Russian Invasion: ਰੂਸ ਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ ਤੇ ਹੁਣ ਰੂਸੀ ਫੌਜ ਯੂਕਰੇਨ ਦੇ ਅੰਦਰੂਨੀ ਇਲਾਕਿਆਂ 'ਚ ਦਾਖਲ ਹੋ ਕੇ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਯੂਕਰੇਨ ਦੇ ਆਮ ਨਾਗਰਿਕ ਵੀ ਰੂਸੀ ਹਮਲੇ ਦਾ ਟਾਕਰਾ ਕਰਨ ਲਈ ਮੈਦਾਨ 'ਚ ਉੱਤਰ ਪਏ ਹਨ। ਰਿਪੋਰਟਾਂ ਮੁਤਾਬਕ ਯੂਕਰੇਨ ਦੀ ਫੌਜ ਨੇ ਉੱਥੇ ਦੇ ਨਾਗਰਿਕਾਂ ਨੂੰ ਪਹਿਲਾਂ ਤੋਂ ਹੀ ਤਿਆਰ ਕਰ ਲਿਆ ਸੀ। ਇਸ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਯੂਕਰੇਨ ਦੇ ਜੋੜੇ ਨੂੰ ਆਪਣੇ ਵਿਆਹ ਦੇ ਅਗਲੇ ਹੀ ਪਲ ਬੰਦੂਕ ਚੁੱਕਣੀ ਪੈ ਗਈ।



ਦਰਅਸਲ, ਮਿਰਰ ਦੀ ਇੱਕ ਆਨਲਾਈਨ ਰਿਪੋਰਟ ਮੁਤਾਬਕ ਇਹ ਘਟਨਾ ਯੂਕਰੇਨ ਦੇ ਇੱਕ ਜੋੜੇ ਨਾਲ ਸਬੰਧਤ ਹੈ। ਕੀਵ ਦੇ ਰਹਿਣ ਵਾਲੇ 24 ਸਾਲਾ ਸਵੀਯਤੋਸਲਾਵ ਫੁਰਸਿਨ ਤੇ 21 ਸਾਲਾ ਯਾਰੀਨਾ ਅਰਾਈਵਾ ਦਾ ਵਿਆਹ ਇਕ ਸਾਲ ਪਹਿਲਾਂ ਤੈਅ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਮਹਾਮਾਰੀ ਤੇ ਫਿਰ ਰੂਸ ਦੇ ਸੰਭਾਵੀ ਹਮਲੇ ਦੇ ਮੱਦੇਨਜ਼ਰ ਬਾਅਦ ਵਿਚ ਅਜਿਹਾ ਕਰਨ ਦਾ ਫੈਸਲਾ ਕੀਤਾ। ਹਾਲ ਹੀ 'ਚ ਦੋਹਾਂ ਦਾ ਵਿਆਹ ਉਸ ਸਮੇਂ ਹੋਇਆ ਜਦੋਂ ਰੂਸੀ ਫੌਜ ਨੇ ਉਨ੍ਹਾਂ ਦੇ ਦੇਸ਼ 'ਤੇ ਹਮਲਾ ਕਰ ਦਿੱਤਾ।

ਲੋਕ ਅਕਸਰ ਵਿਆਹ ਵਿੱਚ ਇਕੱਠੇ ਰਹਿਣ ਅਤੇ ਮਰਨ ਦੀ ਕਸਮ ਖਾਂਦੇ ਹਨ, ਪਰ ਇਸ ਯੂਕਰੇਨੀ ਜੋੜੇ ਨੇ ਸ਼ਾਇਦ ਇਹ ਕਸਮ ਖਾਧੀ ਹੈ ਕਿ ਉਹ ਰੂਸੀ ਸੈਨਿਕਾਂ ਨਾਲ ਲੜਨਗੇ। ਉਨ੍ਹਾਂ ਨੇ 22 ਫਰਵਰੀ ਨੂੰ ਵਿਆਹ ਕਰਵਾਇਆ ਸੀ ਅਤੇ ਵਿਆਹ ਹੁੰਦੇ ਹੀ ਬੰਦੂਕ ਚੁੱਕ ਲਈ। ਉਸ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਕੁਝ ਤਸਵੀਰਾਂ ਦੇ ਨਾਲ ਆਪਣੀ ਕਹਾਣੀ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਦੁਨੀਆ ਦੇਖ ਰਹੀ ਹੈ ਪਰ ਸ਼ਾਇਦ ਦੁਨੀਆ ਉਸ ਦੀ ਮਦਦ ਨਾ ਕਰ ਸਕੇ।

ਫਿਲਹਾਲ ਵਿਆਹ ਤੋਂ ਬਾਅਦ ਇਸ ਜੋੜੇ ਨੇ ਆਪਣੇ ਲਈ ਇੱਕ ਵੱਖਰਾ ਰਸਤਾ ਚੁਣਿਆ ਹੈ ਕਿਉਂਕਿ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਦੋਵੇਂ ਵਿਆਹ ਹੁੰਦੇ ਹੀ ਰੂਸ ਦੇ ਖਿਲਾਫ ਜੰਗ ਲੜਨਗੇ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਦੋ ਸਾਲ ਪਹਿਲਾਂ ਇੱਕ ਦੂਜੇ ਨੂੰ ਮਿਲੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ, ਹੁਣ ਦੋਵੇਂ ਜੰਗ ਵਿੱਚ ਸ਼ਾਮਲ ਹੋ ਗਏ ਹਨ।

ਦੂਜੇ ਪਾਸੇ ਯੂਕਰੇਨ 'ਚ ਕਈ ਅਜਿਹੇ ਲੋਕਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਆਪਣੇ ਦੇਸ਼ ਲਈ ਬੰਦੂਕ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਤੇਜ਼ੀ ਨਾਲ ਹਮਲਾ ਕਰ ਰਹੀ ਹੈ, ਹਾਲਾਂਕਿ ਹਮਲੇ ਦੇ ਪੰਜਵੇਂ ਦਿਨ ਵੀ ਯੂਕਰੇਨ ਦੀ ਫੌਜ ਮਜ਼ਬੂਤੀ ਨਾਲ ਰੂਸ ਦਾ ਸਾਹਮਣਾ ਕਰ ਰਹੀ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਇਹ ਉਸ ਲਈ ਕਾਫੀ ਮੁਸ਼ਕਲ ਸਮਾਂ ਹੈ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ