ਰਿਆਦ: ਲਿਬਨਾਨ ਦੇ ਪ੍ਰਧਾਨ ਮੰਤਰੀ ਸਾਦ ਹਰੀਰੀ ਦੇ ਅਸਤੀਫੇ ਨੂੰ ਲੈ ਕੇ ਸਾਊਦੀ ਅਰਬ ਤੇ ਈਰਾਨ ਵਿਚਕਾਰ ਤਣਾਅ ਵਧਦਾ ਦਿਖਾਈ ਦੇ ਰਿਹਾ ਹੈ। ਲਿਬਨਾਨ ਦੇ ਹਿਜਬੁੱਲਾ ਨੇਤਾ ਨੇ ਸਾਊਦੀ ਅਰਬ 'ਤੇ ਪ੍ਰਧਾਨ ਮੰਤਰੀ ਨੂੰ ਅਗਵਾ ਕਰਨ ਤੇ ਲਿਬਨਾਨ ਖਿਲਾਫ਼ ਯੁੱਧ ਛੇੜਨ ਦਾ ਇਲਜ਼ਾਮ ਲਾਇਆ ਹੈ। ਉੱਥੇ ਹੀ ਸਾਊਦੀ ਅਰਬ ਦਾ ਕਹਿਣਾ ਹੈ ਕਿ ਹਰੀਰੀ ਨੂੰ ਹਿਜਬੁੱਲਾ ਤੋਂ ਜਾਨ ਦਾ ਖ਼ਤਰਾ ਹੈ। ਇਸ ਕਾਰਨ ਉਹ ਆਪਣੀ ਮਰਜ਼ੀ ਨਾਲ ਉੱਥੇ ਰੁਕੇ ਹਨ।

ਪਿਛਲੇ ਹਫ਼ਤੇ ਲਿਬਨਾਨੀ ਪ੍ਰਧਾਨ ਮੰਤਰੀ ਸਾਦ ਅਲ ਹਰੀਰੀ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਤੋਂ ਹੀ ਆਪਣਾ ਅਸਤੀਫ਼ਾ ਭੇਜਿਆ ਸੀ। ਹਿਜਬੁੱਲਾ ਨੇਤਾ ਹਸਨ ਨਸਰਲ੍ਹਾ ਨੇ ਕਿਹਾ ਕਿ ਸਾਊਦੀ ਅਰਬ ਨੇ ਲਿਬਨਾਨ ਦੇ ਪ੍ਰਧਾਨ ਮੰਤਰੀ ਨੂੰ ਜ਼ਬਰਦਸਤੀ ਰੋਕ ਕੇ ਰੱਖਿਆ ਹੈ।

ਦੂਜੇ ਪਾਸੇ ਸਾਊਦੀ ਅਰਬ ਦਾ ਕਹਿਣਾ ਹੈ ਕਿ ਲਿਬਨਾਨ ਦੇ ਪ੍ਰਧਾਨ ਮੰਤਰੀ ਦੇਣਾ ਪਿਆ, ਕਿਉਂਕਿ ਹਿਜਬੁੱਲਾ, ਈਰਾਨ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ। ਹਰੀਰੀ ਤੇ ਹਿਜਬੁੱਲਾ ਦੇ ਗਠਬੰਧਨ ਵਾਲੀ ਸਰਕਾਰ ਟੁੱਟ ਜਾਣ ਦੀ ਵਜ੍ਹਾ ਨਾਲ ਲਿਬਨਾਨ 'ਚ ਰਾਜਨੀਤਕ ਸੰਕਟ ਗਹਿਰਾ ਗਿਆ ਹੈ।