Ukraine Russia War: ਰੂਸ-ਯੂਕਰੇਨ ਜੰਗ ਦਾ ਅੱਜ 58ਵਾਂ ਦਿਨ ਹੈ ਅਤੇ ਹੁਣ ਇਹ ਜੰਗ ਅਗਲੇ ਕੁਝ ਦਿਨਾਂ ਵਿੱਚ ਖ਼ਤਮ ਹੋ ਸਕਦੀ ਹੈ। ਰੂਸ 9 ਮਈ ਨੂੰ ਯੁੱਧ ਨੂੰ ਖ਼ਤਮ ਕਰਦੇ ਹੋਏ ਨਿਰਣਾਇਕ ਜਿੱਤ ਦਾ ਐਲਾਨ ਕਰ ਸਕਦਾ ਹੈ। ਦਰਅਸਲ, ਰੂਸ 9 ਮਈ ਨੂੰ ਸਾਲਾਨਾ ਜਿੱਤ ਦਿਵਸ (Russia annual Victory Day) ਵਜੋਂ ਮਨਾਉਂਦਾ ਹੈ ਅਤੇ ਇਸ ਦਿਨ ਰਾਸ਼ਟਰਪਤੀ ਪੁਤਿਨ (Vladimir Putin) ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਆਪਣੇ ਸੰਬੋਧਨ 'ਚ ਪੁਤਿਨ ਡੋਨਬਾਸ 'ਚ ਮਿਲੀ ਸਫਲਤਾ ਨੂੰ ਯੂਕਰੇਨ 'ਤੇ ਫੈਸਲਾਕੁੰਨ ਜਿੱਤ ਕਰਾਰ ਦੇ ਸਕਦੇ ਹਨ।


ਦੱਸ ਦੇਈਏ ਕਿ ਰੂਸ-ਯੂਕਰੇਨ ਯੁੱਧ ਵਿੱਚ ਯੂਕਰੇਨ ਦੀ ਫੌਜ ਨੇ ਰੂਸੀ ਫੌਜ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਹੈ। ਪਿਛਲੇ ਦਿਨ ਯੂਕਰੇਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਖਾਰਕਿਵ ਵਿੱਚ ਇੱਕ ਰੂਸੀ ਜਹਾਜ਼ ਨੂੰ ਤਬਾਹ ਕਰ ਦਿੱਤਾ, ਜਦੋਂ ਕਿ ਰੂਸੀ ਫੌਜ ਨੇ ਯੂਕਰੇਨ ਵਿੱਚ ਮਾਰੀਉਪੋਲ 'ਤੇ ਕਬਜ਼ਾ ਕਰਨ ਦੀ ਗੱਲ ਕੀਤੀ ਸੀ। ਜਾਣਕਾਰੀ ਦਿੰਦੇ ਹੋਏ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਨੇ ਖੁਦ ਮਾਰੀਉਪੋਲ 'ਤੇ ਜਿੱਤ ਦਾ ਐਲਾਨ ਕੀਤਾ ਹੈ।


ਜੰਗ ਬੰਦ ਕਰਨ ਦੀਆਂ ਹਦਾਇਤਾਂ


ਇਸ ਦੇ ਨਾਲ ਹੀ ਵੀਰਵਾਰ ਨੂੰ ਪੁਤਿਨ ਨੇ ਖੁਦ ਆਪਣੇ ਰੱਖਿਆ ਮੰਤਰੀ ਨੂੰ ਕੁਝ ਅਜਿਹੇ ਨਿਰਦੇਸ਼ ਦਿੱਤੇ, ਜਿਸ ਤੋਂ ਲੱਗਦਾ ਹੈ ਕਿ ਉਹ ਜੰਗ ਖ਼ਤਮ ਕਰਨ ਦਾ ਮਨ ਬਣਾ ਰਹੇ ਹਨ। ਇੰਗਲੈਂਡ ਦੀ ਡਿਫੈਂਸ ਇੰਟੈਲੀਜੈਂਸ ਵੱਲੋਂ ਵਿਕਟਰੀ ਡੇਅ ਪਰੇਡ ਦੇ ਐਲਾਨ ਨੂੰ ਲੈ ਕੇ ਵੀ ਖਦਸ਼ਾ ਪ੍ਰਗਟਾਇਆ ਗਿਆ ਹੈ।


ਦਰਅਸਲ, ਪੁਤਿਨ ਨੇ ਆਪਣੇ ਰੱਖਿਆ ਮੰਤਰੀ ਨੂੰ ਮਾਰੀਉਪੋਲ ਸ਼ਹਿਰ ਦੇ ਬਾਹਰਵਾਰ ਸਥਿਤ ਅਜੋਵਸਟਲ ਸਟੀਲ ਪਲਾਂਟ ਵਿਖੇ ਯੂਕਰੇਨੀ ਫੌਜੀਆਂ ਨਾਲ ਲੜਾਈ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ। ਨਾਲ ਹੀ ਰੱਖਿਆ ਮੰਤਰੀ ਸ੍ਰਗੇਈ ਸ਼ੋਇਗੂ ਨੂੰ ਹਦਾਇਤ ਕੀਤੀ ਕਿ ਅਜੋਵਸੱਤਲ ਪਲਾਂਟ ਵਿੱਚ ਲੁਕੇ ਯੂਕਰੇਨੀ ਸੈਨਿਕਾਂ ਨੂੰ ਆਤਮ ਸਮਰਪਣ ਦੇ ਨਾਲ-ਨਾਲ ਜਾਨ ਦੀ ਗਾਰੰਟੀ ਦਿੱਤੀ ਜਾਵੇ।


ਅਹਿਮ ਮੰਨਿਆ ਜਾ ਰਿਹਾ ਜਿੱਤ ਦਿਵਸ


ਰੂਸ ਹਰ ਸਾਲ 9 ਮਈ ਨੂੰ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਜਰਮਨ ਫੌਜ 'ਤੇ ਫੈਸਲਾਕੁੰਨ ਜਿੱਤ ਦਾ ਜਸ਼ਨ ਮਨਾਉਂਦਾ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਰੂਸ ਦੀ ਰਾਜਧਾਨੀ ਮਾਸਕੋ ਦੀ ਪਛਾਣ, ਰੈੱਡ ਸਕੁਏਅਰ 'ਤੇ ਸ਼ਾਨਦਾਰ ਮਿਲਟਰੀ-ਪਰੇਡ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਫ਼ੌਜ ਦੇ ਹਥਿਆਰਾਂ ਅਤੇ ਫ਼ੌਜੀ ਸਾਜ਼ੋ-ਸਾਮਾਨ ਦੀ ਪਰੇਡ ਕਰਵਾਈ ਜਾਂਦੀ ਹੈ। ਪੁਤਿਨ ਨੇ ਰੈੱਡ ਸਕੁਏਅਰ 'ਤੇ ਹਥਿਆਰਬੰਦ ਸਲਾਮੀ ਲਈ ਅਤੇ ਨਾਲ ਹੀ ਵਿਕਟਰੀ ਪਾਰਕ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਅਜਿਹੇ 'ਚ ਪਿਛਲੇ 50-55 ਦਿਨਾਂ ਤੋਂ ਯੂਕਰੇਨ ਨਾਲ ਚੱਲ ਰਹੀ ਜੰਗ 'ਚ ਇਸ ਜਿੱਤ ਦਿਵਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: 7th Pay Commission: ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ! ਨਿਯਮਾਂ 'ਚ ਬਦਲਾਅ, ਬੱਚਿਆਂ ਨੂੰ ਮਿਲੇਗੀ 1.25 ਲੱਖ ਤੱਕ ਦੀ ਪੈਨਸ਼ਨ