ਸਵੇਜ਼ ਨਹਿਰ 'ਚ ਫਸਿਆ ਕਾਰਗੋ ਜਹਾਜ਼ ਆਖ਼ਰ 6 ਦਿਨਾਂ ਮਗਰੋਂ ਨਿਕਲਿਆ, ਦੁਨੀਆ ਲਈ ਰਾਹਤ ਦੀ ਖ਼ਬਰ
ਸਵੇਜ਼ ਨਹਿਰ ਵਿੱਚ ਫਸਿਆ ਵੱਡਾ ਸਮੁੰਦਰੀ ਜਹਾਜ਼ ਅਖੀਰ ਵਿੱਚ ਛੇਵੇਂ ਦਿਨ ਚਲ ਪਿਆ। ਇਹ ਕਾਰਗੋ ਸਮੁੰਦਰੀ ਜਹਾਜ਼ ਦੁਨੀਆ ਦਾ ਸਭ ਤੋਂ ਵੱਡਾ ਮਾਲ ਢੋਹਣ ਵਾਲਾ ਸਮੁੰਦਰੀ ਜਹਾਜ਼ ਮੰਨਿਆ ਜਾਂਦਾ ਹੈ। 'Ever Given' ਨਾਂ ਦਾ ਇਹ ਜਹਾਜ਼ ਏਸ਼ੀਆ ਤੇ ਯੂਰਪ ਵਿਚਾਲੇ ਚਲਦਾ ਹੈ।
ਮਿਸਰ ਦੀ ਸਵੇਜ਼ ਨਹਿਰ ਵਿੱਚ ਪਿਛਲੇ ਛੇ ਦਿਨਾਂ ਤੋਂ ਫਸਿਆ ਵਿਸ਼ਾਲ ਕਾਰਗੋ ਸਮੁੰਦਰੀ ਜਹਾਜ਼ ਆਖਰਕਾਰ ਅੱਜ ਚਲ ਪਿਆ। ਇਹ ਕਾਰਗੋ ਸਮੁੰਦਰੀ ਜਹਾਜ਼ ਦੁਨੀਆ ਦਾ ਸਭ ਤੋਂ ਵੱਡਾ ਮਾਲ ਢੋਹਣ ਵਾਲਾ ਸਮੁੰਦਰੀ ਜਹਾਜ਼ ਮੰਨਿਆ ਜਾਂਦਾ ਹੈ। ‘ਏਵਰਗ੍ਰੀਨ’ ਨਾਂ ਦਾ ਇਹ ਜਹਾਜ਼ ਏਸ਼ੀਆ ਅਤੇ ਯੂਰਪ ਵਿਚਾਲੇ ਚਲਦਾ ਹੈ।
ਇਹ ਕੰਟੇਨਰ ਜਹਾਜ਼ ਅੱਜ ਦੁਬਾਰਾ ਸ਼ੁਰੂ ਕੀਤਾ ਗਿਆ। ਇੰਚ ਕੇਪ ਸਿਪਿੰਗ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਵੇਜ਼ ਨਹਿਰ ਅਥਾਰਟੀ ਨੇ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਵਿਸ਼ਾਲ ਕੰਟੇਨਰ ਜਹਾਜ਼ ਨੂੰ ਕੱਢ ਲਿਆ ਗਿਆ ਹੈ।
ਅਹਿਮ ਗੱਲ ਇਹ ਹੈ ਕਿ ਇਸ ਵਿਸ਼ਾਲ ਸਮੁੰਦਰੀ ਜਹਾਜ਼ ਦੇ ਫਸਣ ਦਾ ਅਸਰ ਭਾਰਤੀ ਵਪਾਰ 'ਤੇ ਵੀ ਪੈ ਰਿਹਾ ਸੀ। ਸਰਕਾਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਕਾਰਜ ਯੋਜਨਾ ਤਿਆਰ ਕੀਤੀ ਸੀ। ਦੂਜੇ ਦੇਸ਼ਾਂ ਤੋਂ ਆਯਾਤ-ਨਿਰਯਾਤ ਵਿੱਚ ਲੱਗੇ ਭਾਰਤੀ ਮਾਲ ਸਮੁੰਦਰੀ ਜਹਾਜ਼ਾਂ ਨੂੰ ਸੂਵੇਜ਼ ਨਹਿਰ ਦੇ ਜਾਮ ਤੋਂ ਬਚਣ ਲਈ ਕੇਪ ਆਫ਼ ਗੁੱਡ ਹੋਪ ਤੋਂ ਜਾਣ ਦੀ ਸਲਾਹ ਦਿੱਤੀ ਗਈ ਸੀ।
ਦੱਸ ਦਈਏ ਕਿ ਧੂੜ ਦੇ ਤੂਫਾਨ ਕਾਰਨ ਇਹ ਮਾਲ ਜਹਾਜ਼ ਸੂਵੇਜ਼ ਨਹਿਰ ਵਿੱਚ ਫਸਿਆ ਹੋਇਆ ਸੀ। ਇਹ 1300 ਫੁੱਟ ਲੰਬਾ ਮਾਲ ਜਹਾਜ਼ ਫਸਣ ਕਾਰਨ ਲਾਲ ਸਾਗਰ ਅਤੇ ਮੈਡੀਟੇਰੀਅਨ ਸਾਗਰ ਵਿਚ ਟ੍ਰੈਫਿਕ ਜਾਮ ਹੋਇਆ। ਲਗਪਗ 150 ਸਮੁੰਦਰੀ ਜਹਾਜ਼ ਇਸ ਟ੍ਰੈਫਿਕ ਜਾਮ ਵਿਚ ਫਸੇ ਸੀ, ਜਿਨ੍ਹਾਂ ਵਿਚ 13 ਮਿਲੀਅਨ ਬੈਰਲ ਕੱਚੇ ਤੇਲ ਨਾਲ ਲਗਦੇ 10 ਕੱਚੇ ਟੈਂਕਰ ਸ਼ਾਮਲ ਸੀ। ਇਸ ਦੇ ਕਾਰਨ, ਕਈ ਦੇਸ਼ਾਂ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਵਿੱਚ ਦੇਰੀ ਹੋ ਰਹੀ ਸੀ। ਕਾਰਗੋ ਦੇ ਫਸਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਆਇਆ ਸੀ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਪਿਛਲੇ ਪੰਜ ਦਿਨਾਂ ਤੋਂ ਇਸ ਵਿਸ਼ਾਲ ਜਹਾਜ਼ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਬਹੁਤ ਸਾਰੇ ਕੰਟੇਨਰ ਜਹਾਜ਼ਾਂ ਨੂੰ ਇਸ ਜਹਾਜ਼ ਦੇ ਫਸਣ ਕਾਰਨ ਕਿਸੇ ਹੋਰ ਰਸਤੇ ਤੋਂ ਸਫ਼ਰ ਕਰਨਾ ਪਿਆ। ਨਾਲ ਹੀ ਹਰ ਰੋਜ਼ 50 ਜਹਾਜ਼ ਸੂਵੇਜ਼ ਨਹਿਰ ਵਿਚ ਆਉਂਦੇ ਹਨ। ਦੁਨੀਆ ਦਾ 12 ਪ੍ਰਤੀਸ਼ਤ ਵਪਾਰ ਇਸ ਨਹਿਰ ਚੋਂ ਲੰਘਦਾ ਹੈ। ਜਹਾਜ਼ ਫੱਸਣ ਨਾਲ ਹਰ ਘੰਟੇ ਲਗਪਗ 400 ਮਿਲੀਅਨ ਡਾਲਰ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ।
ਇਹ ਵੀ ਪੜ੍ਹੋ: ਐਡਮਿੰਟਨ ਦੇ ਹੋਲੀ ਸਮਾਰੋਹ ’ਚ ਭਾਰਤ ਸਰਕਾਰ ਤੇ PM ਮੋਦੀ ਵਿਰੋਧੀ ਨਾਅਰੇਬਾਜ਼ੀ ਕਾਰਨ ਤਣਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin