ਪੜਚੋਲ ਕਰੋ

ਹੁਣ ਵਿਦੇਸ਼ 'ਚ ਆਪਣੀ ਮਰਜ਼ੀ ਨਾਲ ਬਦਲੋ ਨੌਕਰੀਆਂ, ਨਵਾਂ ਸਪੌਂਸਰਸ਼ਿਪ ਸਿਸਟਮ ਲਾਗੂ

ਸਾਊਦੀ ਨੇ ਪਿਛਲੇ ਸਾਲ ਨਵੰਬਰ ਵਿੱਚ ਉੱਥੋਂ ਦੇ ਵਰਕ ਪਰਮਿਟ ਯਾਨੀ ਕਿ ਕਫਾਲਾ ਸਿਸਟਮ ਵਿੱਚ ਬਦਲਾਅ ਕਰ ਨਵੇਂ ਕਫਾਲਾ ਸਪੌਂਸਰਸ਼ਿਪ ਸਿਸਟਮ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ।

ਨਵੀਂ ਦਿੱਲੀ: ਸਾਊਦੀ ਅਰਬ ਵਿੱਚ ਨੌਕਰੀ ਕਰਨ ਜਾਣ ਵਾਲੇ ਭਾਰਤੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਹੁਣ ਇਹ ਭਾਰਤੀ ਆਪਣੀ ਮਰਜ਼ੀ ਨਾਲ ਨੌਕਰੀ ਬਦਲ ਸਕਣਗੇ ਤੇ ਨਾਲ ਹੀ ਮਰਜ਼ੀ ਮੁਤਾਬਕ ਦੇਸ਼ ਆ ਤੇ ਜਾ ਸਕਣਗੇ। ਸਾਊਦੀ ਵਿੱਚ ਰਹਿੰਦੇ ਭਾਰਤੀਆਂ ਸਮੇਤ ਤਕਰੀਬਨ ਇੱਕ ਕਰੋੜ ਕਾਮਿਆਂ ਨੂੰ ਇਸ ਦਾ ਲਾਭ ਮਿਲੇਗਾ।

ਸਾਊਦੀ ਨੇ ਪਿਛਲੇ ਸਾਲ ਨਵੰਬਰ ਵਿੱਚ ਉੱਥੋਂ ਦੇ ਵਰਕ ਪਰਮਿਟ ਯਾਨੀ ਕਿ ਕਫਾਲਾ ਸਿਸਟਮ ਵਿੱਚ ਬਦਲਾਅ ਕਰ ਨਵੇਂ ਕਫਾਲਾ ਸਪੌਂਸਰਸ਼ਿਪ ਸਿਸਟਮ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਇਸ ਨੂੰ ਐਤਵਾਰ ਨੂੰ ਅਧਿਕਾਰਤ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈ। ਨਵੇਂ ਕਫਾਲਾ ਸਪੌਂਸਰਸ਼ਿਪ ਸਿਸਟਮ ਤਹਿਤ ਜੋ ਮਜ਼ਦੂਰ ਆਪਣੀ ਕੰਪਨੀ ਜਾਂ ਮਾਲਕ ਦੇ ਮਾੜੇ ਵਤੀਰੇ ਤੋਂ ਦੁਖੀ ਹੈ ਜਾਂ ਉਸ ਨੂੰ ਤਨਖ਼ਾਹ ਘੱਟ ਦਿੱਤੀ ਜਾ ਰਹੀ ਹੋਵੇ, ਤਾਂ ਅਜਿਹੀ ਸੂਰਤ ਵਿੱਚ ਉਹ ਆਪਣੇ ਨੌਕਰੀਦਾਤਾ ਲਈ ਕੰਮ ਕਰਨ ਦੀ ਪਾਬੰਦੀ ਤੋਂ ਬਾਹਰ ਜਾ ਸਕਦਾ ਹੈ।

ਸਾਊਦੀ ਅਰਬ ਮਨੁੱਖੀ ਸਾਧਨ ਤੇ ਸਮਾਜਿਕ  ਵਿਕਾਸ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਕੰਮ ਕਰਨ, ਨੌਕਰੀ ਛੱਡਣ, ਦੇਸ਼ ਚ ਫਿਰ ਤੋਂ ਦਾਖਲ ਹੋਣ ਤੇ ਆਪਣੇ ਇੰਪਲਾਇਰ ਦੀ ਸਹਿਮਤੀ ਤੋਂ ਬਿਨਾਂ ਅੰਤਿਮ ਨਿਕਾਸੀ ਵੀਜ਼ਾ ਸੁਰੱਖਿਅਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਸੁਧਾਰਾਂ ਦੀ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਮਜਦੂਰ ਸਿੱਥੇ ਤੌਰ 'ਤੇ ਸਰਕਾਰੀ ਸੇਵਾਵਾਂ ਲਈ ਬਿਨੈ ਕਰ ਸਕਣਗੇ। ਕੰਪਨੀ ਦੇ ਮਾਲਕਾਂ ਦੇ ਨਾਲ ਜੋ ਵੀ ਕਾਂਟ੍ਰੈਕਟ ਹੋਵੇਗਾ, ਉਸ ਨੂੰ ਆਨਲਾਈਨ ਰੱਖਿਆ ਜਾਵੇਗਾ।

ਇਸ ਤੋਂ ਪਹਿਲਾਂ ਬਿਨਾਂ ਕੰਪਨੀ ਦੀ ਇਜਾਜ਼ਤ ਪਰਵਾਸੀ ਮਜਦੂਰ ਅਜਿਹਾ ਨਹੀਂ ਕਰ ਸਕਦੇ ਸਨ। ਜ਼ਿਆਦਾਤਰ ਮਾਮਲਿਆਂ 'ਚ ਵੀਜ਼ਾ ਦਾ ਡਰ ਦਿਖਾ ਕੇ ਮਜਦੂਰਾਂ ਦਾ ਸੋਸ਼ਨ ਕੀਤਾ ਜਾਂਦਾ ਸੀ। ਸਾਊਦੀ ਅਰਬ ਦੇ ਮਨੁੱਖੀ ਸਾਧਨ ਮੰਤਰਾਲੇ ਦੇ ਉਪ ਮੰਤਰੀ ਅਬਦੁੱਲਾ ਬਿਨ ਨਸੀਰ ਨੇ ਕਿਹਾ ਸੀ ਕਿ ਅਸੀਂ ਦੇਸ਼ 'ਚ ਇਕ ਬਿਹਤਰ ਮਜਦੂਰ ਬਜ਼ਾਰ ਬਣਾਉਣਾ ਚਾਹੁੰਦੇ ਹਾਂ ਤੇ ਨਾਲ ਹੀ ਮਜਦੂਰਾਂ ਲਈ ਕੰਮ ਦੇ ਮਾਹੌਲ ਨੂੰ ਵੀ ਬਿਹਤਰ ਬਣਾਉਣਾ ਚਾਹੁੰਦੇ ਹਨ।

ਕਾਨੂੰਨਾਂ 'ਚ ਇਨ੍ਹਾਂ ਬਦਲਾਵਾਂ ਨਾਲ ਵਿਜ਼ਨ 2030 ਦੇ ਉਦੇਸ਼ਾਂ ਨੂੰ ਹਾਸਲ ਕਰਨ 'ਚ ਮਦਦ ਮਿਲੇਗੀ। ਵਿਜ਼ਨ 2030 ਤਹਿਤ ਸਾਊਦੀ ਅਰਬ ਤੇਲ 'ਤੇ ਆਪਣੀ ਨਿਰਭਰਤਾ ਘੱਟ ਕਰਕੇ ਦੂਜੇ ਖੇਤਰਾਂ 'ਚ ਵੀ ਅੱਗੇ ਵਧਣਾ ਚਾਹੁੰਦਾ ਹੈ।

ਟਾਪ ਹੈਡਲਾਈਨ

 Sheikh Hasina ਦੀ ਬੇਟੀ ਸਾਇਮਾ ਵਾਜੇਦ ਨੇ ਛੱਡਿਆ WHO ਦਾ ਇਹ ਅਹੁਦਾ , ਜਾਣੋ ਕਿਉਂ ਦਿੱਤਾ ਅਸਤੀਫ਼ਾ
 Sheikh Hasina ਦੀ ਬੇਟੀ ਸਾਇਮਾ ਵਾਜੇਦ ਨੇ ਛੱਡਿਆ WHO ਦਾ ਇਹ ਅਹੁਦਾ , ਜਾਣੋ ਕਿਉਂ ਦਿੱਤਾ ਅਸਤੀਫ਼ਾ
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
300 ਦੇ ਕਰੀਬ Flights ਰੱਦ, ਏਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਆਈ ਖਰਾਬੀ; ਮੱਚਿਆ ਹੜਕੰਪ
300 ਦੇ ਕਰੀਬ Flights ਰੱਦ, ਏਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਆਈ ਖਰਾਬੀ; ਮੱਚਿਆ ਹੜਕੰਪ
ਹੰਗਾਮੇ ਤੋਂ ਬਾਅਦ ਫਰਾਂਸ ਦਾ ਐਫਿਲ ਟਾਵਰ ਬੰਦ! ਹਿੰਦੂ ਡੈਲੀਗੇਸ਼ਨ ਦੇ ਦੌਰੇ ਵੇਲੇ ਹਟਾਈ ਗਈ ਮਹਿਲਾ ਮੁਲਾਜ਼ਮ
ਹੰਗਾਮੇ ਤੋਂ ਬਾਅਦ ਫਰਾਂਸ ਦਾ ਐਫਿਲ ਟਾਵਰ ਬੰਦ! ਹਿੰਦੂ ਡੈਲੀਗੇਸ਼ਨ ਦੇ ਦੌਰੇ ਵੇਲੇ ਹਟਾਈ ਗਈ ਮਹਿਲਾ ਮੁਲਾਜ਼ਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ! ਪ੍ਰਾਇਮਰੀ ਮੈਂਬਰਸ਼ਿਪ ਅਤੇ ਪਾਰਟੀ ਤੋਂ ਪੂਰੀ ਤਰ੍ਹਾਂ ਹਟਾਏ ਗਏ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ! ਪ੍ਰਾਇਮਰੀ ਮੈਂਬਰਸ਼ਿਪ ਅਤੇ ਪਾਰਟੀ ਤੋਂ ਪੂਰੀ ਤਰ੍ਹਾਂ ਹਟਾਏ ਗਏ...
ਆਹ ਸਰਕਾਰੀ ਬੈਂਕ ਬਣਨ ਵਾਲਾ ਪ੍ਰਾਈਵੇਟ! ਕਿਤੇ ਤੁਹਾਡਾ ਵੀ ਤਾਂ ਨਹੀਂ ਇਸ ਬੈਂਕ 'ਚ ਖਾਤਾ?
ਆਹ ਸਰਕਾਰੀ ਬੈਂਕ ਬਣਨ ਵਾਲਾ ਪ੍ਰਾਈਵੇਟ! ਕਿਤੇ ਤੁਹਾਡਾ ਵੀ ਤਾਂ ਨਹੀਂ ਇਸ ਬੈਂਕ 'ਚ ਖਾਤਾ?
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
Punjab News: ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਪ੍ਰਸ਼ਾਸਨ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ...?
Punjab News: ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਪ੍ਰਸ਼ਾਸਨ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ...?
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਆਮ ਨਾਲੋਂ ਜ਼ਿਆਦਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਆਮ ਨਾਲੋਂ ਜ਼ਿਆਦਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਫਿਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਮੁੜ ਨੁਕਸਾਨ 'ਚ ਤੇਲ ਕੰਪਨੀਆਂ; ਜਾਣੋ 10 ਸਤੰਬਰ ਦੇ ਰੇਟ
ਫਿਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਮੁੜ ਨੁਕਸਾਨ 'ਚ ਤੇਲ ਕੰਪਨੀਆਂ; ਜਾਣੋ 10 ਸਤੰਬਰ ਦੇ ਰੇਟ
Embed widget