ਅਮਰੀਕਾ ਨੂੰ ਵੱਡਾ ਖਤਰਾ, ਚੀਨੀ ਹੈਕਰਸ ਨੇ US ਟ੍ਰੇਜ਼ਰੀ ਡਿਪਾਰਟਮੈਂਟ ਨੂੰ ਕੀਤਾ ਹੈਕ, ਕਈ ਡਾਕੂਮੈਂਟ ਕੀਤੇ ਹਾਸਲ
ਚੀਨੀ ਹੈਕਰਸ ਵਲੋਂ ਅਮਰੀਕੀ ਟ੍ਰੇਜ਼ਰੀ ਡਿਪਾਰਟਮੈਂਟ 'ਤੇ ਹਮਲਾ ਅਤੇ ਟੈਲੀਕਮਿਊਨੀਕੇਸ਼ਨ ਨੈਟਵਰਕਸ ਦੀ ਸਾਈਬਰ ਜਾਸੂਸੀ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਚੁਣੌਤੀ ਬਣ ਗਈ ਹੈ।
Chinese Hacker: ਅਮਰੀਕੀ ਟ੍ਰੇਜਰੀ ਡਿਪਾਰਟਮੈਂਟ 'ਤੇ ਹਾਲ ਹੀ ਵਿੱਚ ਚੀਨੀ ਸਟੇਟ ਸਪਾਂਸਰਡ ਹੈਕਰਸ ਵਲੋਂ ਸਾਈਬਰ ਹਮਲੇ ਦਾ ਖੁਲਾਸਾ ਹੋਇਆ ਹੈ। ਅਧਿਕਾਰੀਆਂ ਦੇ ਅਨੁਸਾਰ, ਹੈਕਰਸ ਨੇ ਟ੍ਰੇਜ਼ਰੀ ਡਿਪਾਰਟਮੈਂਟ ਦੇ ਇੱਕ ਥਰਡ-ਪਾਰਟੀ ਸਾਫਟਵੇਅਰ ਪ੍ਰੋਵਾਈਡਰ ਦੇ ਸਿਸਟਮ ਨੂੰ ਤੋੜ ਕੇ ਕਈ ਵਰਕਸਟੇਸ਼ਨ ਅਤੇ ਅਨ-ਕਲਾਸੀਫਾਈਡ ਦਸਤਾਵੇਜ਼ਾਂ ਤੱਕ ਪਹੁੰਚ ਕੀਤੀ।
ਇਹ ਸਾਈਬਰ ਹਮਲਾ 8 ਦਸੰਬਰ ਦੀ ਸ਼ੁਰੂਆਤ 'ਚ ਹੋਇਆ ਸੀ। ਇਸ ਦੌਰਾਨ ਇੱਕ ਥਰਡ-ਪਾਰਟੀ ਸੋਫਟਵੇਅਰ ਪ੍ਰੋਵਾਈਡਰ ਬਿਓਂਡ ਟਰੱਸਟ ਨੇ ਖਜ਼ਾਨਾ ਵਿਭਾਗ ਨੂੰ ਸੂਚਿਤ ਕੀਤਾ ਕਿ ਹੈਕਰਾਂ ਨੇ ਆਪਣੀ ਸੁਰੱਖਿਆ ਨੂੰ ਬਾਈਪਾਸ ਕਰਕੇ ਕਈ ਵਰਕਸਟੇਸ਼ਨਾਂ ਤੱਕ ਰਿਮੋਟ ਐਕਸਿਸ ਹਾਸਲ ਕਰ ਲਿਆ ਹੈ। ਇਸ ਦੌਰਾਨ ਹੈਕਰਸ ਨੇ ਸਰਵਿਸ ਦੀ ਸੁਰੱਖਿਆ ਲਈ ਵਰਤੀ ਜਾਣ ਵਾਲੀਆਂ ਚਾਬੀਆਂ ਵਿਚੋਂ ਇੱਕ ਚਾਬੀ ਚੋਰੀ ਕਰ ਲਈ ਸੀ। ਇਸ ਘਟਨਾ ਨੂੰ ਇੱਕ ਵੱਡੀ ਸਾਈਬਰ ਸੁਰੱਖਿਆ ਘਟਨਾ ਕਰਾਰ ਦਿੱਤਾ ਗਿਆ ਹੈ ਅਤੇ ਐਫਬੀਆਈ ਅਤੇ ਹੋਰ ਏਜੰਸੀਆਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
ਪ੍ਰਭਾਵਿਤ ਸਿਸਟਮ ਅਤੇ ਦਸਤਾਵੇਜ਼
ਖਜ਼ਾਨਾ ਵਿਭਾਗ ਨੇ ਅਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿੰਨੇ ਵਰਕਸਟੇਸ਼ਨ ਪ੍ਰਭਾਵਿਤ ਹੋਏ ਹਨ। ਕਿਸ ਕਿਸਮ ਦੇ ਦਸਤਾਵੇਜ਼ਾਂ ਜਾਂ ਡੇਟਾ ਤੱਕ ਐਕਸੈਸ ਕੀਤਾ ਗਿਆ ਹੈ। ਹਾਲਾਂਕਿ, ਵਿਭਾਗ ਨੇ ਕਿਹਾ ਕਿ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਹੈਕਰਸ ਕੋਲ ਟ੍ਰੇਜਰੀ ਦਾ ਲਗਾਤਾਰ ਐਕਸੈਸ ਹੈ।
ਟ੍ਰੇਜਰੀ ਦਾ ਜਵਾਬ ਅਤੇ ਸੁਰੱਖਿਆ ਉਪਾਅ
ਖਜ਼ਾਨਾ ਵਿਭਾਗ ਨੇ ਇਸ ਸਰਵਿਸ ਨੂੰ ਆਫਲਾਈਨ ਕਰ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਹੁਣ ਵਿਭਾਗ ਦੀ ਕਿਸੇ ਵੀ ਜਾਣਕਾਰੀ 'ਤੇ ਹੈਕਰਾਂ ਦਾ ਕੰਟਰੋਲ ਨਹੀਂ ਰਿਹਾ। ਸਹਾਇਕ ਖਜ਼ਾਨਾ ਸਕੱਤਰ ਅਦਿਤੀ ਹਾਰਦੀਕਰ ਨੇ ਕਿਹਾ ਕਿ ਟ੍ਰੇਜਰੀ ਆਪਣੇ ਸਿਸਟਮ ਲਈ ਸਾਈਬਰ ਸੁਰੱਖਿਆ ਖਤਰਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਪਿਛਲੇ ਚਾਰ ਸਾਲਾਂ ਵਿੱਚ ਵਿਭਾਗ ਨੇ ਆਪਣੀ ਸਾਈਬਰ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ। ਉਹ ਆਪਣੇ ਵਿੱਤੀ ਪ੍ਰਣਾਲੀਆਂ ਨੂੰ ਅਜਿਹੇ ਹਮਲਿਆਂ ਤੋਂ ਬਚਾਉਣ ਲਈ ਨਿੱਜੀ ਅਤੇ ਜਨਤਕ ਖੇਤਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਇਸ ਘਟਨਾ ਨੇ ਅਮਰੀਕਾ ਅਤੇ ਚੀਨ ਵਿਚਾਲੇ ਸਾਈਬਰ ਹਮਲਿਆਂ ਨਾਲ ਸਬੰਧਤ ਵਿਵਾਦਾਂ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਹਾਲ ਹੀ 'ਚ ਸਾਲਟ ਟਾਈਫੂਨ ਨਾਂ ਦੇ ਸਾਈਬਰ ਹਮਲੇ 'ਚ ਚੀਨੀ ਜਾਸੂਸਾਂ ਨੇ ਕਈ ਅਮਰੀਕੀ ਦੂਰਸੰਚਾਰ ਕੰਪਨੀਆਂ ਦੇ ਨੈੱਟਵਰਕ ਨੂੰ ਹੈਕ ਕਰ ਲਿਆ ਸੀ। ਇਨ੍ਹਾਂ ਹਮਲਿਆਂ ਤਹਿਤ ਲੋਕਾਂ ਦੇ ਕਾਲ ਰਿਕਾਰਡ ਅਤੇ ਨਿੱਜੀ ਸੰਚਾਰ ਚੀਨੀ ਸਰਕਾਰੀ ਅਧਿਕਾਰੀਆਂ ਤੱਕ ਪਹੁੰਚਾਏ ਗਏ। ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਇਸ ਸਾਈਬਰ ਜਾਸੂਸੀ ਤੋਂ ਪ੍ਰਭਾਵਿਤ ਕੰਪਨੀਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ।