ਐਂਟੀ ਏਅਰਕ੍ਰਾਫਟ ਮਿਜ਼ਾਈਲ ਸਿਸਟਮ ਦੀ ਵਰਤੋਂ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਰੂਸ 'ਚ ਵੀ ਅਭਿਆਸ ਚੱਲ ਰਿਹਾ ਹੈ। ਐੱਸ 400 ਉਹੀ ਮਿਜ਼ਾਈਲ ਸਿਸਟਮ ਹੈ ਜੋ ਭਾਰਤ ਨੇ ਰੂਸ ਤੋਂ ਖਰੀਦਿਆ ਹੈ।

Ukraine-Russia War Updates: ਭਾਰਤੀਆਂ ਨੂੰ ਕੱਢਣ ਲਈ ਰੂਸ ਖਾਰਕਿਵ 'ਚ 6 ਘੰਟਿਆਂ ਲਈ ਜੰਗ ਰੋਕਣ ਲਈ ਤਿਆਰ

ਰੂਸ ਵੱਲੋਂ ਖਾਰਕਿਵ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨੀ ਫੌਜ ਵੱਲੋਂ ਮਨੁੱਖੀ ਢਾਲ ਬਣਾਉਣ ਦੇ ਦੋਸ਼ਾਂ ਦਰਮਿਆਨ ਭਾਰਤ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਖਾਰਕਿਵ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਰੂਸ ਨੇ 6 ਘੰਟੇ ਲਈ ਜੰਗ ਰੋਕਣ ਲਈ ਸਹਿਮਤੀ ਜਤਾਈ ਹੈ। ਖਾਰਕੀਵ ਤੋਂ ਯੂਕਰੇਨ ਦੇ ਆਲੇ-ਦੁਆਲੇ ਦੇ ਦੇਸ਼ਾਂ ਦੀਆਂ ਸਰਹੱਦਾਂ ਤੱਕ ਉੱਥੇ ਫਸੇ ਭਾਰਤੀ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਲਿਜਾਣ ਲਈ ਇਹ ਕਦਮ ਚੁੱਕਿਆ ਗਿਆ ਹੈ।

Ukraine-Russia War: ਖਾਰਕਿਵ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਰੇਲਗੱਡੀ ਵਿੱਚ ਚੜ੍ਹਨ ਤੋਂ ਰੋਕਿਆ

ਯੂਕਰੇਨ ਵਿੱਚ ਰੂਸੀ ਫੌਜੀ ਹਮਲਿਆਂ ਦਾ ਅੱਜ ਅੱਠਵਾਂ ਦਿਨ ਹੈ। ਇਸ ਦੌਰਾਨ ਸਭ ਤੋਂ ਵੱਡੀ ਖਬਰ ਖਾਰਕਿਵ ਤੋਂ ਆ ਰਹੀ ਹੈ। ਇੱਥੇ ਭਾਰਤੀ ਵਿਦਿਆਰਥੀਆਂ ਨੂੰ ਟਰੇਨਾਂ ਵਿੱਚ ਚੜ੍ਹਨ ਤੋਂ ਰੋਕਿਆ ਜਾ ਰਿਹਾ ਹੈ। ਖਾਰਕਿਵ ਵਿੱਚ ਲਗਾਤਾਰ ਹਮਲੇ ਤੇਜ਼ ਹੋ ਗਏ ਹਨ ਅਤੇ ਕਰੀਬ 200 ਵਿਦਿਆਰਥੀ ਅਜੇ ਵੀ ਇੱਥੇ ਫਸੇ ਹੋਏ ਹਨ। ਇੱਥੇ ਹਾਲਾਤ ਕਿੰਨੇ ਵਿਗੜ ਚੁੱਕੇ ਹਨ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੜਕਾਂ 'ਤੇ ਖਤਰੇ ਦੇ ਸਾਇਰਨ ਵੱਜ ਰਹੇ ਹਨ।

Ukraine-Russia War Updates: ਰੂਸੀ ਫ਼ੌਜ ਨੇ ਖੇਰਸਨ 'ਤੇ ਪੂਰੀ ਤਰ੍ਹਾਂ ਕੀਤਾ ਕਬਜ਼ਾ

ਜੰਗ ਦੇ ਅੱਠਵੇਂ ਦਿਨ ਰੂਸ ਦਾ ਹਮਲਾ ਤੇਜ਼ ਹੋ ਗਿਆ ਹੈ। ਯੂਕਰੇਨ ਨੇ ਵੀ ਮੰਨਿਆ ਹੈ ਕਿ ਰੂਸੀ ਫੌਜ ਨੇ ਖੇਰਸਨ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਇਸ ਸਮੇਂ ਖੇਰਸਨ ਅਤੇ ਖਾਰਕਿਵ ਵਿੱਚ ਲਗਾਤਾਰ ਧਮਾਕੇ ਹੋ ਰਹੇ ਹਨ।

Updates : ਖਾਰਕੀਵ 'ਚ ਫ੍ਰੀਡਮ ਸਕੁਵਾਇਰ ਹੋਇਆ ਢੇਰ

ਯੂਕਰੇਨ 'ਤੇ ਰੂਸੀ ਹਮਲੇ ਦੇ ਅੱਠਵੇਂ ਦਿਨ ਰੂਸੀ ਫੌਜ ਨੇ ਕਈ ਸ਼ਹਿਰਾਂ ਦੇ ਰਿਹਾਇਸ਼ੀ ਇਲਾਕਿਆਂ 'ਤੇ ਬੰਬਾਰੀ ਤੇਜ਼ ਕਰ ਦਿੱਤੀ ਹੈ। ਕੀਵ, ਖਾਰਕੀਵ, ਬੁਕਾ ਅਤੇ ਇਰਪਿਨ ਸ਼ਹਿਰਾਂ ਵਿੱਚ ਕਈ ਇਮਾਰਤਾਂ ਖੰਡਰ ਵਿੱਚ ਬਦਲ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਖਾਰਕੀਵ 'ਚ ਫ੍ਰੀਡਮ ਸਕੁਵਾਇਰ ਤਬਾਹ ਹੋ ਗਿਆ ਹੈ।

Russia Ukraine War: ਯੂਕਰੇਨ ਨੇ ਭਾਰਤੀ ਵਿਦਿਆਰਥੀਆਂ ਨੂੰ ਬੰਧੀ ਬਣਾਇਆ

ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਹਥਿਆਰਬੰਦ ਬਲ ਯੂਕਰੇਨੀ ਸ਼ਹਿਰ ਖਾਰਕੀਵ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ। ਭਾਰਤ ਵਿੱਚ ਰੂਸੀ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਰੂਸੀ ਰੱਖਿਆ ਮੰਤਰਾਲੇ ਦੀ ਬ੍ਰੀਫਿੰਗ ਦੇ ਵੇਰਵੇ ਸਾਂਝੇ ਕੀਤੇ। ਮਾਸਕੋ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਰੱਖਿਆ ਮੰਤਰਾਲੇ ਨੇ ਇਹ ਵੀ ਇਲਜ਼ਾਮ ਲਾਇਆ ਕਿ ਯੂਕਰੇਨ ਦੇ ਅਧਿਕਾਰੀ ਬੇਲਗੋਰੋਡ ਜਾਣ ਦੀ ਇੱਛਾ ਦੇ ਵਿਰੁੱਧ ਖਾਰਕੀਵ ਵਿੱਚ ਭਾਰਤੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈ ਰਹੇ ਹਨ।

Russia Ukraine War : ਯੂਕਰੇਨ ਦੇ ਖਾਰਕੀਵ 'ਚ ਰੂਸ ਨੇ ਮਚਾਈ ਤਬਾਹੀ, ਤਿੰਨ ਸਕੂਲ ਤੇ ਇਕ ਚਰਚ ਤਬਾਹ

ਯੂਕਰੇਨ ਦੇ ਖਾਰਕੀਵ 'ਚ ਹਮਲੇ 'ਚ ਰੂਸ ਨੇ ਤਿੰਨ ਸਕੂਲ ਤੇ ਇੱਕ ਚਰਚ ਤਬਾਹ ਕਰ ਦਿੱਤੀ ਹੈ। ਇਹ ਜੰਗ ਦਾ ਅੱਠਵਾਂ ਦਿਨ ਹੈ। ਰੂਸ ਲਗਾਤਾਰ ਹਮਲੇ ਕਰ ਰਿਹਾ ਹੈ। ਜੰਗ ਦੇ ਮੈਦਾਨ ਤੋਂ ਵੱਡੀ ਖਬਰ ਆ ਰਹੀ ਹੈ ਕਿ ਯੂਕਰੇਨ ਦੇ ਓਕਟਿਰਕਾ ਅਤੇ ਖਾਰਕੀਵ ਵਿੱਚ ਰੂਸੀ ਹਮਲੇ ਕਾਰਨ ਭਾਰੀ ਨੁਕਸਾਨ ਹੋਇਆ ਹੈ। ਯੂਕਰੇਨ ਦਾ ਦਾਅਵਾ ਹੈ ਕਿ ਹਮਲੇ ਵਿੱਚ ਖਾਰਕੀਵ ਵਿੱਚ ਤਿੰਨ ਸਕੂਲ ਅਤੇ ਇੱਕ ਚਰਚ ਤਬਾਹ ਹੋ ਗਏ ਹਨ। ਓਖਤਿਰਕਾ ਵਿੱਚ ਰੂਸੀ ਹਮਲੇ ਵਿੱਚ ਦਰਜਨਾਂ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ।

Russia Ukraine War : ਰੂਸ ਦਾ ਯੂਕਰੇਨ ਦੇ ਖਾਰਕੀਵ ਤੇ ਮਾਰੀਯੁਪੋਲ ਸ਼ਹਿਰਾਂ 'ਤੇ ਵੱਡਾ ਹਮਲਾ, ਖੇਰਸਨ 'ਤੇ ਕੀਤਾ ਕਬਜ਼ਾ

ਰੂਸ ਨੇ ਯੂਕਰੇਨ ਦੇ ਖਾਰਕਿਵ ਅਤੇ ਮਾਰੀਉਪੋਲ ਸ਼ਹਿਰਾਂ 'ਤੇ ਵੱਡਾ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਰੂਸੀ ਫੌਜ ਨੇ ਖੇਰਸਨ 'ਤੇ ਵੀ ਕਬਜ਼ਾ ਕਰ ਲਿਆ ਹੈ ਪਰ ਕੀਵ ਵੱਲ ਵਧ ਰਹੇ ਰੂਸੀ ਕਾਫਲੇ ਨੂੰ ਯੂਕਰੇਨ ਵਾਲੇ ਪਾਸੇ ਤੋਂ ਰੋਕਣ ਦਾ ਦਾਅਵਾ ਕੀਤਾ ਗਿਆ ਹੈ।

ਪਿਛੋਕੜ

Russia-Ukraine Live Updates : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੂਰੀ ਦੁਨੀਆ ਤਣਾਅ 'ਚ ਹੈ। ਦੋਹਾਂ ਦੇਸ਼ਾਂ ਵਿਚਾਲੇ ਲਗਭਗ ਇਕ ਹਫਤੇ ਤੋਂ ਜੰਗ ਚੱਲ ਰਹੀ ਹੈ। ਸੈਂਕੜੇ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ। ਹਰ ਪਾਸੇ ਧਮਾਕੇ ਹੋ ਰਹੇ ਹਨ। ਅਜਿਹੇ 'ਚ ਹੁਣ ਦੋਵੇਂ ਦੇਸ਼ ਇਕ ਵਾਰ ਫਿਰ ਗੱਲਬਾਤ ਦੀ ਮੇਜ਼ 'ਤੇ ਬੈਠਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਹੋ ਚੁੱਕੀ ਹੈ, ਜਿਸ 'ਚ ਕੁਝ ਮੁੱਦਿਆਂ 'ਤੇ ਚਰਚਾ ਕਰਨ ਤੋਂ ਬਾਅਦ ਦੁਬਾਰਾ ਮਿਲਣ 'ਤੇ ਸਹਿਮਤੀ ਬਣੀ ਸੀ। ਹੁਣ ਅੱਜ ਫਿਰ ਦੋਵਾਂ ਦੇਸ਼ਾਂ ਦੇ ਵਫ਼ਦ ਦੀ ਮੁਲਾਕਾਤ ਹੋਣ ਜਾ ਰਹੀ ਹੈ। ਇਹ ਮੀਟਿੰਗ ਬੇਲਾਰੂਸ ਵਿੱਚ ਹੋਵੇਗੀ।


ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਕ ਚੋਟੀ ਦੇ ਸਹਿਯੋਗੀ ਨੇ ਕਿਹਾ ਹੈ ਕਿ ਵੀਰਵਾਰ ਨੂੰ ਹੋਣ ਵਾਲੀ ਗੱਲਬਾਤ ਲਈ ਯੂਕਰੇਨ ਦਾ ਇਕ ਵਫਦ ਬੇਲਾਰੂਸ ਆ ਰਿਹਾ ਹੈ। ਰੂਸੀ ਵਫ਼ਦ ਦੀ ਅਗਵਾਈ ਕਰ ਰਹੇ ਵਲਾਦੀਮੀਰ ਮੇਡਿੰਸਕੀ ਨੇ ਬੁੱਧਵਾਰ ਸ਼ਾਮ ਨੂੰ ਪੱਤਰਕਾਰਾਂ ਨੂੰ ਕਿਹਾ, "ਜਿੱਥੋਂ ਤੱਕ ਮੈਨੂੰ ਪਤਾ ਹੈ, ਯੂਕਰੇਨੀ ਵਫ਼ਦ ਕੀਵ ਛੱਡ ਗਿਆ ਹੈ ਅਤੇ ਆਪਣੇ ਰਸਤੇ 'ਤੇ ਹੈ। ਅਸੀਂ ਕੱਲ੍ਹ (ਵੀਰਵਾਰ) ਗੱਲਬਾਤ ਦੀ ਉਡੀਕ ਕਰ ਰਹੇ ਹਾਂ।


ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਪੋਲੈਂਡ ਦੀ ਸਰਹੱਦ ਨਾਲ ਲੱਗਦੇ ਬੇਲਾਰੂਸ ਖੇਤਰ ਵਿੱਚ ਗੱਲਬਾਤ ਕਰਨ ਲਈ ਸਹਿਮਤ ਹੋ ਗਈਆਂ ਹਨ। ਉਸੇ ਸਮੇਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਦਫਤਰ ਨੇ ਐਸੋਸੀਏਟਡ ਪ੍ਰੈਸ ਨੂੰ ਵਫਦ ਦੇ ਰਵਾਨਗੀ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਪਹੁੰਚਣ ਦਾ ਸਮਾਂ ਨਹੀਂ ਦਿੱਤਾ ਗਿਆ। ਪਰ ਫਿਲਹਾਲ ਮੀਟਿੰਗ ਅੱਜ ਹੋਣੀ ਤੈਅ ਹੈ।


ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਹਥਿਆਰਬੰਦ ਬਲ ਯੂਕਰੇਨੀ ਸ਼ਹਿਰ ਖਾਰਕੀਵ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ। ਭਾਰਤ ਵਿੱਚ ਰੂਸੀ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਰੂਸੀ ਰੱਖਿਆ ਮੰਤਰਾਲੇ ਦੀ ਬ੍ਰੀਫਿੰਗ ਦੇ ਵੇਰਵੇ ਸਾਂਝੇ ਕੀਤੇ। ਮਾਸਕੋ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਰੱਖਿਆ ਮੰਤਰਾਲੇ ਨੇ ਇਹ ਵੀ ਇਲਜ਼ਾਮ ਲਾਇਆ ਕਿ ਯੂਕਰੇਨ ਦੇ ਅਧਿਕਾਰੀ ਬੇਲਗੋਰੋਡ ਜਾਣ ਦੀ ਇੱਛਾ ਦੇ ਵਿਰੁੱਧ ਖਾਰਕੀਵ ਵਿੱਚ ਭਾਰਤੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈ ਰਹੇ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.