ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰੂਸ ਵਿਰੁੱਧ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਕੀਵ 'ਤੇ ਰੂਸ ਦਾ ਹਮਲਾ ਅੱਠਵੇਂ ਦਿਨ ਵੀ ਜਾਰੀ ਹੈ। ਬੁੱਧਵਾਰ ਦੇਰ ਰਾਤ ਫੇਸਬੁੱਕ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ, "ਹਰ ਕਬਜ਼ਾ ਕਰਨ ਵਾਲੇ ਨੂੰ ਪਤਾ ਹੋਣਾ ਚਾਹੀਦਾ, ਉਨ੍ਹਾਂ ਨੂੰ ਯੂਕਰੇਨੀਆਂ ;ਤੇ ਹਮਲੇ ਦਾ ਜਵਾਬ ਮਿਲੇਗਾ। ਅਸੀਂ ਇੱਕ ਅਜਿਹੇ ਦੇਸ਼ ਤੋਂ ਆਉਂਦੇ ਹਾਂ, ਜਿਸ ਨੇ ਇੱਕ ਹਫ਼ਤੇ ਵਿੱਚ ਦੁਸ਼ਮਣ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਦਿੱਤਾ।
 
ਇਕ ਰਿਪੋਰਟ ਮੁਤਾਬਕ ਇਕ ਅਣਦੱਸੀ ਥਾਂ ਤੋਂ ਨਾਗਰਿਕਾਂ ਨੂੰ ਸੰਬੋਧਨ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਵਿਚ ਬੰਦੀ ਬਣਾਏ ਗਏ ਰੂਸੀ ਸੈਨਿਕਾਂ ਨੂੰ ਨਹੀਂ ਪਤਾ ਕਿ ਉਹ ਇੱਥੇ ਕਿਉਂ ਹਨ। ਰਾਸ਼ਟਰਪਤੀ ਨੇ ਕੋਨੋਟੋਪ, ਬਾਸ਼ਤੰਕਾ, ਐਨਰਗੋਡਾਰ ਤੇ ਮੇਲੀਟੋਪੋਲ ਸ਼ਹਿਰਾਂ ਵਿੱਚ ਨਾਗਰਿਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਰੂਸੀ ਸੈਨਿਕਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਸੜਕਾਂ ਨੂੰ ਬੰਦ ਕਰ ਦਿੱਤਾ ਹੈ।



 ਰਿਪੋਰਟ ਮੁਤਾਬਕ ਜ਼ੇਲੇਨਸਕੀ ਦੇ ਵੀਡੀਓ ਸੰਬੋਧਨ ਦੇ ਕੁਝ ਘੰਟਿਆਂ ਬਾਅਦ ਹੀ ਵੀਰਵਾਰ ਸਵੇਰੇ ਕੀਵ ਵਿੱਚ ਚਾਰ ਧਮਾਕੇ ਹੋਏ ਸਨ। ਚਾਰ ਧਮਾਕਿਆਂ ਵਿੱਚੋਂ ਦੋ ਕਥਿਤ ਤੌਰ 'ਤੇ ਸਿਟੀ ਸੈਂਟਰ ਵਿੱਚ ਅਤੇ ਦੋ ਹੋਰ ਮੈਟਰੋ ਸਟੇਸ਼ਨ ਨੇੜੇ ਹੋਏ ਸਨ। ਇਨ੍ਹਾਂ ਧਮਾਕਿਆਂ ਤੋਂ ਬਾਅਦ ਰਾਜਧਾਨੀ 'ਚ ਹਵਾਈ ਹਮਲੇ ਦੇ ਸਾਇਰਨ ਲਗਾਤਾਰ ਸੁਣਾਈ ਦਿੱਤੇ।

ਰੂਸੀ ਫ਼ੌਜ ਨੇ ਖੇਰਸਨ ਉੱਤੇ ਜਮਾਇਆ ਕਬਜ਼ਾ
ਵੀਰਵਾਰ ਦੀ ਸਵੇਰ ਨੂੰ ਦੱਖਣੀ ਯੂਕਰੇਨ ਦੇ ਇੱਕ ਪ੍ਰਮੁੱਖ ਬੰਦਰਗਾਹ ਸ਼ਹਿਰ ਖੇਰਸਨ ਦੇ ਮੇਅਰ ਇਗੋਰ ਕੋਲਿਆਖੇਵ ਨੇ ਦਾਅਵਾ ਕੀਤਾ ਕਿ ਰੂਸੀ ਫੌਜਾਂ ਨੇ ਓਥੇ ਕਬਜ਼ਾ ਕਰ ਲਿਆ ਹੈ। ਇੱਕ ਫੇਸਬੁੱਕ ਪੋਸਟ ਵਿੱਚ ਕੋਲੀਖੇਵ ਨੇ ਕਿਹਾ ਕਿ ਰੂਸੀ ਫੌਜ ਹੁਣ ਖੇਰਸਨ ਦੇ ਕੰਟਰੋਲ ਵਿੱਚ ਹੈ ਤੇ ਫੌਜਾਂ ਨੇ ਉੱਥੇ ਕਰਫਿਊ ਲਗਾ ਦਿੱਤਾ ਹੈ।

ਇਸ ਦੌਰਾਨ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸੀ ਬਲਾਂ ਨੇ ਗੋਲਾਬਾਰੀ ਜਾਰੀ ਰੱਖੀ, ਕਥਿਤ ਤੌਰ 'ਤੇ ਦਰਜਨਾਂ ਨਾਗਰਿਕਾਂ ਨੂੰ ਮਾਰਿਆ ਤੇ ਜ਼ਖਮੀ ਕੀਤਾ, ਜਦੋਂ ਕਿ ਫੌਜਾਂ ਨੇ ਬੰਦਰਗਾਹ ਵਾਲੇ ਸ਼ਹਿਰ ਮਾਰੀਉਪੋਲ ਨੂੰ ਵੀ ਘੇਰ ਲਿਆ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ 2,000 ਤੋਂ ਵੱਧ ਨਾਗਰਿਕ ਮਾਰੇ ਗਏ ਹਨ, ਜਦੋਂ ਕਿ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ (ਯੂਐਨਐਚਸੀਆਰ) ਨੇ ਕਿਹਾ ਹੈ ਕਿ ਲਗਭਗ 10 ਲੱਖ ਲੋਕ ਦੇਸ਼ ਛੱਡ ਕੇ ਭੱਜ ਗਏ ਹਨ।


 


ਇਹ ਵੀ ਪੜ੍ਹੋ : Russia-Ukraine War: ਖਾਰਕੀਵ ਛੱਡ ਕੇ ਰੂਸ ਵੱਲ ਨਿਕਲੇ 1700 ਭਾਰਤੀ ਵਿਦਿਆਰਥੀ, ਜਾਣੋ ਪੂਰਾ ਮਾਮਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490