ਸਿਓਲ: ਸੁਣਨ ਵਿੱਚ ਅਜੀਬ ਲੱਗੇ ਪਰ ਇੱਕ ਪ੍ਰੀਖਿਆ ਅਜਿਹੀ ਹੈ, ਜਿਸ ਦੌਰਾਨ ਦੱਖਣੀ ਕੋਰੀਆ ਵਿੱਚ ਤਕਰੀਬਨ ਹਰ ਗਤੀਵਿਧੀ ਰੋਕ ਦਿੱਤੀ ਜਾਂਦੀ ਹੈ। ਇਹ ਇਮਤਿਹਾਨ ਸੁਨਯੁੰਗ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਪ੍ਰੀਖਿਆ ਕਰਵਾਉਣ ਵਾਲੀ ਸੰਸਥਾ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਤੇ ਉਨ੍ਹਾਂ ਦਾ ਧਿਆਨ ਭੰਗ ਨਾ ਹੋਵੇ।


ਪ੍ਰੀਖਿਆ ਸਮੇਂ ਕੀ ਕੁਝ ਹੋ ਜਾਂਦੈ 'ਠੱਪ'- ਹਰ ਸਾਲ ਨਵੰਬਰ ਵਿੱਚ ਹੋਣ ਵਾਲੇ ਸੁੰਗਯੁਨ ਵਿੱਚ ਲਗਾਤਾਰ ਅੱਠ ਘੰਟੇ ਪਰਚੇ ਲਿਖਣੇ ਹੁੰਦੇ ਹਨ। ਇਸ ਦੌਰਾਨ ਦੁਕਾਨਾਂ, ਬਾਜ਼ਾਰ, ਬੈਂਕ ਬੰਦ ਰਹਿੰਦੇ ਹਨ। ਇੱਥੋਂ ਤਕ ਕਿ ਦੇਸ਼ ਦਾ ਸ਼ੇਅਰ ਬਾਜ਼ਾਰ ਵੀ ਦੇਰੀ ਨਾਲ ਖੁੱਲ੍ਹਦਾ ਹੈ। ਇੰਨਾ ਹੀ ਨਹੀਂ ਜਹਾਜ਼ਾਂ ਦੇ ਉੱਡਣ ਤੇ ਫ਼ੌਜੀ ਸਿਖਲਾਈ 'ਤੇ ਵੀ ਰੋਕ ਲਾ ਦਿੱਤੀ ਜਾਂਦੀ ਹੈ।


ਪੁਲਿਸ ਪਹੁੰਚਾਉਂਦੀ ਵਿਦਿਆਰਥੀਆਂ ਨੂੰ ਪ੍ਰੀਖੀਆ ਕੇਂਦਰਾਂ ਤਕ- ਵਿਦਿਆਰਥੀ ਪ੍ਰੀਖੀਆ ਕੇਂਦਰਾਂ ਤਕ ਸਮੇਂ ਸਿਰ ਪਹੁੰਚ ਜਾਣ, ਇਸ ਲਈ ਪੁਲਿਸ ਉਨ੍ਹਾਂ ਦੀ ਮਦਦ ਕਰਦੀ ਹੈ। ਸੜਕਾਂ ਖਾਲੀ ਕਰਨ ਲਈ ਪੁਲਿਸ ਦੀ ਗੱਡੀ ਹੂਟਰ ਵਜਾਉਂਦੀ ਹੋਈ ਅੱਗੇ ਚੱਲਦੀ ਹੈ। ਇਹ ਪ੍ਰੀਖਿਆ ਇੰਨੀ ਅਹਿਮ ਹੈ ਕਿ ਵਿਦਿਆਰਥੀਆਂ ਦੇ ਮਾਪੇ ਬੇਹੱਦ ਤਣਾਅ ਵਿੱਚ ਹੁੰਦੇ ਹਨ।


ਵਿਦਿਆਰਥੀ ਕਈ ਸਾਲਾਂ ਤੋਂ ਕਰਦੇ ਤਿਆਰੀ- ਪਹਿਲੀ ਵਾਰ ਸੁੰਗਯੁਗ ਵਿੱਚ ਬੈਠੀ 18 ਸਾਲ ਦੀ ਕੋ ਯੁਨ-ਸੂਹ ਨੇ ਕਿਹਾ ਕਿ ਸਾਡੇ ਭਵਿੱਖ ਦਾ ਰਾਹ ਇਸੇ ਪ੍ਰੀਖਿਆ ਤੋਂ ਹੀ ਖੁੱਲ੍ਹਦਾ ਹੈ। ਅਜਿਹੇ ਵਿੱਚ ਅਸੀਂ ਉਹ ਇੱਕ ਦਿਨ ਲਈ 12-12 ਸਾਲਾਂ ਤੋਂ ਮਿਹਨਤ ਕਰਦੇ ਹਾਂ। ਕਈ ਵਿਦਿਆਰਥੀ ਪੰਜ-ਪੰਜ ਵਾਰ ਇਸ ਪ੍ਰੀਖਿਆ ਵਿੱਚ ਬੈਠਦੇ ਹਨ।


500 ਅਧਿਆਪਕਾਂ ਨੂੰ ਦਿੱਤੀ ਜਾਂਦੀ ਵਿਸ਼ੇਸ਼ ਸਿਖਲਾਈ ਪ੍ਰੀਖਿਆ ਲਈ ਹਰ ਸਾਲ ਪੂਰੇ ਦੇਸ਼ ਤੋਂ 500 ਅਧਿਆਪਕਾਂ ਨੂੰ ਚੁਣਿਆਂ ਜਾਂਦਾ ਹੈ। ਇਨ੍ਹਾਂ ਨੂੰ ਪਹਾੜੀ ਸੂਬੇ ਗਾਂਗਵੋਨ ਵਿੱਚ ਰੱਖਿਆ ਜਾਂਦਾ ਹੈ। ਇੱਕ ਮਹੀਨੇ ਲਈ ਉਨ੍ਹਾਂ ਦੇ ਫ਼ੋਨ ਵਗੈਰਾ ਜ਼ਬਤ ਕਰ ਲਏ ਜਾਂਦੇ ਹਨ। ਬਾਹਰੀ ਦੁਨੀਆ ਤੋਂ ਉਨ੍ਹਾਂ ਦਾ ਸੰਪਰਕ ਬਿਲਕੁਲ ਖ਼ਤਮ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਅਧਿਆਪਕਾਂ ਨੂੰ ਨਾ ਆਪਣੇ ਪਰਿਵਾਰ ਨਾਲ ਮਿਲਣ ਦਿੱਤਾ ਜਾਂਦਾ ਤੇ ਨਾ ਹੀ ਕੋਈ ਛੁੱਟੀ ਮਿਲਦੀ ਹੈ।


ਵਧੇਰੇ ਸਾਖਰਤਾ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਦੱਖਣੀ ਕੋਰੀਆ ਦੱਖਣੀ ਕੋਰੀਆ ਵਿੱਚ ਦੁਨੀਆ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਆਬਾਦੀ ਹੈ। ਇੱਥੇ ਯੂਨੀਵਰਸਿਟੀ ਡਿਗਰੀ ਹਾਸਲ ਕਰਨ ਵਾਲੇ ਇੱਕ ਤਿਹਾਈ ਲੋਕਾਂ ਕੋਲ ਨੌਕਰੀ ਨਹੀਂ ਹੈ, ਜਿਸ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਵਧ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ, ਦੱਖਣੀ ਕੋਰੀਆ ਵਿੱਚ 70% ਹਾਈ ਸਕੂਲ ਪਾਸਆਊਟ ਯੂਨੀਵਰਸਿਟੀ ਵਿੱਚ ਦਾਖਲਾ ਲੈਣਗੇ ਪਰ 2% ਤੋਂ ਵੀ ਘੱਟ ਵਿਦਿਆਰਥੀਆਂ ਨੂੰ ਮਨਪਸੰਦ ਅਦਾਰਿਆਂ ਵਿੱਚ ਦਾਖਲਾ ਮਿਲੇਗਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904